CHANDIGARH,(PUNJAB TODAY NEWS CA):- ਭਲਕੇ ਹੋਣ ਵਾਲੇ ਕੈਬਨਿਟ (Cabinet) ਦੇ ਵਿਸਥਾਰ ਵਿਚ ਇਕ ਹੋਰ ਨਾਮ ਸ਼ਾਮਲ ਹੋ ਗਿਆ ਹੈ,ਮਾਨ ਸਰਕਾਰ ਨੇ ਅਨਮੋਲ ਗਗਨ ਮਾਨ (Anmol Gagan Maan) ਦੇ ਨਾਮ ‘ਤੇ ਵੀ ਮੋਹਰ ਲਗਾ ਦਿੱਤੀ ਹੈ,ਅਨਮੋਲ ਗਗਨ ਮਾਨ ਪੰਜਾਬ ਕੈਬਨਿਟ (Punjab Cabinet) ਵਿਚ ਦੂਜੇ ਮਹਿਲਾ ਮੰਤਰੀ ਹੋਣਗੇ।
ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਕੋਈ ਵੱਡਾ ਅਹੁਦਾ ਦੇ ਸਕਦੇ ਹਨ,ਅਨਮੋਲ ਗਗਨ ਮਾਨ ਖਰੜ (Anmol Gagan Maan Kharar) ਤੋਂ ਵਿਧਾਇਕਾ ਹਨ,ਇਸ ਤੋਂ ਪਹਿਲਾਂ ਡਾ: ਬਲਜੀਤ ਕੌਰ ਪੰਜਾਬ ਕੈਬਨਿਟ (Dr. Baljit Kaur Punjab Cabinet) ਵਿਚ ਪਹਿਲੇ ਮਹਿਲਾ ਮੰਤਰੀ ਹਨ।
ਜਿਨ੍ਹਾਂ ਨੂੰ ਪੰਜਾਬ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ,ਸਮਾਜਿਕ ਸੁਰੱਖਿਆ,ਇਸਤਰੀ ਤੇ ਬਾਲ ਵਿਕਾਸ ਮੰਤਰੀ (Minister for Women and Child Development) ਦਾ ਅਹੁਦਾ ਮਿਲਿਆ ਹੋਇਆ ਹੈ,ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਫੌਜਾ ਸਿੰਘ ਸਰਾਰੀ ਦੇ ਨਾਮ ‘ਤੇ ਵੀ ਮੋਹਰ ਲਗਾ ਦਿੱਤੀ ਹੈ ਜੋ ਕਿ ਗੁਰੂਹਰਸਹਾਏ (Guruharsahai) ਤੋਂ ਵਿਧਾਇਕ ਹਨ,ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਉਹਨਾਂ ਨੂੰ ਖ਼ੁਦ ਫੋਨ ਕਰ ਕੇ ਮੰਤਰੀ ਚੁਣੇ ਜਾਣ ਬਾਰੇ ਦੱਸਿਆ ਹੈ।