ਯੂਨਾਇਟੱਡ ਪੰਜਾਬ ਸਪੋਰਟਸ ‘ਤੇ ਕਲਚਰਲ ਕਲੱਬ ਨੇ ਕਰਵਾਇਆ ਸ਼ਾਨਦਾਰ ਖੇਡ ਮੇਲਾ
ਯੂਨਾਇਟੱਡ ਪੰਜਾਬ ਦੀ ਫੁੱਟਬਾਲ ਟੀਮ ਨੇ ਜਿੱਤੀ ਚਾਰ ਹਜਾਰ ਡਾਲਰ ਤੋਂ ਵੱਧ ਦੀ ਇਨਾਮ ਰਾਸ਼ੀ।
WINNIPEG,(PUNJAB TODAY NEWS CA),ਸੁਰਿੰਦਰ ਮਾਵੀ:- ਯੂਨਾਇਟੱਡ ਪੰਜਾਬ ਸਪੋਰਟਸ ਕਲੱਬ ਵੱਲੋਂ ਨੌਵਾਂ ਸ਼ਾਨਦਾਰ ਖੇਡ ਮੇਲਾ ਟੰਡਲ ਪਾਰਕ ਵਿਨੀਪੈਗ ਵਿਖੇ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਫੈਡਰੇਸ਼ਨ ਦੇ ਮੈਂਬਰਾਂ ਨਵਦੀਪ ਸਹੋਤਾ, ਕਮਲ ਸਨੇਤ, ਗੁਰਵਿੰਦਰ ਚਾਹਲ, ਸੁਖਚੈਨ ਭੰਗੂ, ਜਗਰਾਜ ਸਿੰਘ , ਅਮਰਿੰਦਰ ਖੋਸਾ, ਗੁਰਪ੍ਰੀਤ ਗਰੇਵਾਲ,ਗਗਨਦੀਪ ਬਾਜਵਾ, ਹੈਰੀ ਔਲਖ ,ਵਿਕਰਮਜੀਤ ਸਿੰਘ ,ਅਮਰਿੰਦਰ ਬਾਠ, ਰਾਜ ਗਿੱਲ,ਹਰਦੀਪ ਸਮਰਾ,ਅਮਨਦੀਪ ਸਿੰਘ ,ਸਾਕਸ਼ੀ ਗਰੇਵਾਲ, ਰੁਪਿੰਦਰ ਘੁੰਮਣ,ਸੁੱਖ ਮਹਿਣਾ, ‘ਤੇ ਗੁਰਵਿੰਦਰ ਪੰਧੇਰ ਵੱਲੋਂ ਕਰਾਏ ਗਏ ਇਸ ਖੇਡ ਮੇਲੇ ਦਾ ਮੁੱਖ ਉਦੇਸ਼ ਵਿਨੀਪੈਗ ਵਿਚ ਜਨਮੇ ਭਾਰਤੀ ਮੂਲ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਵਿਰਸੇ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਸੀ।
ਇਸ ਖੇਡ ਦਾ ਮੁੱਖ ਆਕਰਸ਼ਨ ਬੱਚਿਆਂ ਦੀਆਂ ਖੇਡਾਂ ਸਨ। 2 ਦਿਨ ਚੱਲੇ ਇਸ ਖੇਡ ਮੇਲੇ ਦੌਰਾਨ ਹਰ ਉਮਰ ਦੇ ਬੱਚੇ ਬੱਚੀਆਂ ਨੇ ਵੱਖੋ ਵੱਖ ਖੇਡਾਂ ‘ਚ ਹਿੱਸਾ ਲਿਆ। ਖੇਡ ਮੇਲੇ ਵਿਚ ਐਮ ਪੀ ਕੈਵਿਨ ਲ਼ੈਮਰੂਸ , ਮੈਨੀਟੋਬਾ ਦੇ ਖੇਡ ਮੰਤਰੀ ਐਂਡਰਿਊ ਸਮਿਥ ‘ਤੇ ਸਿਟੀ ਕੌਂਸਲਰ ਦੇਵੀ ਸ਼ਰਮਾ ਨੇ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੀ ਵੰਡੇ। ਟੂਰਨਾਮੈਂਟ ‘ਚ ਮੈਪਲ ਸਪੋਰਟਸ ਕਲੱਬ, ਯੁਨਾਇਟਡ ਪੰਜਾਬ ਸਪੋਰਟਸ ਕਲੱਬ, ਅਟੈਕ ਬਾਸਕਟਬਾਲ, ਸੁੱਖ ਬੁਆਏ ਵਿਨੀਪੈਗ ਸਪੋਰਟਸ ਕਲੱਬ ,ਟੀ ਸੀ ਕਲੱਬ , ਕ.ੇ ਕ.ੇ ਕਲੱਬ, ਪੀ. ਐਫ. ਐੱਸ. ਕਲੱਬ , ਬੁਆਏ ਕਲੱਬ ਐਡਮਿੰਟਨ ‘ਤੇ ਮੋਗਾ ਐਫ. ਸੀ. ਕਲੱਬ ਟੋਰਾਂਟੋ ਤੋਂ ਇਲਾਵਾ ਕਈ ਹੋਰ ਖੇਡ ਕਲੱਬਾਂ ਵੱਲੋਂ ਤਕਰੀਬਨ 90 ਤੋਂ ਵੱਧ ਟੀਮਾਂ ਨੇ ਹਿੱਸਾ ਲਿਆ।
ਸ਼ੌਕਰ ਤੋਂ ਇਲਾਵਾ, ਵਾਲੀਬਾਲ, ਬਾਸਕਟਬਾਲ, ਬੈਡਮਿੰਟਨ ਅਤੇ ਦੌੜਾਂ ਵਿਚ ਜ਼ੋਰ ਅਜ਼ਮਾਇਸ਼ ਹੋਈ।ਓਪਨ ਵਰਗ ‘ਚ ਯੂਨਾਇਟੱਡ ਪੰਜਾਬ ਦੀ ਫੁੱਟਬਾਲ ਟੀਮ ਨੇ ਚਾਰ ਹਜਾਰ ਡਾਲਰ ਤੋਂ ਵੱਧ ਦੀ ਇਨਾਮ ਰਾਸ਼ੀ ਜਿੱਤੀ। ਇਸ ਖੇਡ ਮੇਲੇ ਵਿਚ ਪਹਿਲੀ ਵਾਰ ਦੇਖਿਆ ਗਿਆ ਕਿ ਦਰਸ਼ਕਾਂ ਨੇ ਖਿਡਾਰੀਆਂ ਦਾ ਹੌਸਲਾ ਵਧਾਉਣ ਵਾਸਤੇ ਉਨ੍ਹਾਂ ਨੂੰ ਦਿਲ ਖ਼ੋਲ ਕੇ ਨਕਦ ਇਨਾਮ ਰਾਸ਼ੀਆਂ ਵੀ ਦਿੱਤੀਆਂ ਗਈਆਂ ।ਜੇਕਰ ਕਿਸੇ ਨੂੰ ਗੋਲ ਕਰਨ ਲਈ ਸੌ ਡਾਲਰ ਦਾ ਇਨਾਮ ਸੀ ਤਾਂ ਪਾਸੇ ਵਧੀਆ ਗੋਲ ਬਚਾਉਣ ਵਾਸਤੇ ਵੀ ਸਨਮਾਨਿਤ ਕੀਤਾ ਗਿਆ।
ਫੁੱਟਬਾਲ ਵਿਚ ਅੰਡਰ 10 ,ਅੰਡਰ 12 , ਅੰਡਰ 14 ਦੀਆਂ ਟਰਾਫ਼ੀਆਂ ਇਸ ਵਾਰ ਫਿਰ ਯੁਨਾਇਟਡ ਫੁੱਟਬਾਲ ਕਲੱਬ ਨੇ ਜਿੱਤੀਆਂ ,ਅੰਡਰ 10 ਵਿਚ ਯੁਨਾਇਟਡ ਪੰਜਾਬ ਸਪੋਰਟਸ ਕਲੱਬ ਨੇ ਸਿਲਵਰ ਸਟ੍ਰਾਈਕ ਕਲੱਬ ਨੂੰ 6-2 ਦੇ ਵੱਡੇ ਫ਼ਰਕ ਨਾਲ ਹਰਾਇਆ ਇਸ ਵਰਗ ਵਿਚ ਰਨ ਵਿਜੇ ਚਹਿਲ ਨੂੰ ਸਭ ਤੋਂ ਵੱਧ (10) ਗੋਲ ਕਰਨ ‘ਤੇ ਵਧੀਆ ਖਿਡਾਰੀ ਐਲਾਨਿਆ ਗਿਆ ਅਤੇ ਅੰਡਰ 17 ਬੱਚਿਆਂ ਦੇ ਫੁੱਟਬਾਲ ਮੈਚ ਵਿਚ ਯੁਨਾਇਟਡ ਪੰਜਾਬ ਸਪੋਰਟਸ ਕਲੱਬ ਨੇ ਮੈਪਲ ਸਪੋਰਟਸ ਕਲੱਬ ਨੂੰ 2-1 ਨਾਲ ਹਰਾ ਕੇ ਕੱਪ ਆਪਣੇ ਨਾਂਅ ਕੀਤਾ।
ਓਪਨ ਵਰਗ ‘ਚ ਯੂਨਾਈਟਿਡ ਸਪੋਰਟਸ ਕਲੱਬ ਨੇ ਮੈਪਲ ਸਪੋਰਟਸ ਕਲੱਬ ਨੂੰ 2-1 ਦੇ ਫ਼ਰਕ ਨਾਲ ਹਰਾ ਕਿ ਟਰਾਫ਼ੀ ‘ਤੇ ਕਬਜ਼ਾ ਕੀਤਾ। ਸਿਮਰ ਧਾਲੀਵਾਲ ਨੂੰ ਵਧੀਆ ਖਿਡਾਰੀ ਐਲਾਨਿਆ ਗਿਆ।ਜ਼ਿਕਰਯੋਗ ਹੈ ਕਿ ਇਸ ਵਰਗ ਵਿਚ ਬੁਆਏ ਸਪੋਰਟਸ ਕਲੱਬ ਐਡਮਿੰਟਨ ‘ਤੇ ਮੋਗਾ ਐਫ. ਸੀ. ਕਲੱਬ ਟੋਰਾਂਟੋ ਖਿੱਚ ਦਾ ਕੇਂਦਰ ਰਹੀਆਂ । ਲੜਕਿਆਂ ਦੇ ਬੈਡਮਿੰਟਨ ਮੁਕਾਬਲਿਆਂ ਵਿਚ ਅਮਰਿੰਦਰ ਖੋਸਾ ਤੇ ਅੰਤਰ ਪ੍ਰੀਤ ਨੇ ਪਰਮਿੰਦਰ ਢਿੱਲੋਂ ਅਤੇ ਹਨੀ ਰਾਏਕੋਟ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸ਼ੂਟਿੰਗ ਵਾਲੀਬਾਲ ਦਾ ਕੱਪ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਨੇ ਜਿਤਿਆ ।
ਵਾਲੀਬਾਲ ਵਿਚ ਸੈਂਟ ਐਡਰਿਓ ਨੇ ਯੂਨਾਈਟਿਡ ਸਪੋਰਟਸ ਕਲੱਬ ਨੂੰ ਹਰਾ ਕੇ ਕੱਪ ਆਪਣੇ ਨਾਂਅ ਕੀਤਾ । ਬਾਸਕਟਬਾਲ ਦੇ ਛੋਟੇ ਵਰਗ ਵਿਚ ਅਟੈਕ ਬਾਸਕਟਬਾਲ ਸਪੋਰਟਸ ਕਲੱਬ ਨੇ ਤਕਰੀਬਨ ਸਾਰੀਆਂ ਟਰਾਫ਼ੀਆਂ ਆਪਣੇ ਕਬਜ਼ੇ ਵਿਚ ਕੀਤੀਆਂ।ਬਾਸਕਟਬਾਲ ਦੇ ਓਪਨ ਵਰਗ ਵਿਚ ਯੁਨਾਇਟਡ ਪੰਜਾਬ ਸਪੋਰਟਸ ਕਲੱਬ ਨੇ “ਕੇ ਕੇ ” ਸਪੋਰਟਸ ਕਲੱਬ ਨੂੰ ਹਰਾਇਆ ‘ਤੇ ਅੰਡਰ 17 ਵਰਗ ਵਿਚ ਸੁੱਖ ਬੁਆਏ ਸਪੋਰਟਸ ਕਲੱਬ ਨੇ “ਟੀ ਸੀ”ਸਪੋਰਟਸ ਕਲੱਬ ਨੂੰ ਹਰਾ ਕੇ ਟਰਾਫ਼ੀ ‘ ਆਪਣੇ ਨਾਂਅ ਕੀਤੀ ।
ਸ਼ਾਟਪੁੱਟ ਮਰਦਾਂ ਦੇ ਵਰਗ ਵਿਚ ਨਵਦੀਪ ਨੇ ਪਹਿਲਾ ਗਰਨੂਰ ਨੇ ਦੂਜਾ ਸਥਾਨ ‘ਤੇ ਅਮਰਿਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।ਸ਼ਾਟਪੁੱਟ ਇਸਤਰੀ ਵਰਗ ਵਿਚ ਕਮਲੇਸ਼ ਨੇ ਪਹਿਲਾ ਗੁਰਵਿੰਦਰ ਧਾਲੀਵਾਲ ਨੇ ਦੂਜਾ ਸਥਾਨ ‘ਤੇ ਗੁਰਦੀਪ ਨੇ ਤੀਜਾ ਸਥਾਨ ਪ੍ਰਾਪਤ ਕੀਤ । ਬੱਚਿਆਂ ਦੇ ਵਰਗ ਵਿਚ ਮਹਿਕ ਨੇ ਪਹਿਲਾ ਸਿਮਰਨ ਨੇ ਦੂਜਾ ਸਥਾਨ ‘ਤੇ ਸੁਖਪ੍ਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਦੌੜਾਂ ਵਿਚ ਹਰ ਉਮਰ, ਵਰਗ ਪੁਰਸ਼ਾਂ ਤੇ ਮਹਿਲਾਵਾਂ ਦੀਆਂ ਦੌੜਾਂ ਦਾ ਆਨੰਦ ਖੇਡ ਮੇਲੇ’ਚ ਆਏ ਹੋਏ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਇਸ ਵਿਚ 100 ਮੀਟਰ ਦੀਆਂ ਅਲੱਗ ਅਲੱਗ ਵਰਗ ਦੀਆਂ ਦੌੜਾਂ ਕਰਵਾਈਆਂ ਗਈਆਂ।ਦੌੜਾਂ ਵਿਚ ਪੁਰਸ਼ਾਂ ਦੇ ਓਪਨ ਵਰਗ ਵਿਚ ਉਦੇ ਨੇ ਪਹਿਲਾ ਹਰਜੋਤ ਨੇ ਦੂਜਾ ‘ਤੇ ਗਗਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ 17 ਵਰਗ ਵਿਚ ਮਾਈਕ ਨੇ ਪਹਿਲਾ ਗੁਰਨੂਰ ਨੇ ਦੂਜਾ ‘ਤੇ ਹੋਮਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ 14 ਵਰਗ ਵਿਚ ਅਰਮਾਨ ਨੇ ਪਹਿਲਾ ਹਰਸ਼ਦੀਪ ਨੇ ਦੂਜਾ ‘ਤੇ ਹੋਮਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ 12 ਵਰਗ ਵਿਚ ਦਰਸ਼ਰੂਪ ਨੇ ਪਹਿਲਾ ਯੁਵਰਾਜ ਨੇ ਦੂਜਾ ‘ਤੇ ਸ਼ਾਸੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ 10 ਵਰਗ ਵਿਚ ਪ੍ਰਵਗੁਨ ਨੇ ਪਹਿਲਾ ਇਸਾਕ ਨੇ ਦੂਜਾ ‘ਤੇ ਰਨਵਿਜੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ 08 ਵਰਗ ਵਿਚ ਐਡਰਿਅਲ ਨੇ ਪਹਿਲਾ ਨਵਰਾਜ ਨੇ ਦੂਜਾ ‘ਤੇ ਮਨਵੀਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ 06 ਵਰਗ ਵਿਚ ਭਰਤ ਨੇ ਪਹਿਲਾ ਹਰਕੀਰਤ ਨੇ ਦੂਜਾ ‘ਤੇ ਗੁਰਮਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸਤਰੀਆਂ ਦੀ 100 ਮਟਰ ਦੋੜ ਵਿਚ ਨਵਨਜੋਤ ਕੌਰ ਨੇ ਪਹਿਲਾ ਸੰਦੀਪ ਕੌਰ ਭੱਟੀ ਨੇ ਦੂਜਾ ‘ਤੇ ਮਨਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ‘ਤੇ ਕੁੜੀਆਂ ਦੇ ਅੰਡਰ 17 ਵਰਗ ਵਿਚ ਹਰਸਿਮਰਨ ਬੋਪਾਰਾਏ ਨੇ ਪਹਿਲਾ ਗੁਰਮਨਦੀਪ ਚਾਹਲ ਨੇ ਦੂਜਾ ‘ਤੇ ਸਿਫਤਨੂਰ ਸਿੱਧੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ 14 ਵਰਗ ਵਿਚ ਸਿਫਤਨੂਰ ਸਿੱਧੂ ਨੇ ਪਹਿਲਾ ਹਰਸਿਮਰਨ ਬੋਪਾਰਾਏ ਨੇ ਦੂਜਾ ‘ਤੇ ਗੁਰਮਨਦੀਪ ਚਾਹਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ 12 ਵਰਗ ਵਿਚ ਸਿਰਜੋਤ ਨੇ ਪਹਿਲਾ ਅਵਲਨਿ ਨੇ ਦੂਜਾ ‘ਤੇ ਏਕਮਜੋਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ 10 ਵਰਗ ਵਿਚ ਅਵਲੀਨ ਨੇ ਪਹਿਲਾ ਅਵਨੀਤ ਨੇ ਦੂਜਾ ‘ਤੇ ਗੁਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ 08 ਵਰਗ ਵਿਚ ਜਪਰੀਤ ਨੇ ਪਹਿਲਾ ਅੰਬਰ ਨੇ ਦੂਜਾ ‘ਤੇ ਗੁਰਸੀਰਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਤਾਸ਼ ਦੀ ਬਾਜੀ ‘ਚ ਹਰਦੀਪ ਸਿੰਘ ਬਰਾੜ ‘ਤੇ ਰਵਿੰਦਰ ਪਾਲ ਨੇ ਕਰਤਾਰ ਸਿੰਘ ਬਰਾੜ ਤੇ ਭਗਵੰਤ ਸਿੰਘ ਧਾਲੀਵਾਲ ਦੀ ਟੀਮ ਨੂੰ ਹਰਾ ਕੇ ਕੱਪ ਜਿਤਿਆ । ਮਰਦਾਂ ਦੇ ਰੱਸਾਕਸ਼ੀ ਵਿਚ ਹਰਪ੍ਰੀਤ ਗਿੱਲ ਦੀ ਵਿਨੀਪੈਗ ਵਾਰੀਅਰਜ ਨੇ ਕਰੌਸਡੋਕ ਵਿਨੀਪੈਗ ਦੀ ਟੀਮ ਨੂੰ ਹਰਾ ਕੇ ਕੱਪ ਆਪਣੇ ਕਬਜ਼ੇ ਵਿਚ ਕੀਤਾ।
ਟੂਰਨਾਮੈਂਟ ਵਿਚ ਔਰਤਾਂ ਨੇ ਰੱਸਾ-ਕੱਸੀ ‘ਚ ਆਪਣੇ ਜ਼ੋਰ ਅਜ਼ਮਾਏ, ਜਿਸ ਵਿਚ ਕਮਲੇਸ਼ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਦੂਜੇ ਸਥਾਨ ‘ਤੇ ਮਨਪ੍ਰੀਤ ਦੀ ਟੀਮ ਰਹੀ। 6੦ ਸਾਲ ਦੀ ਉਮਰ ਤੋਂ ਉੱਪਰ ਦੇ ਬਾਬੇਆਂ ਨੇ ਰੱਸਾ ਖਿੱਚ ਕਿ ਸਭ ਨੂੰ ਹੈਰਾਨ ਕਰ ਦਿੱਤਾ। ਸੁਖਵਿੰਦਰ ਭੰਡਾਲ ਵੱਲੋਂ ਸਾਉਂਡ ਸਿਸਟਮ ਦਾ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪਗਾਂ ਬੰਨ੍ਹਣ ਦੇ ਮੁਕਾਬਲੇ ਵੀ ਕਰਵਾਏ ਗਏ ਖੇਡ ਮੇਲੇ ਦੀ ਕਮੇਟੀ ਦੇ ਮੈਂਬਰਾਂ ਵੱਲੋਂ ਸਾਰੇ ਹੀ ਖਿਡਾਰੀਆਂ, ਦਰਸ਼ਕਾਂ ‘ਤੇ ਸਪਾਂਸਰਾਂ ਦਾ ਧੰਨਵਾਦ ਕੀਤਾ ।