spot_img
Friday, April 26, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਬੈਂਕ ਆਫ ਕੈਨੇਡਾ ਦੇ ਗਵਰਨਰ ਟਿੱਫ ਮੈਕਲਮ ਨੇ ਇਸ ਸਾਲ ਮਹਿੰਗਾਈ ਦਰ...

ਬੈਂਕ ਆਫ ਕੈਨੇਡਾ ਦੇ ਗਵਰਨਰ ਟਿੱਫ ਮੈਕਲਮ ਨੇ ਇਸ ਸਾਲ ਮਹਿੰਗਾਈ ਦਰ ਵੱਧ ਰਹਿਣ ਦਾ ਦਿੱਤਾ ਸੰਕੇਤ,ਜੂਨ ਵਿੱਚ ਸਾਲਾਨਾ ਮਹਿੰਗਾਈ ਦਰ 8·1 ਫੀ ਸਦੀ ਦਰਜ ਕੀਤੀ ਗਈ ਜਦਕਿ ਮਈ ਵਿੱਚ ਇਹ 7·7 ਫੀ ਸਦੀ ਸੀ

PUNJAB TODAY NEWS CA:-

OTTAWA,(PUNJAB TODAY NEWS CA):- ਪਹਿਲਾਂ ਹੀ ਕੈਨੇਡੀਅਨਜ਼ (Canadians) ਨੂੰ ਮਹਿੰਗਾਈ ਦਾ ਸੇਕ ਕਾਫੀ ਹੱਦ ਤੱਕ ਮਹਿਸੂਸ ਹੋ ਰਿਹਾ ਹੈ ਅਜਿਹੇ ਵਿੱਚ ਬੈਂਕ ਆਫ ਕੈਨੇਡਾ (Bank of Canada) ਦੇ ਗਵਰਨਰ ਟਿੱਫ ਮੈਕਲਮ (Governor Tiff McCallum) ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਕੈਨੇਡਾ (Canada) ਵਿੱਚ ਮਹਿੰਗਾਈ ਦਰ ਇਸ ਸਾਲ ਵੱਧ ਹੀ ਰਹਿਣ ਦੀ ਸੰਭਾਵਨਾ ਹੈ,ਬੁੱਧਵਾਰ ਨੂੰ ਸਟੈਟੇਸਟਿਕਸ ਕੈਨੇਡਾ (Statistics Canada) ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਜੂਨ ਵਿੱਚ ਸਾਲਾਨਾ ਮਹਿੰਗਾਈ ਦਰ 8·1 ਫੀ ਸਦੀ ਦਰਜ ਕੀਤੀ ਗਈ ਜਦਕਿ ਮਈ ਵਿੱਚ ਇਹ 7·7 ਫੀ ਸਦੀ ਸੀ।

ਜਨਵਰੀ 1983 ਤੋਂ ਲੈ ਕੇ ਹੁਣ ਤੱਕ ਇਹ ਸੱਭ ਤੋਂ ਵੱਡੀ ਸਾਲਾਨਾ ਤਬਦੀਲੀ ਹੈ,ਇੱਕ ਇੰਟਰਵਿਊ ਵਿੱਚ ਮੈਕਲਮ (McCallum) ਨੇ ਇਹ ਆਖਿਆ ਕਿ ਮਹਿੰਗਾਈ ਸਾਰਾ ਸਾਲ ਇਸੇ ਤਰ੍ਹਾਂ ਬਣੀ ਰਹੇਗੀ,ਪਿਛਲੇ ਮਹੀਨੇ ਮਹਿੰਗਾਈ ਦਰ ਵਿੱਚ ਹੋਣ ਵਾਲੇ ਵਾਧੇ ਦਾ ਕਾਰਨ ਮੁੱਖ ਤੌਰ ਉੱਤੇ ਗੈਸੋਲੀਨ (Gasoline) ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਦੱਸਿਆ ਗਿਆ,ਮੈਕਲਮ (McCallum) ਨੇ ਆਖਿਆ ਕਿ ਗੈਸ ਦੀਆਂ ਕੀਮਤਾਂ ਵਿੱਚ ਹੁਣ ਕਮੀ ਆਈ ਹੈ।

ਤੇ ਉਹ ਉਮੀਦ ਕਰਦੇ ਹਨ ਕਿ ਹੁਣ ਤੋਂ ਇੱਕ ਮਹੀਨੇ ਬਾਅਦ ਜਦੋਂ ਨੈਸ਼ਨਲ ਸਟੈਟੇਸਟਿਕਸ ਏਜੰਸੀ (National Statistics Agency) ਜੁਲਾਈ ਦੀ ਮਹਿੰਗਾਈ ਦਰ ਦਾ ਡਾਟਾ ਪਬਲਿਸ਼ (Publish Data) ਕਰੇਗੀ ਤਾਂ ਇਸ ਦਰ ਵਿੱਚ ਮਾਮੂਲੀ ਕਮੀ ਦਰਜ ਕੀਤੀ ਜਾਵੇਗੀ,ਉਨ੍ਹਾਂ ਆਖਿਆ ਕਿ ਲੋਕਾਂ ਦੇ ਹਿਸਾਬ ਨਾਲ ਵਸਤਾਂ ਦਾ ਉਤਪਾਦਨ ਕਰਨ ਦੀ ਅਰਥਚਾਰੇ ਦੀ ਸਮਰੱਥਾ ਨਾਲੋਂ ਡਿਮਾਂਡ ਦੋ ਕਦਮ ਅੱਗੇ ਚੱਲ ਰਹੀ ਹੈ,ਜਿਸ ਕਾਰਨ ਮਹਿੰਗਾਈ ਵਾਲਾ ਇਹ ਦਬਾਅ ਬਣਿਆ ਰਹੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments