NEW DELHI,(PUNJAB TODAY NEWS CA):- World Athletics Championships: ਵਿਸ਼ਵ ਅਥਲੈਟਿਕਸ ਪੁਰਸ਼ ਜੈਵਲਿਨ ਥਰੋਅ ਫਾਈਨਲ (World Athletics Men’s Javelin Throw Final) ‘ਚ ਨੀਰਜ ਚੋਪੜਾ (Neeraj Chopra) ਨੇ ਸਿਲਵਰ ਮੈਡਲ (Silver Medal) ਹਾਸਲ ਕੀਤਾ ਹੈ ਤੇ ਇਤਿਹਾਸ ਰਚ ਦਿੱਤਾ ਹੈ,ਨੀਰਜ ਚੋਪੜਾ (Neeraj Chopra) ਨੇ ਜੈਵਲਿਨ ਥਰੋਅ ਫਾਈਨਲ (Javelin Throw Final) ਵਿਚ 88.13 ਮੀਟਰ ਦੀ ਸਰਵੋਤਮ ਕੋਸ਼ਿਸ਼ (Best Effort) ਨਾਲ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ (World Athletics Championships) ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਅਥਲੀਟ (First Indian Male Athlete) ਬਣ ਕੇ ਇਤਿਹਾਸ ਰਚਿਆ ਹੈ।
ਇਸ ਦੇ ਨਾਲ ਹੀ ਐਂਡਰਸਨ ਪੀਟਰਸ (Anderson Peters) ਨੇ 90.46 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਸੋਨ ਤਮਗਾ ਜਿੱਤਿਆ,ਨੀਰਜ ਚੋਪੜਾ (Neeraj Chopra) ਦਾ ਪਹਿਲਾ ਥਰੋਅ ਫਾਊਲ (Throw Foul) ਸੀ,ਦੂਜੇ ਥਰੋਅ ‘ਚ ਨੀਰਜ ਨੇ 82.39 ਮੀਟਰ ਥਰੋਅ (Foul) ਕੀਤਾ,ਤੀਜੇ ਥਰੋਅ (Foul) ‘ਚ ,ਨੀਰਜ ਚੋਪੜਾ (Neeraj Chopra) ਨੇ 86.37 ਮੀਟਰ ਥਰੋਅ (Foul) ਕੀਤਾ,ਜਦਕਿ ਚੌਥੀ ਕੋਸ਼ਿਸ਼ ‘ਚ ਨੀਰਜ ਨੇ 88.13 ਮੀਟਰ ਥਰੋਅ (Foul) ਕੀਤਾ,ਜਦਕਿ ਉਹ ਆਪਣੇ ਪੰਜਵੇਂ ਦੌਰ ‘ਚ ਅਸਫਲ ਰਿਹਾ।
ਉਸ ਦੇ ਪਹਿਲੇ ਥਰੋਅ (Throw) ਨੂੰ ਫਾਊਲ (Foul) ਕਰਾਰ ਦਿੱਤਾ ਗਿਆ,ਇਸ ਮੁਕਾਬਲੇ ਵਿੱਚ ਉਸਦਾ ਸਰਵੋਤਮ ਪ੍ਰਦਰਸ਼ਨ 88.13 ਮੀਟਰ ਰਿਹਾ,ਉਹ ਦੂਸਰਾ ਸਥਾਨ ਬਰਕਰਾਰ ਰੱਖ ਕੇ ਚਾਂਦੀ ਦਾ ਤਗਮਾ ਜਿੱਤਣ ਵਿਚ ਸਫਲ ਰਿਹਾ,ਦੂਜੇ ਪਾਸੇ ਦੁਨੀਆ ਦੇ ਨੰਬਰ ਇਕ ਖਿਡਾਰੀ ਐਂਡਰਸਨ ਪੀਟਰਸ (Anderson Peters) ਨੇ ਆਪਣੇ ਪਹਿਲੇ ਥਰੋਅ (Throw) ‘ਚ 90.21 ਮੀਟਰ ਸੁੱਟ ਕੇ ਚਮਤਕਾਰ ਕੀਤਾ,ਜਦਕਿ ਦੂਜੇ ਥਰੋਅ ‘ਚ ਉਸ ਨੇ 90.46 ਮੀਟਰ ਸੁੱਟ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ ਤੇ ਉਸ ਨੇ ਸੋਨ ਤਮਗ਼ਾ ਜਿੱਤਿਆ ਹੈ।