spot_img
Tuesday, April 16, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੱਲੋਂ ਪਾਰਟੀ ਦੇ ਅਗਲੇ ਆਗੂ ਵਜੋਂ...

ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੱਲੋਂ ਪਾਰਟੀ ਦੇ ਅਗਲੇ ਆਗੂ ਵਜੋਂ ਪਿਏਰ ਪੌਲੀਏਵਰ ਦੀ ਹਮਾਇਤ ਕੀਤੀ

PUNJAB TODAY NEWS CA:-

OTTAWA,(PUNJAB TODAY NEWS CA):- ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ (Former Conservative Prime Minister Stephen Harper) ਵੱਲੋਂ ਪਾਰਟੀ ਦੇ ਅਗਲੇ ਆਗੂ ਵਜੋਂ ਪਿਏਰ ਪੌਲੀਏਵਰ (Pierre Polyever) ਦੀ ਹਮਾਇਤ ਕੀਤੀ ਗਈ ਹੈ,ਪਾਰਟੀ ਪਾਲੀਟਿਕਸ (Party Politics) ਬਾਰੇ ਗੱਲ ਕਰਦਿਆਂ ਹਾਰਪਰ ਵੱਲੋਂ ਟਵਿੱਟਰ ਉੱਤੇ ਇੱਕ ਨਿੱਕੀ ਜਿਹੀ ਵੀਡੀਓ ਪਾਈ ਗਈ ਹੈ,ਜਿਸ ਵਿੱਚ ਉਹ ਪੌਲੀਏਵਰ (Polyaver) ਨੂੰ ਸਮਰਥਨ ਦੇਣ ਦੀ ਗੱਲ ਕਰ ਰਹੇ ਹਨ।

ਇਸ ਵੀਡੀਓ ਵਿੱਚ ਉਨ੍ਹਾਂ ਆਖਿਆ ਕਿ ਪਾਰਟੀ ਦੀ ਅਗਵਾਈ ਲਈ ਮੁਕਾਬਲਾ ਭਾਵੇਂ ਫਸਵਾਂ ਹੈ,ਪਰ ਇਨ੍ਹਾਂ ਸਾਰੇ ਉਮੀਦਵਾਰਾਂ ਵਿੱਚੋਂ ਇੱਕ ਬਿਹਤਰ ਹੈ ਤੇ ਉਹ ਹੈ ਪੌਲੀਏਵਰ (Polyaver) ,ਸਾਬਕਾ ਪ੍ਰਧਾਨ ਮੰਤਰੀ ਨੇ ਆਖਿਆ ਕਿ 2015 ਵਿੱਚ ਲਿਬਰਲ ਆਗੂ ਜਸਟਿਨ ਟਰੂਡੋ (Liberal leader Justin Trudeau) ਵੱਲੋਂ ਹਰਾਏ ਜਾਣ ਤੋਂ ਪਹਿਲਾਂ ਜਦੋਂ ਉਹ ਸੱਤਾ ਵਿੱਚ ਸਨ ਤਾਂ ਪੌਲੀਏਵਰ (Polyaver) ਨੇ ਉਨ੍ਹਾਂ ਦੀ ਅਗਵਾਈ ਵਿੱਚ ਬਿਹਤਰੀਨ ਮੰਤਰੀ ਵਜੋਂ ਕੰਮ ਕੀਤਾ ਸੀ।

ਹਾਰਪਰ (Harper) ਦਾ ਕਹਿਣਾ ਹੈ ਕਿ ਪੌਲੀਏਵਰ (Polyaver) ਨੇ ਪਿਛਲੇ ਕੁੱਝ ਸਾਲਾਂ ਵਿੱਚ ਵਿਰੋਧੀ ਧਿਰ ਵਿੱਚ ਰਹਿੰਦਿਆਂ ਵੀ ਸੱਭ ਤੋਂ ਪ੍ਰਭਾਵਸ਼ਾਲੀ ਕ੍ਰਿਟਿਕ ਦੀ ਭੂਮਿਕਾ ਨਿਭਾਈ ਹੈ,ਉਨ੍ਹਾਂ ਆਖਿਆ ਕਿ ਪੌਲੀਏਵਰ (Polyaver) ਨੇ ਆਰਥਿਕ ਮਸਲਿਆਂ ਜਿਵੇਂ ਕਰਜ਼ੇ ਤੇ ਮਹਿੰਗਾਈ ਨੂੰ ਹੱਲ ਕਰਨ ਬਾਰੇ ਵੀ ਗੱਲ ਕੀਤੀ ਹੈ ਤੇ ਇਨ੍ਹਾਂ ਮਸਲਿਆਂ ਦੇ ਅਜਿਹੇ ਹੱਲ ਪੇਸ਼ ਕੀਤੇ ਹਨ ਜਿਹੜੇ ਕੰਜ਼ਰਵੇਟਿਵ (Conservative) ਵਿਚਾਰਾਂ ਮੁਤਾਬਕ ਢੁਕਵੇਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments