NEW DELHI,(PUNJAB TODAY NEWS CA):- ਭਾਰਤ ਸਰਕਾਰ ਚੀਨ ਦੀਆਂ ਮੋਬਾਈਲ ਨਿਰਮਾਤਾ ਕੰਪਨੀਆਂ (Mobile Manufacturing Companies) ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ,ਜਲਦ ਹੀ ਕਈ ਚੀਨੀ ਮੋਬਾਈਲਾਂ (Chinese Mobiles) ਦੀ ਵਿਕਰੀ ‘ਤੇ ਰੋਕ ਲੱਗ ਸਕਦੀ ਹੈ।
ਇਕ ਰਿਪੋਰਟ ਮੁਤਾਬਕ ਭਾਰਤ ਸਰਕਾਰ ਚੀਨੀ ਸਮਾਰਟਫੋਨ ਕੰਪਨੀਆਂ (Government of India Chinese Smartphone Companies) ਨੂੰ 12,000 ਰੁਪਏ ਤੋਂ ਘੱਟ ਕੀਮਤ ਵਾਲੇ ਮੋਬਾਇਲ ਵੇਚਣ ‘ਤੇ ਰੋਕ ਲਗਾ ਸਕਦੀ ਹੈ,ਜੇਕਰ ਅਜਿਹਾ ਹੁੰਦਾ ਹੈ ਤਾਂ Xiaomi, Poco, Realme ਅਤੇ ਹੋਰ ਚੀਨੀ ਕੰਪਨੀਆਂ ਨੂੰ ਇਸਦਾ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਮਿਲੀ ਜਾਣਕਾਰੀ ਅਨੁਸਾਰ 12,000 ਰੁਪਏ ਤੋਂ ਘੱਟ ਦੇ Smartphone ਦੀ ਵਿਕਰੀ ਭਾਰਤ ‘ਚ ਕੁੱਲ ਮੋਬਾਈਲ ਵਿਕਰੀ ਦਾ ਇੱਕ ਤਿਹਾਈ ਹਿੱਸਾ ਹੈ,ਇਹ ਅੰਕੜਾ ਜੂਨ 2022 ਤਿਮਾਹੀ ਦਾ ਹੈ,ਭਾਰਤ ਸਰਕਾਰ ਵਲੋਂ ਇਹ ਪਾਬੰਦੀ ਇਸ ਦਾ ਮਕਸਦ ਤਹਿਤ ਲਗਾਈ ਜਾਵੇਗੀ ਤਾਂ ਜੋ ਘਰੇਲੂ ਕੰਪਨੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਇਸ ਸਮੇਂ ਚੀਨੀ ਸਮਾਰਟਫੋਨ ਕੰਪਨੀਆਂ ਬਜਟ ਸੈਗਮੈਂਟ (Chinese Smartphone Companies Budget Segment) ਅਤੇ 15,000 ਰੁਪਏ ਵਾਲੇ ਹਿੱਸੇ ‘ਤੇ ਹਾਵੀ ਹਨ,ਇਸ ‘ਚ ਕੁਝ ਸ਼ੇਅਰ Samsung ਅਤੇ ਕੁਝ ਹੋਰ ਗੈਰ-ਚੀਨੀ ਕੰਪਨੀਆਂ (Non-Chinese Companies) ਦੇ ਵੀ ਹਨ,ਇਨ੍ਹਾਂ ‘ਤੇ ਕਾਬੂ ਪਾਉਣ ਲਈ ਅਤੇ ਘਰੇਲੂ ਕੰਪਨੀਆਂ ਨੂੰ ਹੁਲਾਰਾ ਦੇਣ ਲਈ ਸਰਕਾਰ ਇਹ ਕਦਮ ਚੁੱਕ ਸਕਦੀ ਹੈ ਅਤੇ ਇਸ Lava,Micromax ਅਤੇ ਹੋਰ ਘਰੇਲੂ ਕੰਪਨੀਆਂ ਨੂੰ ਅੱਗੇ ਵਧਣ ‘ਚ ਮਦਦ ਮਿਲੇਗੀ।