NEW DELHI,(PUNJAB TODAY NEWS CA):- FIFA ਨੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (All India Football Federation) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ,FIFA ਨੇ Indian Football Federation ਨੂੰ ਤੀਜੀ ਧਿਰ ਦੇ ਗੈਰ-ਵਾਜਬ ਪ੍ਰਭਾਵ ਦਾ ਹਵਾਲਾ ਦਿੰਦੇ ਹੋਏ ਮੁਅੱਤਲ ਕਰ ਦਿੱਤਾ ਹੈ,ਇੰਨਾ ਹੀ ਨਹੀਂ ਅਕਤੂਬਰ ‘ਚ ਭਾਰਤ ‘ਚ ਹੋਣ ਵਾਲੇ FIFA U-17 Women’s World Cup 2022 ਦੀ ਮੇਜ਼ਬਾਨੀ ਵੀ FIFA ਨੇ ਖੋਹ ਲਈ ਹੈ।
FIFA ਨੇ ਆਪਣੇ ਬਿਆਨ ‘ਚ ਕਿਹਾ ਕਿ FIFA Council ਦੇ ਬਿਊਰੋ ਨੇ ਸਰਬਸੰਮਤੀ ਨਾਲ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (All India Football Federation) ਨੂੰ ‘ਗੈਰ-ਵਾਜਬ ਦਖਲਅੰਦਾਜ਼ੀ’ ਲਈ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ,ਇਹ FIFA ਦੇ ਨਿਯਮਾਂ ਦੀ ਗੰਭੀਰ ਉਲੰਘਣਾ ਹੈ,FIFA ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਮੁਅੱਤਲੀ ਦਾ ਮਤਲਬ ਹੈ ਕਿ ਭਾਰਤ ਵਿਚ 11 ਤੋਂ 30 ਅਕਤੂਬਰ 2022 ਤੱਕ ਹੋਣ ਵਾਲਾ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ 2022 (FIFA U-17 Women’s World Cup 2022) ਫਿਲਹਾਲ ਨਹੀਂ ਹੋਵੇਗਾ।
ਹਾਲਾਂਕਿ FIFA ਨੇ ਕਿਹਾ ਕਿ ਉਹ ਟੂਰਨਾਮੈਂਟ ਨੂੰ ਲੈ ਕੇ ਅਗਲੇ ਕਦਮਾਂ ਦਾ ਮੁਲਾਂਕਣ ਕਰ ਰਿਹਾ ਹੈ ਅਤੇ ਲੋੜ ਪੈਣ ‘ਤੇ ਮਾਮਲੇ ਨੂੰ ਬਿਊਰੋ ਕੋਲ ਭੇਜੇਗਾ।ਫੀਫਾ ਨੇ ਕਿਹਾ ਕਿ ਉਹ ਭਾਰਤ ਦੇ ਖੇਡ ਮੰਤਰਾਲੇ ਨਾਲ ਲਗਾਤਾਰ ਸੰਪਰਕ ਵਿਚ ਹੈ ਅਤੇ ਉਮੀਦ ਹੈ ਕਿ ਇਸ ਮਾਮਲੇ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਸਕਦੇ ਹਨ,ਇਸ ਮਹੀਨੇ ਦੇ ਸ਼ੁਰੂ ਵਿਚ FIFA ਨੇ ਤੀਜੀ ਧਿਰ ਦੇ ਦਖਲ ਲਈ AIFF ਨੂੰ ਮੁਅੱਤਲ ਕਰਨ ਦੀ ਧਮਕੀ ਦਿੱਤੀ ਸੀ,ਇਹ ਚੇਤਾਵਨੀ Supreme Court ਵੱਲੋਂ AIFF ਦੀਆਂ ਚੋਣਾਂ ਕਰਵਾਉਣ ਦੇ ਨਿਰਦੇਸ਼ ਤੋਂ ਕੁਝ ਦਿਨ ਬਾਅਦ ਦਿੱਤੀ ਗਈ ਹੈ,AIFF ਦੀਆਂ ਚੋਣਾਂ 28 ਅਗਸਤ ਨੂੰ ਹੋਣੀਆਂ ਹਨ,ਇਸ ਮਾਮਲੇ ਦੀ ਸੁਣਵਾਈ Supreme Court ਵਿਚ 17 ਅਗਸਤ ਨੂੰ ਹੈ।