spot_img
Thursday, April 18, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਬੱਚਿਆਂ ਲਈ Liquid Tynol ਤੋਂ ਬਾਅਦ Acetaminophen Chewable ਦੀ ਘਾਟ ਵੀ ਪੈਦਾ...

ਬੱਚਿਆਂ ਲਈ Liquid Tynol ਤੋਂ ਬਾਅਦ Acetaminophen Chewable ਦੀ ਘਾਟ ਵੀ ਪੈਦਾ ਹੋਈ

PUNJAB TODAY NEWS CA:-

OTTAWA,(PUNJAB TODAY NEWS CA):- ਜੈਨਰਿਕ (Generic) ਤੇ ਸਟੋਰ-ਬ੍ਰੈਂਡ ਦਵਾਈਆਂ (Store-Brand Medications) ਦਾ ਨਿਰਮਾਣ ਕਰਨ ਵਾਲੀ ਲੈਬਰੇਟੌਇਰ ਰੀਵਾ ਕੰਪਨੀ (Laboratoire Riva Company) ਨੇ ਦੱਸਿਆ ਕਿ ਬੱਚਿਆਂ ਲਈ ਤਿਆਰ ਕੀਤੀ ਜਾਣ ਵਾਲੀ ਐਸੇਟਾਮਿਨਫੇਨ ਚਿਊਏਬਲ ਟੇਬਲੈਟ (Acetaminophen Chewable Tablets) ਦੀ ਘਾਟ ਵੀ ਪੈਦਾ ਹੋ ਗਈ ਹੈ।


DrugShortagesCanada.ca, ਜੋ ਕਿ ਹੈਲਥ ਕੈਨੇਡਾ (Health Canada) ਦੀ ਵੈੱਬਸਾਈਟ ਹੈ ਜਿਹੜੀ ਡਰੱਗ ਵਿਕਰੇਤਾਵਾਂ ਨੂੰ ਦੱਸਦੀ ਹੈ ਕਿ ਉਹ ਡਿਮਾਂਡ ਪੂਰੀ ਕਰਨ ਤੋਂ ਕਦੋਂ ਅਸਮਰੱਥ ਹਨ,ਅਨੁਸਾਰ ਕਿਊਬਿਕ ਸਥਿਤ ਇਸ ਕੰਪਨੀ ਦਾ ਕਹਿਣਾ ਹੈ ਕਿ ਡਿਮਾਂਡ ਵਧਣ ਕਾਰਨ ਹੀ ਇਹ ਘਾਟ ਪੈਦਾ ਹੋਈ ਹੈ,ਇੱਥੇ ਦੱਸਣਾ ਬਣਦਾ ਹੈ ਕਿ ਬੱਚਿਆਂ ਦੀ ਦਵਾਈ ਟਾਇਨੌਲ (Medicine Tynol) ਦੀ ਘਾਟ ਵੀ ਸਪਲਾਈ ਚੇਨ ਦੇ ਮੁੱਦਿਆਂ ਤੇ ਗੈਰਮੌਸਮੀ ਮੰਗ ਵੱਧ ਜਾਣ ਕਾਰਨ ਪੈਦਾ ਹੋਈ ਹੈ।

ਟੋਰਾਂਟੋ (Toronto) ਦੇ ਹੌਸਪਿਟਲ ਫੌਰ ਸਿੱਕ ਕਿੱਡਜ਼ (Hospital for Sick Kids) ਵੱਲੋਂ ਐਸੇਟਾਮਿਨਫੇਨ ਤੇ ਇਬੂਪ੍ਰੋਫਿਨ (Acetaminophen And Ibuprofen) ਦੇ ਤਰਲ ਰੂਪ ਨੂੰ ਹਾਸਲ ਕਰਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਕੇਅਰਗਿਵਰਜ਼ ਤੇ ਮਰੀਜ਼ਾਂ ਨੂੰ ਸੋਮਵਾਰ ਨੂੰ ਹੀ ਜਾਣੂ ਕਰਵਾ ਦਿੱਤਾ ਗਿਆ ਸੀ।


ਓਟਵਾ ਦੇ ਸੀਐਚਈਂਓ (ਚਿਲਡਰਨਜ਼ ਹੌਸਪਿਟਲ ਆਫ ਈਸਟਰਨ ਓਨਟਾਰੀਓ) (CHO (Children’s Hospital of Eastern Ontario)) ਨੇ ਆਖਿਆ ਕਿ ਉਨ੍ਹਾਂ ਦੇ ਮਰੀਜ਼ਾਂ ਲਈ ਸਪਲਾਈ ਵਿੱਚ ਕੋਈ ਗੜਬੜੀ ਨਾ ਹੋਵੇ ਇਸ ਲਈ ਉਚੇਚੇ ਕਦਮ ਚੁੱਕੇ ਜਾ ਰਹੇ ਹਨ।ਇਸ ਦੌਰਾਨ ਬੁੱਧਵਾਰ ਨੂੰ ਕੈਨੇਡੀਅਨ ਫਾਰਮਾਸਿਸਟਸ ਐਸੋਸਿਏਸ਼ਨ (Canadian Pharmacists Association) ਵੱਲੋਂ ਵੀ ਬਿਆਨ ਜਾਰੀ ਕਰਕੇ ਇਹ ਸਪਸ਼ਟ ਕੀਤਾ ਗਿਆ ਕਿ ਤਰਲ ਰੂਪ ਵਿੱਚ ਟਾਇਨੌਲ ਤੇ ਐਡਵਿਲ (Tynol And Advil) ਖਰੀਦਣ ਲਈ ਕਿਸੇ ਤਰ੍ਹਾਂ ਦੇ ਡਾਕਟਰੀ ਨੁਸਖੇ ਦੀ ਲੋੜ ਨਹੀਂ ਹੈ,ਆਰਗੇਨਾਈਜ਼ੇਸ਼ਨ (Organization) ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਲੋੜੋਂ ਵੱਧ ਦਵਾਈਆਂ ਖਰੀਦ ਕੇ ਨਾ ਰੱਖੀਆਂ ਜਾਣ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments