MOHALI,(PUNJAB TODAY NEWS CA):- ਪੰਜਾਬ ਦੇ ਦਰਿਆਈ ਪਾਣੀਆਂ, ਪਰਦੇਸ਼ਾਂ ਅਤੇ ਹਰ ਵਾਂਝੇ ਦੇ ਹੱਕਾਂ ਦੀ ਰਾਖੀ ਅਤੇ ਸੰਘਰਸ਼ ਕਰਦੇ ਹੋਏ ਆਪਣਾ ਜੀਵਨ ਬਤੀਤ ਕਰਨ ਵਾਲੇ ਸਾਬਕਾ ਪੀਸੀਐਸ ਅਧਿਕਾਰੀ ਪ੍ਰੀਤਮ ਸਿੰਘ ਕੁਮੇਦਾਨ (Former PCS officer Pritam Singh Kumedan) ਦਾ ਦਿਹਾਂਤ ਹੋ ਗਿਆ ਹੈ,ਉਨ੍ਹਾਂ ਨੇ 100 ਸਾਲ ਦੀ ਉਮਰ ‘ਚ ਅੱਜ ਸ਼ਾਮ ਫੋਰਟਿਸ ਹਸਪਤਾਲ ਮੋਹਾਲੀ (Fortis Hospital Mohali) ‘ਚ ਆਖਰੀ ਸਾਹ ਲਿਆ,ਉਨ੍ਹਾਂ ਨੂੰ ਕੱਲ੍ਹ ਸ਼ਾਮ ਇੱਥੇ ਦਾਖ਼ਲ ਕਰਵਾਇਆ ਗਿਆ ਸੀ,ਪ੍ਰੀਤਮ ਸਿੰਘ ਕੁਮੇਦਾਨ (Pritam Singh Kumedan) ਇੱਕ ਖੇਤੀ ਮਾਹਿਰ ਸਨ,ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਦਰਿਆਈ ਪਾਣੀਆਂ ਬਾਰੇ ਪੰਜਾਬ ਅਸੈਂਬਲੀ (Punjab Assembly) ਦਾ ਮਤਾ ਸਿੰਚਾਈ ਵਿਭਾਗ (Resolution Irrigation Department) ਦੇ ਸਲਾਹਕਾਰ ਪ੍ਰੀਤਮ ਸਿੰਘ ਕੁਮੇਦਾਨ ਦੀ ਵੱਖਰੀ ਮੋਹਰ ਲਗਾਉਂਦਾ ਹੈ,ਉਹ ਪਿਛਲੇ ਕਈ ਦਹਾਕਿਆਂ ਤੋਂ ਰਾਜਸਥਾਨ ਅਤੇ ਹਰਿਆਣਾ ਨੂੰ ਰਾਵੀ,ਬਿਆਸ ਅਤੇ ਸਤਲੁਜ ਦੇ ਦਰਿਆਈ ਪਾਣੀਆਂ ਦੀ ਕੀਮਤ ਅਦਾ ਕਰਨ ਲਈ ਸਰਕਾਰ ‘ਤੇ ਦਬਾਅ ਪਾ ਰਹੇ ਸਨ।