Pathankot,(PUNJAB TODAY NEWS CA):- Pathankot Bridge Broken News: ਭਾਰੀ ਬਾਰਿਸ਼ ਦੇ ਚਲਦੇ ਹੁਣ ਪੰਜਾਬ ਅਤੇ ਹਿਮਾਚਲ (Punjab And Himachal) ਦਾ ਆਪਸੀ ਸੰਪਰਕ ਟੁੱਟ ਗਿਆ ਹੈ ਕਿਉਂਕਿ ਪ੍ਰਸ਼ਾਸਨ ਨੇ ਸੜਕੀ ਪੁਲ਼ (Road Bridge) ਵੀ ਬੰਦ ਕਰ ਦਿਤਾ ਹੈ,ਜਾਣਕਾਰੀ ਅਨੁਸਾਰ ਚੱਕੀ ਦਰਿਆ ‘ਤੇ ਬਣੇ ਰੇਲਵੇ ਪੁਲ਼ (Railway Bridge) ਦੇ ਰੁੜ੍ਹਨ ਤੋਂ ਬਾਅਦ ਪ੍ਰਸ਼ਾਸਨ ਨੇ ਚੱਕੀ ਦਰਿਆ ‘ਤੇ ਬਣੇ ਸੜਕੀ ਮਾਰਗ ਦੇ ਪੁਲ਼ ਨੂੰ ਵੀ ਬੰਦ ਕਰ ਦਿਤਾ ਹੈ,ਪ੍ਰਸ਼ਾਸਨ (Administration) ਨੇ ਇਹ ਫ਼ੈਸਲਾ ਪਾਣੀ ਦੇ ਤੇਜ਼ ਵਹਾਅ ਨੂੰ ਦੇਖਦੇ ਹੋਏ ਲਿਆ ਹੈ,ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦਰਿਆ ਦੇ ਕੰਢੇ ‘ਤੇ ਨਾ ਜਾਣ,ਦੱਸ ਦੇਈਏ ਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੁਲਿਸ (Police) ਵਲੋਂ ਨਾਕੇ ਲਗਾਏ ਗਏ ਹਨ ਜੋ ਆਵਾਜਾਈ ਨੂੰ ਰੋਕ ਰਹੇ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।