NEW DELHI,(PUNJAB TODAY NEWS CA):- cbi raids Manish Sisodia: ਸੀਬੀਆਈ (CBI) ਦੇ ਛਾਪੇ ਤੋਂ ਬਾਅਦ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ (Delhi Deputy CM Manish Sisodia) ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ,ਹਾਲ ਹੀ ‘ਚ ਪ੍ਰੈੱਸ ਕਾਨਫਰੰਸ (Press Conference) ‘ਚ ਉਨ੍ਹਾਂ ਨੇ ਆਪਣੀ ਗ੍ਰਿਫਤਾਰੀ ਦੀ ਸੰਭਾਵਨਾ ਜਤਾਈ ਸੀ,ਇਸ ਦੇ ਨਾਲ ਹੀ ਸੀਬੀਆਈ (CBI) ਨੇ ਹੁਣ ਉਸ ਦੇ ਦੇਸ਼ ਛੱਡਣ ‘ਤੇ ਪਾਬੰਦੀ ਲਗਾ ਦਿੱਤੀ ਹੈ।
ਇੰਨਾ ਹੀ ਨਹੀਂ ਸੀਬੀਆਈ (CBI) ਨੇ ਡਿਪਟੀ ਸੀਐਮ ਮਨੀਸ਼ ਸਿਸੋਦੀਆ (Delhi Deputy CM Manish Sisodia) ਸਮੇਤ ਕਰੀਬ 13 ਲੋਕਾਂ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ,ਇਸ ਲੁੱਕਆਊਟ ਸਰਕੂਲਰ (Lookout Circular) ਮੁਤਾਬਕ ਜੇਕਰ ਮਨੀਸ਼ ਸਿਸੋਦੀਆ ਦੇਸ਼ ਛੱਡਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਜਾ ਸਕਦਾ ਹੈ।
ਲੁੱਕਆਊਟ ਸਰਕੂਲਰ (Lookout Circular) ਜਾਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਟਵਿੱਟਰ ‘ਤੇ ਇਕ ਵੀਡੀਓ (video) ਵੀ ਜਾਰੀ ਕੀਤਾ ਹੈ,ਇਸ ਦੇ ਨਾਲ ਉਨ੍ਹਾਂ ਨੇ ਲਿਖਿਆ, “ਮੰਨਿਆ ਕਿ ਹੌਲੀ-ਹੌਲੀ ਰੁੱਤਾਂ ਵੀ ਬਦਲਦੀਆਂ ਰਹਿੰਦੀਆਂ ਹਨ ਪਰ ਤੁਹਾਡੀ ਰਫ਼ਤਾਰ ਤੋਂ ਤਾਂ ਹਵਾਵਾਂ ਵੀ ਹੈਰਾਨ ਹਨ, ਜਨਾਬ।”