spot_img
Tuesday, April 23, 2024
spot_img
spot_imgspot_imgspot_imgspot_img
HomeਪੰਜਾਬBeas River ਦੇ ਕੰਡੇ ਅਤੇ ਦਰਿਆ 'ਚ ਲੁਕਾ ਕੇ ਰੱਖੀ ਮਿਲੀ ਹਜ਼ਾਰਾਂ...

Beas River ਦੇ ਕੰਡੇ ਅਤੇ ਦਰਿਆ ‘ਚ ਲੁਕਾ ਕੇ ਰੱਖੀ ਮਿਲੀ ਹਜ਼ਾਰਾਂ ਲੀਟਰ ਲਾਹਣ ਅਤੇ ਦੇਸੀ ਸ਼ਰਾਬ ਜ਼ਬਤ

PUNJAB TODAY NEWS CA:-

Gurdaspur 24 August 2022,(PUNJAB TODAY NEWS CA):-   ਗੁਜਰਾਤ ਸ਼ਰਾਬ ਕਾਂਡ (Gujarat Liquor Case) ਤੋਂ ਬਾਅਦ ਪੰਜਾਬ ਚ ਵੀ ਸਰਕਾਰ ਵਲੋਂ ਦੇਸੀ ਸ਼ਰਾਬ (Liquor) ਤੇ ਸ਼ਿਕੰਜਾ ਕੱਸਿਆ ਗਿਆ ਹੈ,ਜਿਸ ਦੇ ਚਲਦੇ ਆਬਕਾਰੀ ਵਿਭਾਗ ਬਟਾਲਾ ਅਤੇ ਗੁਰਦਾਸਪੁਰ (Excise Department Batala And Gurdaspur) ਦੇ ਅਧਿਕਾਰੀਆਂ ਵਲੋਂ ਪੰਜਾਬ ਪੁਲਿਸ (Punjab Police) ਨਾਲ ਵੱਖ ਵੱਖ ਸ਼ੱਕੀ ਥਾਵਾਂ ਤੇ ਲਗਾਤਾਰ ਰੇਡ (Raid) ਕੀਤੀ ਜਾ ਰਹੀ ਹੈ,ਇਸ ਦੌਰਾਨ ਭਾਰੀ ਮਾਤਰਾ ਵਿੱਚ ਲਾਹਣ ਅਤੇ ਨਜਾਇਜ਼ ਸ਼ਰਾਬ ਬਰਾਮਦ (Stripped And Recovered Lllicit Liquor) ਕਰ ਅਕਾਰੀ ਵਿਭਾਗ (Akari Department) ਵੱਲੋਂ ਨਸ਼ਟ ਵੀ ਕੀਤੀ ਜਾ ਚੁੱਕੀ ਹੈ।

ਅੱਜ ਸਵੇਰੇ ਤੱੜਕਸਾਰ ਮੁਖਬਰ ਦੀ ਇਤਲਾਹ ਤੇ ਆਬਕਾਰੀ ਵਿਭਾਗ (Excise Department) ਦੇ ਅਧਿਕਾਰੀਆਂ ਵਲੋਂ ਮੁੜ ਤੋਂ ਬਿਆਸ ਦਰਿਆ (Beas River) ਦੇ ਕੰਡੇ ਪਿੰਡ ਮੌਚਪੁਰ,ਬੁਢਾ ਬਾਲਾ (Kande Village Mauchpur, Budha Bala) ਆਦਿ ਨੇੜੇ ਬਹੁਤ ਵੱਡੀ ਮਾਤਰਾ ਵਿਚ ਦੇਸੀ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਦਰਿਆ ਦੇ ਕੰਡੇ ਸ਼ਾਮਲਾਟ ਥਾਵਾਂ ਤੇ ਰੇਡ ਕਰ ਜ਼ਬਤ ਕੀਤਾ ਗਿਆ,ਆਦੇਸ਼ਾਂ ਦੇ ਅਨੁਸਾਰ ਮੌਕੇ ਤੇ ਇਸ ਜਹਿਰ ਰੂਪੀ ਦੇਸੀ ਲਾਹਣ (Poisonous Desi Lahan) ਅਤੇ ਸ਼ਰਾਬ ਨੂੰ ਨਸ਼ਟ ਕੀਤਾ ਗਿਆ।

ਉਥੇ ਹੀ ਆਬਕਾਰੀ ਇੰਸਪੈਕਟਰ ਦੀਪਕ ਕੁਮਾਰ (Excise Inspector Deepak Kumar) ਨੇ ਦੱਸਿਆ ਕਿ ਮੌਕੇ ਤੋਂ ਸ਼ਰਾਬ ਦੀਆ ਭੱਠੀਆਂ ਅਤੇ ਕਰੀਬ 95 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਗਈ,ਜਿਸ ਤੋਂ ਹਜ਼ਾਰਾਂ ਲੀਟਰ ਸ਼ਰਾਬ ਤਿਆਰ ਹੋਣੀ ਸੀ ਅਤੇ ਉਸਦੇ ਨਾਲ ਹੀ ਦੇਸੀ ਸ਼ਰਾਬ ਵੀ ਜ਼ਬਤ ਕਰ ਮੌਕੇ ਤੇ ਉਸ ਨੂੰ ਨਸ਼ਟ ਕੀਤਾ ਗਿਆ,ਉਹਨਾਂ ਦੱਸਿਆ ਕਿ ਉਹਨਾਂ ਦੀ ਟੀਮ ਆਲਾ ਅਧਕਾਰੀਆਂ ਦੇ ਆਦੇਸ਼ ਤੇ ਰੇਡ (Raid) ਕੀਤੀ ਸੀ ਪਰ ਧੰਦੇ ਨਾਲ ਜੁੜੇ ਤਸਕਰ ਉਹਨਾਂ ਦੀ ਰੇਡ (Raid) ਦੇ ਚਲਦੇ ਦਰਿਆ ਤੋਂ ਪਾਰ ਹੋਸ਼ਿਆਰਪੂਰ ਵੱਲ ਫਰਾਰ ਹੋ ਗਏ ਹਨ,ਲੇਕਿਨ ਉਹਨਾਂ ਵਲੋਂ ਮਾਮਲਾ ਦਰਜ ਕਰ ਜਲਦ ਉਹਨਾਂ ਨੂੰ ਕਾਬੂ ਕੀਤਾ ਜਾਵੇਗਾ ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments