CHANDIGARH,(PUNJAB TODAY NEWS CA):- ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਸੰਗਰੂਰ-ਲੁਧਿਆਣਾ ਰੋਡ (Sangrur-Ludhiana Road) ‘ਤੇ ਦੋ ਟੋਲ ਪਲਾਜ਼ੇ (Two Toll Plazas) ਬੰਦ ਕਰਨ ਦਾ ਐਲਾਨ ਕੀਤਾ ਹੈ,ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ (Punjab Govt) ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਨਿਰੰਤਰ ਯਤਨ ਕਰ ਰਹੀ ਹੈ।
50 ਤੋਂ ਵੱਧ ਥਾਵਾਂ ‘ਤੇ ਟੋਲ ਅਦਾ ਕਰਨ ਵਾਲੇ ਸੂਬੇ ਦੇ ਲੋਕਾਂ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਇਸ ਸਾਲ ਪੰਜਾਬ ‘ਚ ਦੋ ਹੋਰ ਰਾਜ ਮਾਰਗਾਂ ਅਤੇ ਇਕ ਸਟੇਟ ਹਾਈ ਲੈਵਲ ਪੁਲ ਤੇ ਟੋਲ ਟੈਕਸ (Toll Tax On State High Level Bridge) ਬੰਦ ਕਰ ਦਿੱਤਾ ਜਾਵੇਗਾ,ਇੰਨਾ ਹੀ ਨਹੀਂ ਅਗਲੇ ਸਾਲ 5 ਹੋਰ ਰਾਜ ਮਾਰਗਾਂ ਤੋਂ ਵੀ ਟੋਲ ਟੈਕਸ ਖਤਮ ਕਰ ਦਿੱਤਾ ਜਾਵੇਗਾ।
ਜਦਕਿ 2024 ਵਿਚ ਵੀ 2 ਟੋਲ ਪਲਾਜ਼ਿਆਂ ਨੂੰ ਬੰਦ ਕੀਤਾ ਜਾਵੇਗਾ,2024 ਤੱਕ ਪੰਜਾਬ ਦੇ 70 ਫੀਸਦੀ ਤੋਂ ਵੱਧ ਰਾਜ ਮਾਰਗ ਟੋਲ ਮੁਕਤ ਹੋ ਜਾਣਗੇ,ਦਰਅਸਲ,ਪੰਜਾਬ ਸਰਕਾਰ ਨੇ ਇਹਨਾਂ ਸਾਰੇ ਟੋਲਾਂ ‘ਤੇ ਟੈਕਸ ਵਸੂਲਣ (Collection of Taxes) ਵਾਲੀਆਂ ਕੰਪਨੀਆਂ ਦੀ ਮੰਗ ਨੂੰ ਇਕ ਤੋਂ ਦੋ ਸਾਲ ਦਾ ਵਾਧੂ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ,ਅਗਲੇ ਮਹੀਨੇ 23 ਅਕਤੂਬਰ ਤੋਂ ਪਟਿਆਲਾ-ਸਮਾਣਾ-ਪਾਤੜਾਂ (Patiala-Samana-Patdars) ਅਤੇ 14 ਦਸੰਬਰ ਤੋਂ ਹੁਸ਼ਿਆਰਪੁਰ-ਟਾਂਡਾ ਰੋਡ (Hoshiarpur-Tanda Road) ‘ਤੇ ਟੋਲ ਟੈਕਸ (Toll Tax) ਬੰਦ ਕਰ ਦਿੱਤਾ ਜਾਵੇਗਾ।
31 ਦਸੰਬਰ 2022 ਦੀ ਰਾਤ ਤੋਂ ਮੱਖੂ ਦੇ ਪੁਲ ‘ਤੇ ਟੋਲ ਟੈਕਸ ਦੀ ਵਸੂਲੀ ਵੀ ਬੰਦ ਹੋ ਜਾਵੇਗੀ,ਇਸ ਤੋਂ ਇਲਾਵਾ 2023 ਅਤੇ 2024 ਵਿਚ ਬੰਦ ਹੋਣ ਵਾਲੇ ਟੋਲ ਪਲਾਜ਼ਿਆਂ ਵਿਚ ਬਲਾਚੌਰ-ਗੜਸ਼ੰਕਰ-ਹੁਸ਼ਿਆਰਪੁਰ-ਦਸੂਹਾ, ਮੋਗਾ-ਕੋਟਕਪੂਰਾ, ਕੀਰਤਪੁਰ ਸਾਹਿਬ-ਨੰਗਲ-ਊਨਾ, ਭਵਾਨੀਗੜ੍ਹ-ਨਾਭਾ-ਗੋਬਿੰਦਗੜ, ਫਿਰੋਜ਼ਪੁਰ-ਫਾਜ਼ਿਲਕਾ, ਦਾਖਾ-ਰਾਏਕੋਟ-ਬਰਨਾਲਾ, ਪਟਿਆਲਾ-ਮਲੇਰਕੋਟਲਾ ਟੋਲ ਪਲਾਜ਼ਾ ਸ਼ਾਮਲ ਹਨ।