
ਖੇਡ ਪ੍ਰੇਮੀਆਂ ਦੇ ਇਕੱਠ ਨੇ ਪਿਛਲੇ ਰਿਕਾਰਡ ਤੋੜੇ-ਸਥਾਨਕ ਖਿਡਾਰੀਆਂ ਦੇ ਮੈਚ ਵੀ ਕਰਵਾਏ- ਤੀਆਂ ਦੇ ਮੇਲੇ ਦੀ ਰੌਣਕ ਯਾਦਗਾਰੀ ਰਹੀ-
Winnipeg,(Sharma,Sagi,Mavi),(Punjab Today News Ca):- Winnipeg Kabaddi Tournament 2022: ਬੀਤੇ ਐਤਵਾਰ ਕੈਨੇਡਾ ਦੇ ਮੈਨੀਟੋਬਾ ਸੂਬੇ (Manitoba Province of Canada) ਦੇ ਵਿੰਨੀਪੈਗ ਸ਼ਹਿਰ (City of Winnipeg) ਵਿਚ ਮੈਪਲ ਕਮਿਊਨਿਟੀ ਸੈਂਟਰ (Maple Community Center) ਦੇ ਮੈਦਾਨਾਂ ਵਿਚ ਵਿੰਨੀਪੈਗ ਕਬੱਡੀ ਐਸੋਸੀਏਸ਼ਨ (Winnipeg Kabaddi Association) ਵੱਲੋਂ ਕਬੱਡੀ ਟੂਰਨਾਮੈਂਟ (Kabaddi Tournament) ਕਰਵਾਇਆ ਗਿਆ,ਟੂਰਨਾਮੈਂਟ ਦੇ Platinum Sponsors BVD Petroleum Toronto, Sunil Sharma Banquet Restaurant, Gary & Danny Mangat, Champion Towing ਅਤੇ Freightliner Manitoba ਸਨ।
ਇਸ ਟੂਰਨਾਮੈਂਟ ਦਾ ਪ੍ਰਬੰਧ ਜਗਜੀਤ ਗਿੱਲ, ਯਾਦਵਿੰਦਰ ਦਿਉਲ, ਬੱਬੀ ਬਰਾੜ, ਹੈਪੀ ਪੰਜਾਬ ਸਿੱਧੂ, ਸੁੱਖ ਸੰਧੂ ,ਦੀਪ ਗਰੇਵਾਲ, ਹਰਮੇਲ ਧਾਲੀਵਾਲ, ਮਿੱਠੂ ਬਰਾੜ,ਗੁਰਪ੍ਰੀਤ ਖਹਿਰਾ , ਚਰਨਜੀਤ ਸਿੱਧੂ , ਬੱਬੀ ਬਰਾੜ, ਰਾਜੂ ਮਾਂਗਟ , ਬਾਜ ਸਿੱਧੂ , ਰਾਜਵੀਰ ਧਾਲੀਵਾਲ, ਗੈਰੀ ਸੰਧੂ, ਗੈਰੀ ਰਾਏ, ਚਰਨਜੀਤ ਸਿੱਧੂ, ਨੋਨੂ ਟੱਲੇਵਾਲ, ਬਿੱਟੂ ਰਾਏਕੋਟ , ਗੁਰਤੇਜ ਸਿੰਘ , ਗੁਰਪ੍ਰੀਤ ਬਰਾੜ, ਪਰਤਾਪ ਵਿਰਕ, ਮਨਦੀਪ ਬਸਰਾ, ਕਮਲ ਖਹਿਰਾ ਤੇ ਸ਼ੀਰਾ ਜੌਹਲ ਵੱਲੋਂ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਟੂਰਨਾਮੈਂਟ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ, ਸਿੱਧੂ ਮੂਸੇ ਵਾਲਾ ਤੇ ਦੀਪ ਸਿੱਧੂ ਨੂੰ ਸਮਰਪਿਤ ਸੀ। ਟੂਰਨਾਮੈਂਟ ਦੌਰਾਨ ਇਕ ਮਿੰਟ ਦਾ ਮੌਨ ਧਾਰਨ ਕਰ ਕੇ ਇਨ੍ਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।
ਟੂਰਨਾਮੈਂਟ ਦੌਰਾਨ ਰਿਚਮੰਡ ਤੇ ਐਬਸਫੋਰਡ ਸਪੋਰਟਸ ਕਲੱਬ’ ਦੀ ਟੀਮ ਜੇਤੂ ਰਹੀ।
ਇਨਾਮਾਂ ਦੀ ਵੰਡ ਮੈਨੀਟੋਬਾ ਦੇ ਖੇਡ ਮੰਤਰੀ ਐਂਡਿਰੂ ਸਮਿਥ ਵੱਲੋਂ ਕੀਤੀ ਗਈ। ਟੂਰਨਾਮੈਂਟ ਨੂੰ ਦੇਖਣ ਲਈ ਸ਼ਹਿਰ ਦੀਆਂ ਪ੍ਰਸਿੱਧ ਹਸਤੀਆਂ ਪਹੁੰਚੀਆਂ ਹੋਈਆਂ ਸਨ, ਜਿਨ੍ਹਾਂ ਵਿਚ ਐਮ ਐਲ ਏ ਸਿੰਡੀਲੈਮਰੂਸ ,ਐਮ ਪੀ ਕੇਵਿਨ ਲੈਮਰੂਸ, ਕੌਂਸਲਰ ਦੇਵੀ ਸ਼ਰਮਾ , ਐਮ ਐਲ ਏ ਓਵੀ ਖਾਨ ,ਇਮੀਗਰੇਸ਼ਨ ਮੰਤਰੀ ਜੌਨ ਰੇਅ, ਐਮ ਐਲ ਏ ਦਿਲਜੀਤ ਪਾਲ ਬਰਾੜ, ਐਮ ਐਲ ਏ ਮਿੰਟੂ ਸੰਧੂ ਤੇ ਸਿਟੀ ਚੋਣਾਂ ਵਿਚ ਮੇਅਰ ਦੀ ਦੋੜ ਵਿਚ ਸ਼ਾਮਲ ਗਲੈਨ ਮੁਰੇ ਤੇ ਕੈਵਿਨ ਕਲੇਨ ਵੀ ਸ਼ਾਮਿਲ ਸੀ।
ਇਸ ਟੂਰਨਾਮੈਂਟ ‘ਚ ਛੇ ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿਚ ਸ਼ਹੀਦ ਭਗਤ ਸਿੰਘ ਕੈਲਗਰੀ, ਰਿਚਮੰਡ ‘ਤੇ ਐਬਸਫੋਰਡ ਕਬੱਡੀ ਕਲੱਬ, ਹਰਜੀਤ ਤਲਵਾਰ ਕਬੱਡੀ ਕਲੱਬ, ਸੰਦੀਪ ਗਲੈਡੀਐਟਰ ਕਬੱਡੀ ਕਲੱਬ ਵੈਨਕੂਵਰ, ਸਰੀ ਸੁਪਰ ਸਟਾਰ ਕਾਮਾ ਗਾਟਾ ਮਾਰੂ ਕਬੱਡੀ ਕਲੱਬ ਅਤੇ ਸ਼ੇਰੇ ਪੰਜਾਬ ਰਾਜਵੀਰ ਕਲੱਬ ਸ਼ਾਮਿਲ ਸਨ।ਇਨ੍ਹਾਂ ਟੀਮਾਂ ਨੂੰ ਦੋ ਪੂਲਾਂ ਵਿਚ ਵੰਡਿਆ ਗਿਆ ਸੀ,ਜਿਸ ਵਿਚੋਂ ਸ਼ੇਰੇ ਪੰਜਾਬ , ਸ਼ਹੀਦ ਭਗਤ ਸਿੰਘ ,ਰਿਚਮੰਡ ‘ਤੇ ਐਬਸਫੋਰਡ ਕਬੱਡੀ ਕਲੱਬ ‘ਤੇ ਸੰਦੀਪ ਗਲੈਡੀਐਟਰ ਕਬੱਡੀ ਕਲੱਬ ਵੈਨਕੂਵਰ ਸੈਮੀਫਾਈਨਲ ਵਿਚ ਪਹੁੰਚੀਆਂ ਸਨ।
ਸੈਮੀਫਾਈਨਲ ਦੇ ਬਹੁਤ ਹੀ ਫਸਵੇਂ ਮੁਕਾਬਲੇ ਹੋਏ ਇਸ ਵਿਚ ਪਹਿਲੇ ਸੈਮੀਫਾਈਨਲ (Semi-Finals) ਵਿਚ ਸ਼ਹੀਦ ਭਗਤ ਸਿੰਘ ਸਪੋਰਟਸ ਕਬੱਡੀ ਕਲੱਬ (Shaheed Bhagat Singh Sports Kabaddi Club) ਨੇ 39 ਅੰਕਾਂ ਦੇ ਮੁਕਾਬਲੇ 34 ਅੰਕਾਂ ਨਾਲ ਸ਼ੇਰੇ ਪੰਜਾਬ ਕਬੱਡੀ ਕਲੱਬ ਨੂੰ ਹਰਾਇਆ ਅਤੇ ਦੂਜੇ ਸੈਮੀਫਾਈਨਲ ਵਿਚઠ ਰਿਚਮੰਡ ‘ਤੇ ਐਬਸਫੋਰਡ ਕਬੱਡੀ ਕਲੱਬ ਨੇ 35 ਦੇ ਮੁਕਾਬਲੇ 40 ਅੰਕਾਂ ਨਾਲ ਸੰਦੀਪ ਗਲੈਡੀਐਟਰ ਕਬੱਡੀ ਕਲੱਬ ਵੈਨਕੂਵਰ ਨੂੰ ਹਰਾ ਕੇ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ,ਇਸ ਟੂਰਨਾਮੈਂਟ ਵਿਚ ਫਾਈਨਲ ਮੁਕਾਬਲਾ ਯਾਦਗਾਰੀ ਹੋ ਨਿਬੜਿਆ।ਇਸ ਵਿਚ ਰਿਚਮੰਡ ‘ਤੇ ਐਬਸਫੋਰਡ ਕਬੱਡੀ ਕਲੱਬ ਨੇ 33 ਪੁਆਇੰਟਾਂ ਦੇ ਮੁਕਾਬਲੇ 35 ਪੁਆਇੰਟਾਂ ਨਾਲ ਬਾਜ਼ੀ ਮਾਰੀ।
ਇਹ ਟੀਮ ਹਾਫ਼ ਟਾਈਮ ਤੱਕ 15 ਦੇ ਮੁਕਾਬਲੇ 21ઠ ਪੁਆਇੰਟਾਂ ਨਾਲ ਅੱਗੇ ਸੀ। ਇਹ ਸਾਰੇ ਖਿਡਾਰੀ ਕੈਨੇਡਾ, ਯੂ. ਐਸ. ਏ. ‘ਤੇ ਭਾਰਤ ਤੋਂ ਬੀ. ਸੀ. ਯੂਨਾਈਟਿਡ ਕਬੱਡੀ ਐਸੋਸੀਏਸ਼ਨ ਕੈਨੇਡਾ ਵੱਲੋਂ ਖੇਡਣ ਆਏ ਸਨ,ਕਬੱਡੀ ਦੇ ਸਾਰੇ ਮੈਚਾਂ ਨੂੰ ਨੀਟਾ, ਪੱਪੂ , ਮੱਖਣ ਅਤੇ ਮੰਦਰ ਦੀ ਟੀਮ ਨੇ ਰੈਫ਼ਰੀ ਕਰ ਕੇ ਬਹੁਤ ਹੀ ਸੁਚੱਜੇ ਢੰਗ ਨਾਲ ਖਿਡਾਇਆ,ਜਿੱਥੇ ਇਕ ਪਾਸੇ ਖਿਡਾਰੀ ਪੂਰੇ ਜੋਸ਼ ਵਿਚ ਖੇਡ ਰਹੇ ਸਨ ਦੂਜੇ ਪਾਸੇ ਸੁਰਜੀਤ ਸਿੰਘ ਕਕਰਾਲੀ, ਪ੍ਰਿਤਾ ਚੀਮਾ ‘ਤੇ ਇਕਬਾਲ ਗਾਲਬ ਨੇ ਆਪਣੀ ਕੁਮੈਂਟਰੀ ਨਾਲ ਸਾਰੇ ਹੀ ਦਰਸ਼ਕਾਂ ਨੂੰ ਜੋੜੀ ਰੱਖਿਆ,ਪ੍ਰਬੰਧਕਾਂ ਦੇ ਦੱਸਣ ਮੁਤਾਬਿਕ ਚੈਂਪੀਅਨ ਟੀਮ ਨੂੰ ਟਰਾਫ਼ੀਆਂ ਦੇ ਨਾਲ ਨਾਲ ਪੰਦਰਾਂ ਹਜਾਰ ਡਾਲਰ ਦੇ ਨਕਦ ਇਨਾਮ ‘ਤੇ ਰਨਰ ਅੱਪ ਟੀਮ ਨੂੰ ਕੱਪ ਦੇ ਨਾਲ ਇਕਾਨਵੇਂ ਸੌ ਦੇ ਨਕਦ ਇਨਾਮ ਵੀ ਦਿੱਤੇ ਗਏ।
ਪਹਿਲਾ ਇਨਾਮ ਹੀਰਾ ਇੰਵੈਸਟਮੈਂਟ ਵੱਲੋਂ ‘ਤੇ ਦੂਜਾ ਇਨਾਮ ”ਵਾਈ ਐਂਡ ਸੈਲ ਰੀਅਲ ਅਸਟੇਟ, ਰੈੱਡ ਰਿਵਰ ਕਾਰਪੱਟ ‘ਤੇ ਵਿਨੀਪੈਗ ਕਰਾਸ ਡੈੱਕ ਵੱਲੋਂ ਸਾਂਝੇ ਤੌਰ ਸਪਾਂਸਰ ਕੀਤੇ ਗਏ ਸਨ,ਰਿੰਕੂ ‘ਤੇ ਸ਼ੀਲੂ ਨੂੰ ਵਧੀਆ ਖਿਡਾਰੀ ਐਲਾਨ ਦਿਆਂ ਪ੍ਰਬੰਧਕਾਂ ਵੱਲੋਂ ਟਰਾਫ਼ੀਆਂ ਦੇ ਨਾਲ ਨਾਲ ਗਿਆਰਾਂ ਗਿਆਰਾਂ ਸੌ ਡਾਲਰਾਂ ਦੇ ਨਕਦ ਇਨਾਮ ਵੀ ਦਿੱਤੇ ਗਏ,ਇਸ ਤੋਂ ਇਲਾਵਾ ਟੂਰਨਾਮੈਂਟ ਵਿਚ ਬੰਟੀ ਟਿੱਬਾ , ਰਵੀ, ਫ਼ਰਿਆਦ, ਦੁੱਲਾ ,ਪਾਲਾ ‘ਤੇ ਸ਼ੰਕਰ ਨੇ ਵਧੀਆ ਖੇਡ ਵਿਖਾਈ।
ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵਿੰਨੀਪੈਗ ਦੇ ਖਿਡਾਰੀਆਂ ਦੇ ਵੀ ਮੈਚ ਕਰਵਾਏ ਗਏ,ਇਸ ਦੌਰਾਨ ਵਿੰਨੀਪੈਗ ਕਬੱਡੀ ਐਸੋਸੀਏਸ਼ਨ ਵੱਲੋਂ ਉਭਰ ਰਹੇ ਪੰਜਾਬੀ ਖਿਡਾਰੀਆਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ ਜਿਨ੍ਹਾਂ ਵਿਚ ਕਾਮਨਵੈਲਥ ਖੇਡਾਂ ਵਿਚ ਤਗਮਾ ਜਿੱਤਣ ਵਾਲੀ ਪ੍ਰਿਅੰਕਾ ਢਿੱਲੋਂ ਤੋਂ ਇਲਾਵਾ ਅਮਰਪਾਲ ਕੌਰ ‘ਤੇ ਰਣ ਵਿਜੈ ਸਿੰਘ ਸਨ। ਦਸ ਸਾਲਾ ਰਣ ਵਿਜੈ ਚਾਹਲ ਪੁੱਤਰ ਗੁਰਵਿੰਦਰ ਚਾਹਲ ਵਾਸੀ ਵਿੰਨੀਪੈਗ ਨੂੰ ਸਪੇਨ ਦੇ ਨਾਮੀ ਫੁੱਟਬਾਲ ਕਲੱਬ ਰੀਅਲ ਮੈਡਰਿਡ ਨੇ ”ਰੀਅਲ ਮੈਡਰਿਡ ਵਰਲਡ ਚੈਲੰਜ” ਲਈ ਚੁਣਿਆ ਹੈ,ਰਣ ਵਿਜੈ ਪਿਛਲੇ ਦਿਨੀਂ ਕੈਨੇਡਾ ਦੇ ਸ਼ਹਿਰ ਕੈਲਗਰੀ ਵਿਚ ਰੀਅਲ ਮੈਡਰਿਡ ਦੇ ਟ੍ਰੈਨਿੰਗ ਕੈਂਪ ਵਿਚ ਬੈੱਸਟ ਪਲੇਅਰ ਚੁਣਿਆ ਗਿਆ ਸੀ।
ਇਸ ਟੂਰਨਾਮੈਂਟ ਦੀ ਖ਼ਾਸ ਗੱਲ ਇਹ ਰਹੀ ਕਿ ਇਸ ਦੌਰਾਨ ਤੀਆਂ ਦਾ ਮੇਲਾ ਵੀ ਲਾਇਆ ਗਿਆ,ਤਰਨਜੀਤ ਤੂਰ ਨੇ ਵਧੀਆ ਸਟੇਜ ਸੰਚਾਲਨ ਕਰ ਕੇ ਸਾਰਿਆਂ ਦਾ ਮਨ ਮੋਹਿਆ,ਇਸ ਵਿਚ ਬੱਚਿਆਂ ਵੱਲੋਂ ਭੰਗੜਾ, ਗਿੱਧਾ ਪਾਇਆ ਗਿਆ ਤੇ ਬਜ਼ੁਰਗ ਔਰਤਾਂ ਵੱਲੋਂ ਬੋਲੀਆਂ ਸੁਣਾਈਆਂ ਗਈਆਂ, ਅਹੁਦੇਦਾਰਾਂ ਵੱਲੋਂ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਸਪਾਂਸਰਾਂ ਅਤੇ ਵਿੰਨੀਪੈਗ ਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।
ਕਬੱਡੀ ਨੂੰ ਪਿਆਰਦੇ ਨੇ ਪੰਜਾਬੀ-ਕਬੱਡੀ ਪੰਜਾਬੀਆਂ ਦੀ ਮਾਂ ਖੇਡ ਵੀ ਹੈ ਤੇ ਮਹਿਬੂਬ ਖੇਡ ਵੀ,ਜੇ ਇਕ ਪਾਸੇ ਸਿੰਗਰ ਹੋਣ ਤੇ ਦੂਜੇ ਪਾਸੇ ਕਬੱਡੀ ਤਾਂ ਆਮ ਪੰਜਾਬੀ ਕਬੱਡੀ ਦੇਖਣ ਨੂੰ ਪਹਿਲ ਦਿੰਦੇ ਹਨ।ਭਾਰਤ ਵਿਚ ਇਹ ਖੇਡ ਕਿਸੇ ਨਾ ਕਿਸੇ ਰੂਪ ਵਿਚ ਪਿੰਡਾਂ ਤੇ ਸ਼ਹਿਰਾਂ ਵਿਚ ਚਿਰਾਂ ਤੋਂ ਖੇਡੀ ਜਾਂਦੀ ਆ ਰਹੀ ਹੈ ਐਪਰ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿਚ ਇਹ ਵਧੇਰੇ ਪ੍ਰਚਲਿਤ ਰਹੀ ਹੈ।
ਭਾਰਤ ਦੇ ਵੱਖ ਵੱਖ ਹਿੱਸਿਆਂ ਵਿਚ ਇਹ ਖੇਡ ਕਈ ਨਾਵਾਂ ਨਾਲ ਪ੍ਰਸਿੱਧ ਰਹੀ ਹੈ ਜਿਵੇਂ ਬੰਗਾਲ ਵਿਚ ‘ਡੋ-ਡੋ’, ਦੱਖਣ ਵਿਚ ‘ਚੇਡੂ ਗੁਡੂ’, ਮਹਾਰਾਸ਼ਟਰ ਵਿਚ ‘ਹੂ-ਟੂ-ਟੂ’ ਅਤੇ ਪੰਜਾਬ ਵਿਚ ‘ਕੌਡੀ’,ਕੁੱਲ ਦੁਨੀਆ ਵਿਚ ਵੱਸਦੇ ਪੰਜਾਬੀ ਕਬੱਡੀ ਦੇ ਰੰਗ ਵਿਚ ਰੰਗੇ ਗਏ ਹਨ,ਵਿਦੇਸ਼ਾਂ ਵਿਚ ਜਿੰਨਾ ਪਿਆਰ ਜਾਂ ਮਾਣ ਪੰਜਾਬੀਆਂ ਨੇ ਕਬੱਡੀ ਨੂੰ ਦਿੱਤਾ ਸ਼ਾਇਦ ਅਜੇ ਤੱਕ ਕਿਸੇ ਹੋਰ ਖੇਡ ਨੂੰ ਨਹੀਂ ਮਿਲਿਆ,ਪੰਜਾਬ ਤੇ ਪੰਜਾਬੀਆਂ ਦੇ ਰੋਮ ਰੋਮ ਵਿਚ ਕਬੱਡੀ ਵੱਸਦੀ ਹੈ।