Friday, March 24, 2023
spot_imgspot_imgspot_imgspot_img
Homeਖੇਡ ਜਗਤAsia Cup 2022 ਦੇ Super 4 ਦੇ ਮੈਚ ਵਿੱਚ Sri Lanka ਨੇ...

Asia Cup 2022 ਦੇ Super 4 ਦੇ ਮੈਚ ਵਿੱਚ Sri Lanka ਨੇ India ਨੂੰ 6 ਵਿਕਟਾਂ ਨਾਲ ਹਰਾ ਦਿੱਤਾ

PUNJAB TODAY NEWS CA:-

PUNJAB TODAY NEWS CA:- ਏਸ਼ੀਆ ਕੱਪ 2022 (Asia Cup 2022) ਦੇ ਸੁਪਰ 4 ਦੇ ਮੈਚ ਵਿੱਚ ਸ਼੍ਰੀਲੰਕਾ (Sri Lanka) ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਦਿੱਤਾ,ਇਸ ਹਾਰ ਨਾਲ ਟੀਮ ਇੰਡੀਆ ਏਸ਼ੀਆ ਕੱਪ (Team India Asia Cup) ਤੋਂ ਲਗਪਗ ਬਾਹਰ ਹੋ ਗਈ ਹੈ,ਇਸ ਤੋਂ ਪਹਿਲਾਂ ਪਾਕਿਸਤਾਨ (Pakistan) ਨੇ ਭਾਰਤ (India) ਨੂੰ 5 ਵਿਕਟਾਂ ਨਾਲ ਹਰਾਇਆ ਸੀ,ਇਸ ਹਾਰ ਤੋਂ ਬਾਅਦ ਭਾਰਤ ਪੁਆਇੰਟ ਟੇਬਲ (India Points Table) ਵਿੱਚ ਤੀਜੇ ਸਥਾਨ ‘ਤੇ ਹੈ,ਦੁਬਈ (Dubai) ‘ਚ ਮੰਗਲਵਾਰ ਨੂੰ ਖੇਡੇ ਗਏ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 174 ਦੌੜਾਂ ਦਾ ਟੀਚਾ ਦਿੱਤਾ ਸੀ,ਇਸਦੇ ਜਵਾਬ ਵਿੱਚ ਸ਼੍ਰੀਲੰਕਾ (Sri Lanka) ਨੇ 4 ਵਿਕਟਾਂ ਦੇ ਨੁਕਸਾਨ ਨਾਲ ਇਹ ਮੈਚ ਜਿੱਤ ਲਿਆ।

ਭਾਰਤ ਵੱਲੋਂ ਦਿੱਤੇ ਗਏ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ (Sri Lanka) ਦੀ ਟੀਮ ਨੇ 19.5 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ ਹੀ ਹਾਸਲ ਕਰ ਲਿਆ ਸ਼੍ਰੀਲੰਕਾ (Sri Lanka) ਲਈ ਪਥੁਮ ਨਿਸਾਂਕਾ ਅਤੇ ਕੁਸਲ ਮੈਂਡਿਸ (Pathum Nisanka And Kusal Mendis) ਨੇ ਸ਼ਾਨਦਾਰ ਸ਼ੁਰੂਆਤ ਕੀਤੀ,ਇਨ੍ਹਾਂ ਦੋਵਾਂ ਵਿਚਾਲੇ ਮਜ਼ਬੂਤ​ ਸਾਂਝੇਦਾਰੀ ਬਣੀ।

ਨਿਸਾਂਕਾ ਨੇ 37 ਗੇਂਦਾਂ ‘ਤੇ 52 ਦੌੜਾਂ ਬਣਾਈਆਂ,ਜਿਸ ਵਿੱਚ ਉਸ ਨੇ 4 ਚੌਕੇ ਅਤੇ 2 ਛੱਕੇ ਲਗਾਏ,ਮੈਂਡਿਸ (Mendis) ਨੇ 37 ਗੇਂਦਾਂ ਵਿੱਚ 57 ਦੌੜਾਂ ਬਣਾਈਆਂ,ਉਸ ਦੀ ਇਸ ਪਾਰੀ ਵਿੱਚ 4 ਚੌਕੇ ਅਤੇ 3 ਛੱਕੇ ਸ਼ਾਮਿਲ ਸਨ,ਚਰਿਥ ਅਸਲੰਕਾ ਬਿਨ੍ਹਾਂ ਖਾਤਾ ਖੋਲ੍ਹੇ ਆਊਟ (Out) ਹੋ ਗਏ,ਅੰਤ ਵਿੱਚ ਭਾਨੁਕਾ ਰਾਜਪਕਸ਼ੇ ਅਤੇ ਦਾਸੁਨ ਸ਼ੰਕਾ (Bhanuka Rajapakse And Dasun Shanka) ਨੇ ਤੂਫਾਨੀ ਪਾਰੀ ਖੇਡੀ,ਰਾਜਪਕਸ਼ੇ (Rajapaksa) ਨੇ 17 ਗੇਂਦਾਂ ‘ਤੇ 25 ਦੌੜਾਂ ਬਣਾਈਆਂ,ਦੂਜੇ ਪਾਸੇ ਸ਼ੰਕਾ ਨੇ 18 ਗੇਂਦਾਂ ਵਿੱਚ ਨਾਬਾਦ 33 ਦੌੜਾਂ ਬਣਾਈਆਂ।

ਭਾਰਤ ਲਈ ਯੁਜਵੇਂਦਰ ਚਾਹਲ (Yuzvender Chahal) ਨੇ 3 ਵਿਕਟਾਂ ਲਈਆਂ,ਉਸ ਨੇ 4 ਓਵਰਾਂ ਵਿੱਚ 34 ਦੌੜਾਂ ਦਿੱਤੀਆਂ,ਰਵੀਚੰਦਰਨ ਅਸ਼ਵਿਨ (Ravichandran Ashwin) ਨੇ 4 ਓਵਰਾਂ ਵਿੱਚ 32 ਦੌੜਾਂ ਦੇ ਕੇ ਇੱਕ ਵਿਕਟ ਲਈ,ਹਾਰਦਿਕ ਪੰਡਯਾ (Hardik Pandya) ਨੇ 4 ਓਵਰਾਂ ਵਿੱਚ 35 ਦੌੜਾਂ ਦਿੱਤੀਆਂ,ਭੁਵਨੇਸ਼ਵਰ ਕੁਮਾਰ (Bhuvneshwar Kumar) ਨੇ 4 ਓਵਰਾਂ ਵਿੱਚ 30 ਦੌੜਾਂ ਦਿੱਤੀਆਂ।

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 173 ਦੌੜਾਂ ਬਣਾਈਆਂ,ਇਸ ਦੌਰਾਨ ਰੋਹਿਤ ਸ਼ਰਮਾ (Rohit Sharma) ਨੇ 41 ਗੇਂਦਾਂ ਵਿੱਚ 72 ਦੌੜਾਂ ਬਣਾਈਆਂ,ਰੋਹਿਤ ਦੀ ਪਾਰੀ ਵਿੱਚ 5 ਚੌਕੇ ਅਤੇ 4 ਛੱਕੇ ਸ਼ਾਮਲ ਸਨ,ਸੂਰਿਆ ਕੁਮਾਰ ਯਾਦਵ (Surya Kumar Yadav) ਨੇ 29 ਗੇਂਦਾਂ ਵਿੱਚ 34 ਦੌੜਾਂ ਬਣਾਈਆਂ।

ਹਾਰਦਿਕ ਪੰਡਯਾ ਅਤੇ ਰਿਸ਼ਭ ਪੰਤ (Hardik Pandya And Rishabh Pant) ਨੇ 17-17 ਦੌੜਾਂ ਬਣਾਈਆਂ,ਰਵੀਚੰਦਰਨ ਅਸ਼ਵਿਨ (Ravichandran Ashwin) ਨੇ ਨਾਬਾਦ 15 ਦੌੜਾਂ ਬਣਾਈਆਂ,ਵਿਰਾਟ ਕੋਹਲੀ (Virat Kohli) ਖਾਤਾ ਖੋਲ੍ਹੇ ਬਿਨ੍ਹਾਂ ਹੀ ਆਊਟ (Out) ਹੋ ਗਏ,ਸ਼੍ਰੀਲੰਕਾ (Sri Lanka) ਲਈ ਦਿਲਸ਼ਾਨ ਮਧੂਸ਼ੰਕਾ (Dilshan Madhushanka) ਨੇ 4 ਓਵਰਾਂ ਵਿੱਚ 24 ਦੌੜਾਂ ਦੇ ਕੇ 3 ਵਿਕਟਾਂ ਲਈਆਂ,ਕਰੁਣਾਰਤਨੇ ਅਤੇ ਕਪਤਾਨ ਸ਼ੰਕਾ (Karunaratne And Captain Shanka) ਨੇ 2-2 ਵਿਕਟਾਂ ਹਾਸਲ ਕੀਤੀਆਂ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular