spot_img
Friday, November 15, 2024
spot_img
spot_imgspot_imgspot_imgspot_img
Homeਰਾਸ਼ਟਰੀDelhi ਤੋਂ Spice Jet ਦੀ Flight ਨੂੰ ਲੇਹ 'ਚ ਖਰਾਬ ਮੌਸਮ ਕਾਰਨ...

Delhi ਤੋਂ Spice Jet ਦੀ Flight ਨੂੰ ਲੇਹ ‘ਚ ਖਰਾਬ ਮੌਸਮ ਕਾਰਨ Amritsar ‘ਚ Emergency Landing ਕਰਨੀ ਪਈ

Punjab Today News Ca:-

AMRTISAR SAHIB,(Punjab Today News Ca):- ਦਿੱਲੀ (Delhi) ਤੋਂ ਸਪਾਈਸ ਜੈੱਟ (Spice Jet) ਦੀ ਫਲਾਈਟ ਨੂੰ ਲੇਹ (Leh) ‘ਚ ਖਰਾਬ ਮੌਸਮ ਕਾਰਨ ਅੰਮ੍ਰਿਤਸਰ ‘ਚ ਐਮਰਜੈਂਸੀ ਲੈਂਡਿੰਗ (Emergency Landing) ਕਰਨੀ ਪਈ,ਖਰਾਬ ਮੌਸਮ ਕਾਰਨ ਇਹ ਫਲਾਈਟ (Flight) ਰਾਤ ਨੂੰ ਹੀ ਦਿੱਲੀ ਪਰਤ ਗਈ ਪਰ ਜਿਵੇਂ ਹੀ ਦਿੱਲੀ ਪਰਤੀ ਤਾਂ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ,ਸਪਾਈਸ ਜੈੱਟ (Spice Jet) ਨੂੰ ਯਾਤਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਕਰਨਾ ਪਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਤੋਂ ਲੇਹ ਜਾਣ ਵਾਲੀ ਸਪਾਈਸ ਜੈੱਟ (Spice Jet) ਦੀ ਉਡਾਣ ਐਸਜੀ 123 ਨੇ ਕਰੀਬ 5 ਘੰਟੇ ਦੀ ਦੇਰੀ ਨਾਲ 3.15 ਵਜੇ ਦੇ ਕਰੀਬ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਉਡਾਣ ਭਰੀ,ਫਲਾਈਟ ਲੇਹ (Flight Leh) ਪਹੁੰਚ ਗਈ ਪਰ ਖਰਾਬ ਮੌਸਮ ਕਾਰਨ ਇਸ ਨੂੰ ਲੇਹ (Leh) ‘ਚ ਲੈਂਡ (Land) ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਇਸ ਤੋਂ ਬਾਅਦ ਫਲਾਈਟ ਨੂੰ ਅੰਮ੍ਰਿਤਸਰ (Amritsar) ‘ਚ ਐਮਰਜੈਂਸੀ ਲੈਂਡਿੰਗ (Emergency Landing) ਕਰਨੀ ਪਈ,ਲੇਹ (Leh) ‘ਚ ਮੌਸਮ ਠੀਕ ਹੋਣ ‘ਤੇ ਕੁਝ ਸਮਾਂ ਉਡੀਕ ਕਰਨ ਤੋਂ ਬਾਅਦ ਫਲਾਈਟ (Flight) ਨੂੰ ਮੁੜ ਦਿੱਲੀ ਵੱਲ ਮੋੜ ਦਿੱਤਾ ਗਿਆ ਪਰ ਸਪਾਈਸ ਜੈੱਟ (Spice Jet) ਦੀਆਂ ਮੁਸ਼ਕਲਾਂ ਇੱਥੇ ਹੀ ਖਤਮ ਨਹੀਂ ਹੋਈਆਂ ਕਿਉਂਕਿ ਯਾਤਰੀਆਂ ਨੇ ਰਨਵੇਅ (Runway) ‘ਤੇ ਹੀ ਧਰਨਾ ਦੇ ਦਿੱਤਾ।

ਸਪਾਈਸਜੈੱਟ (Spice Jet) ਦੀ ਫਲਾਈਟ ਐਸਜੀ (Flight SG) 123 ਸ਼ਨੀਵਾਰ ਦੇਰ ਰਾਤ ਦਿੱਲੀ ਵਿੱਚ ਲੈਂਡ ਹੋਈ ਪਰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਉੱਤੇ ਉਤਰਦੇ ਹੀ ਯਾਤਰੀਆਂ ਨੇ ਰਨਵੇਅ ਉੱਤੇ ਧਰਨਾ ਦੇ ਦਿੱਤਾ,ਯਾਤਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ, ਵਿਰੋਧੀ ਨਾਅਰੇਬਾਜ਼ੀ ਕੀਤੀ ਅਤੇ ਭਾਰਤ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments