
Patiala, 24 September 2022 ,(Punjab Today News Ca):- ਮੌਸਮ ਵਿਭਾਗ (Department of Meteorology) ਨੇ ਪੰਜਾਬ ਵਿੱਚ 25 ਸਤੰਬਰ ਤੱਕ ਯੈਲੋ ਅਲਰਟ (Yellow Alert) ਜਾਰੀ ਕੀਤਾ ਹੈ,ਅੱਜ ਅਤੇ ਕੱਲ੍ਹ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ,ਤੇਜ਼ ਠੰਢੀਆਂ ਹਵਾਵਾਂ ਚੱਲ ਸਕਦੀਆਂ ਹਨ,ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਰਾਤਾਂ ਹੌਲੀ-ਹੌਲੀ ਠੰਢੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਪਰ 2 ਦਿਨਾਂ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ,ਮੰਡੀ ਵਿੱਚ ਵਿਕਣ ਲਈ ਪੁੱਜੀ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ।
ਮੌਸਮ ਵਿਭਾਗ (Department of Meteorology) ਮੁਤਾਬਕ ਸੂਬੇ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਬਿਜਲੀ ਗਰਜਣ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਤੇ ਬਾਰਿਸ਼ ਵੀ ਜਾਰੀ ਰਹੇਗੀ,ਮਾਝੇ ‘ਚ Pathankot, Gurdaspur, Amritsar, Tarn Taran, Hoshiarpur in Doaba, Nawanshahr, Kapurthala, Jalandhar, and Ludhiana, Barnala, Mansa, Sangrur, Fatehgarh Sahib, Rupnagar, Patiala And SAS In Malwa. Town ‘ਚ ਮੀਂਹ ਦੇ ਨਾਲ ਹਵਾਵਾਂ ਚਲਣ ਦੀਆਂ ਸੰਭਾਵਨਾਂਵਾਂ ਨੇ,ਜਦਕਿ ਬਾਕੀ ਪੰਜਾਬ ‘ਚ ਸੁੱਕਾ ਰਹਿਣ ਦੇ ਆਸਾਰ ਹੈ।
ਮਾਨਸੂਨ ਮੁੜ ਸਰਗਰਮ ਹੋਣ ਕਾਰਨ ਮੀਂਹ ਪੈ ਰਿਹਾ ਹੈ ਅਤੇ ਮੌਸਮ ਵਿਭਾਗ ਨੇ ਦੱਸਿਆ ਕਿ 26 ਸਤੰਬਰ ਯਾਨੀ ਐਤਵਾਰ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ,ਬਰਸਾਤ ਕਾਰਨ ਜੋ ਪਾਰਾ ਹੇਠਾਂ ਆਇਆ ਹੈ ਉਹ ਹੁਣ ਜ਼ਿਆਦਾ ਨਹੀਂ ਚੜ੍ਹੇਗਾ ਕਿਉਂਕਿ ਪੰਜਾਬ ਵਿੱਚ ਮੌਸਮ ਬਦਲ ਗਿਆ ਹੈ ਅਤੇ ਰਾਤ ਨੂੰ ਹਲਕੀ ਠੰਢ ਹੋਇਆ ਕਰੇਗੀ।