Gurdaspur, 8 October 2022 , (Punjab Today News Ca):- ਪਿੰਡ ਕੋਟਲਾ ‘ਚ 4 ਘੰਟੇ ਦੇ ਕਰੀਬ ਚੱਲੇ ਮੁਕਾਬਲੇ ‘ਤੋਂ ਬਾਅਦ ਬਟਾਲਾ ਪੁਲਿਸ (Batala Police) ਵੱਲੋਂ ਫੜ੍ਹਿਆ ਗਿਆ ਗੈਂਗਸਟਰ ਰਣਜੋਧ ਸਿੰਘ ਬੱਬਲੂ (Gangster Ranjodh Singh Bablu) ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਹੈ,ਉਸ ਨੂੰ ਬਟਾਲਾ ਪੁਲਿਸ (Batala Police) ਨੇ ਗ੍ਰਿਫ਼ਤਾਰ ਕਰਕੇ ਸਿਵਲ ਹਸਪਤਾਲ ਬਟਾਲਾ (Civil Hospital Batala) ਵਿਖੇ ਇਲਾਜ ਲਈ ਦਾਖਲ ਕਰਵਾਇਆ ਹੈ,ਗੈਂਗਸਟਰ ਰਣਜੋਧ ਸਿੰਘ ਬੱਬਲੂ (Gangster Ranjodh Singh Bablu) ਦਾ ਇਲਾਜ ਕਰ ਰਹੇ ਸਿਵਾਲ ਹਸਪਤਾਲ (Siwal Hospital) ਦੇ ਡਾਕਟਰ ਸੁਖਰਾਜ ਸਿੰਘ ਨੇ ਦੱਸਿਆ ਕਿ ਉਹ ਹੁਣ ਖਤਰੇ ਤੋਂ ਬਾਹਰ ਹੈ ਪਰ ਉਸ ਨੂੰ ਗੋਲੀ ਲੱਗੀ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।