OTTAWA,(PUNJAB TODAY NEWS CA):- ਹਾਕੀ ਕੈਨੇਡਾ (Hockey Canada) ਦੇ ਪ੍ਰੈਜ਼ੀਡੈਂਟ/ਸੀਈਓ (President/CEO) ਤੇ ਬੋਰਡ ਵੱਲੋਂ ਮੰਗਲਵਾਰ ਨੂੰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ,ਪ੍ਰਾਪਤ ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਸਿਫਾਰਿਸ਼ ਉੱਤੇ ਹਾਕੀ ਕੈਨੇਡਾ (Hockey Canada) ਦੇ ਬੋਰਡ ਵੱਲੋਂ ਇਹ ਫੈਸਲਾ ਲਿਆ ਗਿਆ ਸੀ,ਹਾਕੀ ਕੈਨੇਡਾ (Hockey Canada) ਵੱਲੋਂ ਵੀਰਵਾਰ ਨੂੰ ਉਹ ਮੈਮੋ ਜਾਰੀ ਕੀਤਾ ਗਿਆ ਜਿਹੜਾ ਜੱਜ ਥਾਮਸ ਕਰੌਮਵੈੱਲ ਨੇ ਆਰਗੇਨਾਈਜ਼ੇਸ਼ਨ (Organization) ਦੀ ਗਵਰਨੈੱਸ ਸਬੰਧੀ ਮੁਲਾਂਕਣ ਕੀਤੀ ਗਈ ਅੰਤਰਿਮ ਰਿਪੋਰਟ ਨਾਲ ਭੇਜਿਆ ਸੀ।
ਸੋਮਵਾਰ ਦੀ ਤਾਰੀਕ ਨੂੰ ਜਾਰੀ ਹੋਏ ਇਸ ਮੈਮੋ ਵਿੱਚ ਜੱਜ ਕਰੌਮਵੈੱਲ ਨੇ ਆਖਿਆ ਕਿ ਹਾਕੀ ਕੈਨੇਡਾ (Hockey Canada) ਅਹਿਮ ਸਟੇਕਹੋਲਡਰਜ਼ (Organization) ਦਾ ਭਰੋਸਾ ਗੁਆ ਚੁੱਕੀ ਹੈ ਤੇ ਇਸ ਤਰ੍ਹਾਂ ਦੀ ਤਬਦੀਲੀ ਵੱਲ ਧਿਆਨ ਦੇਣਾ ਬਣਦਾ ਹੈ,ਕਰੌਮਵੈੱਲ ਵੱਲੋਂ ਇਹ ਸਿਫਾਰਿਸ਼ ਵੀ ਕੀਤੀ ਗਈ ਦੱਸੀ ਜਾਂਦੀ ਹੈ ਕਿ ਹਾਕੀ ਕੈਨੇਡਾ (Hockey Canada) ਇੱਕ ਅਜਿਹਾ ਬੋਰਡ ਤੇ ਬੋਰਡ ਚੇਅਰ ਨਿਯੁਕਤ ਕਰਨ ਦਾ ਇੰਤਜ਼ਾਰ ਕਰੇ ਜਿਹੜਾ ਤਬਦੀਲੀ ਬੋਰਡ ਵਜੋਂ ਇੱਕ ਸਾਲ ਲਈ ਸੇਵਾ ਨਿਭਾਉਣ ਲਈ ਤਿਆਰ ਹੋਵੇ।
ਇਹ ਨਵਾਂ ਬੋਰਡ ਆਰਗੇਨਾਈਜ਼ੇਸ਼ਨ (Organization) ਦੀ ਸੀਨੀਅਰ ਮੈਨੇਜਮੈਂਟ ਟੀਮ ਸਬੰਧੀ ਜਨਤਾ ਦੇ ਕਈ ਤੌਖ਼ਲਿਆਂ ਨੂੰ ਦੂਰ ਕਰਨ ਦੇ ਸਮਰੱਥ ਵੀ ਹੋਣਾ ਚਾਹੀਦਾ ਹੈ,ਜਿ਼ਕਰਯੋਗ ਹੈ ਕਿ ਹਾਕੀ ਕੈਨੇਡਾ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਪ੍ਰੈਜ਼ੀਡੈਂਟ ਤੇ ਸੀਈਓ ਸਕੌਟ ਸਮਿੱਥ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ ਤੇ ਸਮੁੱਚੇ ਬੋਰਡ ਆਫ ਡਾਇਰੈਕਟਰਜ਼ (Board of Directors) ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ ਹੈ,ਇਹ ਬੋਰਡ 17 ਦਸੰਬਰ ਨੂੰ ਹਾਕੀ ਕੈਨੇਡਾ (Hockey Canada) ਦੀ ਸਾਲਾਨਾ ਜਨਰਲ ਮੀਟਿੰਗ (General Meeting) ਮੌਕੇ ਨਵਾਂ ਬੋਰਡ ਚੁਣੇ ਜਾਣ ਤੱਕ ਕੰਮ ਕਰਦਾ ਰਹੇਗਾ।