Ottawa, October 20, 2022 , (PUNJAB TODAY NEWS CA):- ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (Pakistan International Airlines) ਦਾ ਫਲਾਈਟ ਅਟੈਂਡੈਂਟ ਇਜਾਜ਼ ਸ਼ਾਹ ਟੋਰਾਂਟੋ (Flight Attendant Ijaz Shah Toronto) ਪਹੁੰਚਣ ਮਗਰੋਂ ਲਾਪਤਾ ਹੋ ਗਿਆ,ਏਅਰਲਾਈਨਜ਼ (Airlines) ਦੇ ਜੀ ਐਮ ਕਾਰਪੋਰੇਟ ਕਮਿਊਨਿਕੇਸ਼ਨਜ਼ ਅਬਦੁੱਲਾ ਐਚ ਖਾਨ (GM Corporate Communications Abdullah H Khan) ਨੇ ਦੱਸਿਆ ਕਿ ਇਜਾਜ਼ ਸ਼ਾਹ 14 ਅਕਤੂਬਰ ਨੂੰ ਫਲਾਈਟ ਨੰਬਰ ਪੀ ਕੇ 781 ਰਾਹੀਂ ਟੋਰਾਂਟੋ (Toronto) ਪੁੱਜਾ ਸੀ ਤੇ ਉਸੇ ਦਿਨ ਤੋਂ ਲਾਪਤਾ ਹੈ।