PUNJAB TODAY NEWS CA:- ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ (International Cricket Council) (ICC) ਨੇ ਅਕਤੂਬਰ ਦੇ ਮਹੀਨੇ ਲਈ ਪਲੇਅਰ ਆਫ ਦਿ ਮੰਥ (Player of The Month) ਦੇ ਪੁਰਸਕਾਰ ਦਾ ਐਲਾਨ ਕੀਤਾ ਹੈ,ਇਸ ਵਾਰ ਇਹ ਐਵਾਰਡ ਭਾਰਤ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਨੂੰ ਦਿੱਤਾ ਗਿਆ ਹੈ,ਕੋਹਲੀ ਨੂੰ ਇਹ ਪੁਰਸਕਾਰ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ (T-20 Series) ‘ਚ ਸ਼ਾਨਦਾਰ ਪ੍ਰਦਰਸ਼ਨ ਅਤੇ ਟੀ-20 ਵਿਸ਼ਵ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਗਿਆ ਹੈ।
ਵਿਰਾਟ ਕੋਹਲੀ (Virat Kohli) ਨੇ ਇਹ ਐਵਾਰਡ ਜ਼ਿੰਬਾਬਵੇ ਦੇ ਮਹਾਨ ਆਲਰਾਊਂਡਰ ਸਿਕੰਦਰ ਰਜ਼ਾ (All-Rounder Sikandar Raza) ਅਤੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਡੇਵਿਡ ਮਿਲਰ ਨੂੰ ਹਰਾ ਕੇ ਜਿੱਤਿਆ ਹੈ,ਵਿਰਾਟ ਕੋਹਲੀ ਨੇ ਪਹਿਲੀ ਵਾਰ ਆਈਸੀਸੀ ਪਲੇਅਰ ਆਫ ਦਿ ਮੰਥ (ICC Player of The Month) ਦਾ ਐਵਾਰਡ ਜਿੱਤਿਆ ਹੈ,ਉਸ ਨੇ ਅਕਤੂਬਰ ਮਹੀਨੇ ‘ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ,ਉਨ੍ਹਾਂ ਨੂੰ ਇਹ ਪੁਰਸਕਾਰ ਬੱਲੇਬਾਜ਼ੀ ਅਤੇ ਟੀਮ ਇੰਡੀਆ (Team India) ਲਈ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਗਿਆ ਹੈ,ਇਸ ਦੇ ਨਾਲ ਹੀ ਕੋਹਲੀ ਨੇ ਇਸ ਪੁਰਸਕਾਰ ਤੋਂ ਬਾਅਦ ਕਿਹਾ ਕਿ ‘ਮੇਰੇ ਲਈ ਇਹ ਸਨਮਾਨ ਦੀ ਗੱਲ ਹੈ ਕਿ ਮੈਨੂੰ ਇਹ ਪੁਰਸਕਾਰ ਦਿੱਤਾ ਗਿਆ।’
ਵਿਰਾਟ ਕੋਹਲੀ (Virat Kohli) ਨੇ ਟੀ-20 ਵਿਸ਼ਵ ਕੱਪ (T-20 World Cup) ਵਿੱਚ ਪਾਕਿਸਤਾਨ ਖ਼ਿਲਾਫ਼ ਮੈਚ ‘ਚ 82 ਰਨ ਬਣਾਏ ਸਨ,ਵਿਰਾਟ ਨੇ ਇਹ ਪਾਰੀ ਉਦੋਂ ਖੇਡੀ ਜਦੋਂ ਅਜਿਹਾ ਲੱਗ ਰਿਹਾ ਸੀ ਕਿ ਟੀਮ ਇੰਡੀਆ (Team India) ਇਹ ਮੈਚ ਹਾਰ ਜਾਵੇਗੀ,ਵਿਰਾਟ ਕੋਹਲੀ (Virat Kohli) ਨੇ ਖੁਦ ਇਸ ਪਾਰੀ ਨੂੰ ਆਪਣੇ ਕਰੀਅਰ ਦੀ ਸਰਵੋਤਮ ਪਾਰੀ ਦੱਸਿਆ,ਇਸ ਪਾਰੀ ਤੋਂ ਇਲਾਵਾ ਵਿਰਾਟ ਕੋਹਲੀ ਨੇ ਨੀਦਰਲੈਂਡ ਦੇ ਖਿਲਾਫ ਮੈਚ ‘ਚ 62 ਰਨ ਦੀ ਜ਼ਬਰਦਸਤ ਪਾਰੀ ਵੀ ਖੇਡੀ ਸੀ,ਇਸ ਦੇ ਨਾਲ ਹੀ ਉਸ ਨੇ ਅਕਤੂਬਰ ਦੀ ਸ਼ੁਰੂਆਤ ‘ਚ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ (T-20 Series) ਦੌਰਾਨ 28 ਗੇਂਦਾਂ ‘ਚ 49 ਰਨ ਦੀ ਪਾਰੀ ਵੀ ਖੇਡੀ ਸੀ,ਵਿਰਾਟ ਕੋਹਲੀ (Virat Kohli) ਨੇ ਅਕਤੂਬਰ ਮਹੀਨੇ ‘ਚ 205 ਦੀ ਸ਼ਾਨਦਾਰ ਔਸਤ ਨਾਲ 205 ਰਨ ਬਣਾਏ ਹਨ।