spot_img
Thursday, April 18, 2024
spot_img
spot_imgspot_imgspot_imgspot_img
Homeਖੇਡ ਜਗਤT-20 Semi-Final Match 'ਚ ਇੰਗਲੈਂਡ ਨੇ ਟੀਮ ਇੰਡੀਆ ਨੂੰ 10 ਵਿਕਟਾਂ ਨਾਲ...

T-20 Semi-Final Match ‘ਚ ਇੰਗਲੈਂਡ ਨੇ ਟੀਮ ਇੰਡੀਆ ਨੂੰ 10 ਵਿਕਟਾਂ ਨਾਲ ਹਰਾਇਆ

PUNJAB TODAY NEWS CA:-

PUNJAB TODAY NEWS CA:- ਟੀ-20 ਵਿਸ਼ਵ ਕੱਪ 2022 (T-20 World Cup 2022) ਵਿੱਚ ਭਾਰਤ ਦਾ ਸਫ਼ਰ ਖ਼ਤਮ ਹੋ ਗਿਆ ਹੈ,ਦੂਜੇ ਸੈਮੀਫਾਈਨਲ ‘ਚ England ਨੇ ਭਾਰਤ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ,ਟੀਮ ਇੰਡੀਆ (Team India) ਦੀ ਗੇਂਦਬਾਜ਼ੀ ਯੂਨਿਟ ਐਲੇਕਸ ਹੇਲਸ ਅਤੇ ਜੋਸ ਬਟਲਰ ਦੇ ਸਾਹਮਣੇ ਦਮ ਤੋੜ ਗਈ ਅਤੇ ਭਾਰਤ ਨੂੰ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ,ਇਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 168 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ‘ਚ England ਨੇ ਇਹ ਟੀਚਾ ਬੜੀ ਆਸਾਨੀ ਨਾਲ ਹਾਸਲ ਕਰ ਲਿਆ।

England ਨੇ ਇਸ ਪਾਰੀ ‘ਚ ਇਕ ਵੀ ਵਿਕਟ ਨਹੀਂ ਡਿੱਗਣ ਦਿੱਤੀ, ਜਿਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਗੇਂਦਬਾਜ਼ ਨੇ ਕਿਸ ਤਰ੍ਹਾਂ ਦਮ ਤੋੜਿਆ,ਇੰਗਲੈਂਡ ਲਈ ਐਲੇਕਸ ਹੇਲਸ ਨੇ 47 ਗੇਂਦਾਂ ‘ਚ 86 ਦੌੜਾਂ ਬਣਾਈਆਂ ਜਦਕਿ ਕਪਤਾਨ ਜੋਸ ਬਟਲਰ ਨੇ 49 ਗੇਂਦਾਂ ‘ਚ 80 ਦੌੜਾਂ ਬਣਾਈਆਂ,England ਨੇ 169 ਦੌੜਾਂ ਦਾ ਟੀਚਾ ਸਿਰਫ਼ 16 ਓਵਰਾਂ ਵਿੱਚ ਹਾਸਲ ਕਰ ਲਿਆ।

ਸੁਪਰ-12 ਮੈਚ ਦੌਰਾਨ ਭਾਰਤੀ ਟੀਮ ਨੇ ਜਿਸ ਤਰ੍ਹਾਂ ਦੀ ਖੇਡ ਦਿਖਾਈ, ਉਸ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤ ਕੇ 15 ਸਾਲਾਂ ਦਾ ਇੰਤਜਾਰ ਖਤਮ ਹੋਵੇਗਾ,ਖਾਸ ਗੱਲ ਇਹ ਹੈ ਕਿ ਭਾਰਤੀ ਟੀਮ (Indian Team) ਆਪਣੇ ਗਰੁੱਪ ‘ਚ ਚੋਟੀ ‘ਤੇ ਰਹਿ ਕੇ ਸੈਮੀਫਾਈਨਲ ‘ਚ ਪਹੁੰਚੀ ਹੈ ਪਰ England ਖਿਲਾਫ ਟੀਮ ਦੇ ਪ੍ਰਦਰਸ਼ਨ ਨੇ 125 ਕਰੋੜ ਭਾਰਤੀ ਪ੍ਰਸ਼ੰਸਕਾਂ ਦੇ ਦਿਲ ਤੋੜ ਦਿੱਤੇ ਹਨ।

ਭਾਰਤ ਨੇ ਟੀ-20 ਵਿਸ਼ਵ ਕੱਪ (T-20 World Cup 2022) ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ 23 ਅਕਤੂਬਰ ਨੂੰ ਪਾਕਿਸਤਾਨ ਖ਼ਿਲਾਫ਼ ਮੈਚ ਨਾਲ ਕੀਤੀ ਸੀ,ਮੈਲਬੋਰਨ (Melbourne) ਵਿੱਚ ਹੋਏ ਉਸ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਦੀ ਟੀਮ ਨੂੰ 4 ਵਿਕਟਾਂ ਨਾਲ ਹਰਾਇਆ ਸੀ,ਇਸ ਜਿੱਤ ‘ਚ ਵਿਰਾਟ ਕੋਹਲੀ (Virat Kohli) ਦੀ ਅਹਿਮ ਭੂਮਿਕਾ ਰਹੀ,ਵਿਰਾਟ ਕੋਹਲੀ (Virat Kohli) ਨੇ 53 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਛੇ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ ਨਾਬਾਦ 82 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ,ਇਸ ਤੋਂ ਬਾਅਦ ਭਾਰਤੀ ਟੀਮ (Indian Team) ਨੇ ਕਮਜ਼ੋਰ ਨੀਦਰਲੈਂਡ (Netherlands) ਨੂੰ 56 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments