LUDHIANA,(PUNJAB TODAY NEWS CA):- ਪੰਜਾਬ ਸਰਕਾਰ ਲੰਬੇ ਸਮੇਂ ਤੋਂ ਬੰਦ ਪਏ ਸ਼ਹੀਦ ਭਗਤ ਸਿੰਘ ਯੁਵਾ ਐਵਾਰਡ (Shaheed Bhagat Singh Youth Award) ਨੂੰ ਫਿਰ ਤੋਂ ਸ਼ੁਰੂ ਕਰੇਗੀ,ਗੁਰੂ ਨਾਨਕ ਸਟੇਡੀਅਮ (Guru Nanak Stadium) ਵਿਚ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ (Chief Minister Mann) ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਐਵਾਰਡ ਨੂੰ ਲੰਬੇ ਸਮੇਂ ਤੋਂ ਬੰਦ ਰੱਖਿਆ ਹੈ,ਜਿਸ ਨੂੰ ਸਾਡੀ ਸਰਕਾਰ ਫਿਰ ਤੋਂ ਸ਼ੁਰੂ ਕਰੇਗੀ,ਵੱਖ-ਵੱਖ ਖੇਤਰਾਂ ਵਿਚ ਉਪਲਬਧੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ,ਉਨ੍ਹਾਂ ਕਿਹਾ ਕਿ ਹੁਣ ਖਿਡਾਰੀਆਂ ਨੂੰ ਇਨਾਮ ਰਕਮ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ।
ਕਾਮਨਵੈਲਥ ਗੇਮਸ (Commonwealth Games) ਵਿਚ ਜਿੰਨੇ ਖਿਡਾਰੀ ਜਿੱਤ ਕੇ ਆਏ ਹਨ,ਉਨ੍ਹਾਂ ਨੂੰ ਕਰੋੜਾਂ ਰੁਪਏ ਦੀ ਰਕਮ ਦਿੱਤੀ ਗਈ ਹੈ ਜਿਸ ਮਹੀਨੇ ਖੇਡ ਖਤਮ ਹੋਇਆ, ਉਸੇ ਮਹੀਨੇ ਇਨਾਮੀ ਰਕਮ ਦੇ ਦਿੱਤੀ ਗਈ ਜਦੋਂ ਕਿ ਪਹਿਲਾਂ ਚਾਰ-ਚਾਰ ਸਾਲ ਬੀਤੇ ਜਾਂਦੇ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ,ਮੁੱਖ ਮੰਤਰੀ ਮਾਨ (Chief Minister Mann) ਨੇ ਕਿਹਾ ਕਿ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਇੱਕ ਵਾਰ ਫਿਰ ਸਿਖਰ ’ਤੇ ਲਿਆਉਣਾ ਹੈ,ਇਹ ਸਿਰਫ਼ ਸਰਕਾਰਾਂ ਦੇ ਜ਼ੋਰ ’ਤੇ ਨਹੀਂ ਲਿਆਂਦਾ ਜਾ ਸਕਦਾ,ਉਸ ਨੇ ਖਿਡਾਰੀ ਲਿਆਉਣੇ ਹਨ,ਸਰਕਾਰ ਉਨ੍ਹਾਂ ਨੂੰ ਹਰ ਤਰ੍ਹਾਂ ਨਾਲ ਉਤਸ਼ਾਹਿਤ ਕਰੇਗੀ।
ਮੁੱਖ ਮੰਤਰੀ ਮਾਨ (Chief Minister Mann) ਨੇ ਕਿਹਾ ਕਿ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਖਰਚਾ ਪੰਜਾਬ ਸਰਕਾਰ ਚੁੱਕੇਗੀ ਅਤੇ ਜਿੱਤਾਂ ਨਾਲ ਵਾਪਸ ਪਰਤਣ ਵਾਲੇ ਖਿਡਾਰੀਆਂ ਦਾ ਸਨਮਾਨ ਵੀ ਕਰੇਗੀ,ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਰਤ ਇੱਕ ਦਿਨ ਪਹਿਲਾਂ ਹੀ ਜੀ-20 (G-20) ਦਾ ਚੇਅਰਮੈਨ ਬਣ ਗਿਆ ਹੈ,ਉਨ੍ਹਾਂ ਦੱਸਿਆ ਕਿ ਸਿੱਖਿਆ ‘ਤੇ ਪਹਿਲੀ ਜੀ-20 ਕਾਨਫਰੰਸ ਅੰਮ੍ਰਿਤਸਰ (G-20 Conference Amritsar) ਵਿੱਚ ਹੋਵੇਗੀ,ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੇ ਪ੍ਰਧਾਨ ਮੰਤਰੀ ਪੁੱਜਣਗੇ,ਇਸ ਨਾਲ ਪੰਜਾਬ ਦੁਨੀਆ ਦੇ ਨਕਸ਼ੇ ‘ਤੇ ਉੱਚਾ ਉੱਠੇਗਾ,ਅਸੀਂ ਚਾਹੁੰਦੇ ਹਾਂ ਕਿ ਪੰਜਾਬ ਅੰਤਰਰਾਸ਼ਟਰੀ ਖੇਡਾਂ (Punjab International Games) ਦੀ ਮੇਜ਼ਬਾਨੀ ਕਰੇ ਤਾਂ ਜੋ ਪੰਜਾਬ ਆਪਣਾ ਖੇਡ ਬੁਨਿਆਦੀ ਢਾਂਚਾ ਦਿਖਾ ਸਕੇ।