PUNJAB TODAY NEWS CA:- ਭਾਰਤ ਅਤੇ ਨਿਊਜ਼ੀਲੈਂਡ (New Zealand) ਵਿਚਾਲੇ ਨੇਪੀਅਰ ‘ਚ ਖੇਡਿਆ ਗਿਆ ਤੀਜਾ T-20 ਮੈਚ ਮੀਂਹ ਕਾਰਨ ਬੇਅਰਥ ਰਿਹਾ,ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੀਵੀ ਟੀਮ 19.4 ਓਵਰਾਂ ‘ਚ 160 ਦੌੜਾਂ ‘ਤੇ ਆਲ ਆਊਟ ਹੋ ਗਈ,ਡੇਵੋਨ ਕੋਨਵੇ ਨੇ ਸਭ ਤੋਂ ਵੱਧ 59 ਦੌੜਾਂ ਦੀ ਪਾਰੀ ਖੇਡੀ,ਇਸ ਦੇ ਨਾਲ ਹੀ ਗਲੇਨ ਫਿਲਿਪਸ (Glenn Phillips) ਨੇ 54 ਦੌੜਾਂ ਬਣਾਈਆਂ,ਟੀਮ ਇੰਡੀਆ (Team India) ਵੱਲੋਂ ਅਰਸ਼ਦੀਪ ਸਿੰਘ ਅਤੇ ਮੁਹੰਮਦ ਸਿਰਾਜ (Arshdeep Singh And Mohammad Siraj) ਨੇ ਸਭ ਤੋਂ ਵੱਧ 4-4 ਵਿਕਟਾਂ ਲਈਆਂ,ਨਿਊਜ਼ੀਲੈਂਡ (New Zealand) ਦੀਆਂ ਆਖਰੀ 7 ਵਿਕਟਾਂ 14 ਦੌੜਾਂ ‘ਤੇ ਹੀ ਡਿੱਗ ਗਈਆਂ।
ਟੀਮ ਇੰਡੀਆ (Team India) ਵੱਲੋਂ 9 ਓਵਰਾਂ ‘ਚ 4 ਵਿਕਟਾਂ ਗੁਆ ਕੇ 75 ਦੌੜਾਂ ਬਣਾਈਆਂ ਗਈਆਂ,ਇਸ ‘ਤੋਂ ਬਾਅਦ ਹੀ ਨੇਪੀਅਰ ‘ਚ ਮੀਂਹ ਪੈਣ ਲੱਗਾ,ਜਿਸ ਕਰਕੇ ਇਕ ਵੀ ਗੇਂਦ ਨਹੀਂ ਖੇਡੀ ਜਾ ਸਕੀ ਅਤੇ ਤੀਜਾ T-20 ਟਾਈ (T-20 Tie) ਐਲਾਨ ਕਰ ਦਿੱਤਾ ਗਿਆ,ਇਸ ਨਾਲ ਟੀਮ ਇੰਡੀਆ (Team India) ਨੇ ਸੀਰੀਜ਼ 1-0 ਨਾਲ ਜਿੱਤ ਲਈ ਹੈ,ਦੱਸ ਦੇਈਏ ਕਿ ਮੈਚ ਟਾਈ ਹੋਣ ‘ਤੇ ਸੁਪਰ ਓਵਰ ਹੁੰਦਾ ਹੈ,ਪਰ ਮੀਂਹ ਕਾਰਨ ਇਕ ਵੀ ਗੇਂਦ ਸੁੱਟਣ ਦੀ ਕੋਈ ਗੁੰਜਾਇਸ਼ ਨਹੀਂ ਸੀ,ਜਿਸ ਕਰਕੇ ਮੈਚ ਨੂੰ ਨਿਰਣਾਇਕ ਕਰਾਰ ਦਿੱਤਾ ਗਿਆ।