
Chandigarh, December 16, 2022,(Punjab Today News Ca):- ਪੀ ਆਰ ਟੀ ਸੀ ਅਤੇ ਪਨਬੱਸ (PRTC And Punbus) ਦੇ ਕੱਚੇ ਮੁਲਾਜ਼ਮਾਂ ਨੇ ਅੱਜ ਬੱਸਾਂ ਦਾ ਮੁਕੰਮਲ ਚੱਕਾ ਜਾਮ ਕਰ ਦਿੱਤਾ ਹੈ,ਇਹ ਮੁਲਾਜ਼ਮ ਸਰਕਾਰ ਵੱਲੋਂ ਆਊਟ ਸੋਰਸ ’ਤੇ ਮੁਲਾਜ਼ਮਾਂ ਦੀ ਭਰਤੀ ਦੇ ਖਿਲਾਫ ਸੰਘਰਸ਼ ਕਰ ਰਹੇ ਹਨ,ਉਹਨਾਂ ਕਿਹਾ ਕਿ ਸਰਕਾਰ ਡ੍ਰਾਈਵਰਾਂ ਨੂੰ 9100 ਰੁਪਏ ਪ੍ਰਤੀ ਮਹੀਨਾ ’ਤੇ ਰੱਖ ਰਹੀ ਹੈ ਜਿਸ ਨਾਲ ਮੁਲਾਜ਼ਮਾਂ ਦਾ ਗੁਜ਼ਾਰਾ ਸੰਭਵ ਨਹੀਂ ਹੈ,ਉਹਨਾਂ ਦੱਸਿਆ ਕਿ ਕੁਝ ਡ੍ਰਾਈਵਰਾਂ ਨੂੰ ਨੰਗਲ ਤੇ ਰੋਪੜ ਡਿਪੂ (Nangal And Ropar Depot) ਵਿਚ ਜੁਆਇਨ ਕਰਵਾਇਆ ਗਿਆ ਹੈ ਜਿਸਦਾ ਵਿਰੋਧ ਕਰਦਿਆਂ ਅੱਜ ਚੱਕਾ ਜਾਮ ਕੀਤਾ ਗਿਆ ਹੈ,ਮੁਲਾਜ਼ਮ ਮੰਗ ਕਰ ਰਹੇ ਹਨ ਕਿ ਅਨਟ੍ਰੇਨਡ ਡਰਾਈਵਰ (Untrained Driver) ਰੱਖਣ ਦੀ ਥਾਂ ਸਰਕਾਰ ਸਹੀ ਤਰੀਕੇ ਡ੍ਰਾਈਵਰਾਂ ਦੀ ਭਰਤੀ ਕਰੇ।