
Indore,January 24,(Punjab Today News Ca):- ਭਾਰਤੀ ਟੀਮ ਅੱਜ ਰੋਹਿਤ ਸ਼ਰਮਾ (Rohit Sharma) ਦੀ ਕਪਤਾਨੀ ‘ਚ ਵਨਡੇ ‘ਚ ਨੰਬਰ-1 ਦਾ ਖਿਤਾਬ ਹਾਸਲ ਕਰ ਸਕਦੀ ਹੈ,ਅੱਜ ਭਾਰਤੀ ਟੀਮ ਇੰਦੌਰ ਦੇ ਹੋਲਕਰ ਮੈਦਾਨ ‘ਤੇ ਨਿਊਜ਼ੀਲੈਂਡ ਦੇ ਖਿਲਾਫ ਵਨਡੇ ਸੀਰੀਜ਼ ਦਾ ਤੀਜਾ ਮੈਚ ਖੇਡਣ ਜਾ ਰਹੀ ਹੈ,ਦੱਸ ਦਈਏ ਕਿ ਜੇਕਰ ਟੀਮ ਇੰਡੀਆ ਇਹ ਮੈਚ ਜਿੱਤ ਜਾਂਦੀ ਹੈ ਤਾਂ ਟੀ-20 ਤੋਂ ਬਾਅਦ ਵਨਡੇ ‘ਚ ਵੀ ਨੰਬਰ-1 ਬਣ ਜਾਵੇਗੀ।
ਇੰਨਾ ਹੀ ਨਹੀਂ ਭਾਰਤੀ ਟੀਮ ਵਨਡੇ ਇਤਿਹਾਸ (Indian Team ODI History‘) ਚ ਤੀਜੀ ਵਾਰ ਕੀਵੀਆਂ ਨੂੰ ਕਲੀਨ ਸਵੀਪ ਕਰੇਗੀ,13 ਸਾਲ ਪਹਿਲਾਂ 2010 ‘ਚ ਟੀਮ ਨੇ ਗੌਤਮ ਗੰਭੀਰ ਦੀ ਕਪਤਾਨੀ ‘ਚ ਅਜਿਹਾ ਕੀਤਾ ਸੀ,ਫਿਰ ਭਾਰਤ ਨੇ 5 ਮੈਚਾਂ ਦੀ ਸੀਰੀਜ਼ ‘ਚ ਨਿਊਜ਼ੀਲੈਂਡ ਨੂੰ 5-0 ਨਾਲ ਹਰਾਇਆ,ਇਸ ਤੋਂ ਪਹਿਲਾਂ ਟੀਮ ਇੰਡੀਆ (Team India) ਨੇ 1988 ‘ਚ 4 ਮੈਚਾਂ ਦੀ ਸੀਰੀਜ਼ ‘ਚ ਕਲੀਨ ਸਵੀਪ ਕੀਤਾ ਸੀ।