PUNJAB TODAY NEWS CA:- IPL 2023 ਤੋਂ ਪਹਿਲਾਂ ਵਿਰਾਟ ਕੋਹਲੀ ਨੇ ਮਹਿੰਦਰ ਸਿੰਘ ਧੋਨੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ,ਵਿਰਾਟ ਕੋਹਲੀ ਨੇ ਦੱਸਿਆ ਕਿ ਕਿਵੇਂ ਧੋਨੀ ਨੇ ਉਨ੍ਹਾਂ ਨੂੰ ਵੁਰ ਸਮੇਂ ਤੋਂ ਬਾਹਰ ਕੱਢਿਆ ਹੈ,ਕੋਹਲੀ ਨੇ ਆਪਣੀ IPL ਫਰੈਂਚਾਇਜ਼ੀ ਰਾਇਲ ਚੈਲੇਂਜਰਸ ਬੰਗਲੌਰ ਦੇ ਪੋਡਕਾਸਟ ਦੇ ਸੀਜ਼ਨ 2 ਦੇ ਪਹਿਲੇ ਐਪੀਸੋਡ ਵਿੱਚ ਮਹਿੰਦਰ ਧੋਨੀ ਨਾਲ ਆਪਣੇ ਰਿਸ਼ਤੇ ਦੀ ਪੂਰੀ ਕਹਾਣੀ ਬਿਆਨ ਕੀਤੀ ਹੈ,ਵਿਰਾਟ ਕੋਹਲੀ ਨੇ ਆਰਸੀਬੀ ਪੋਡਕਾਸਟ (RCB Podcast) ਵਿੱਚ ਕਿਹਾ ਕਿ ਹਾਲ ਹੀ ਵਿੱਚ ਮੈਂ ਆਪਣੇ ਕਰੀਅਰ ਵਿੱਚ ਇੱਕ ਬਿਲਕੁਲ ਵੱਖਰਾ ਪੜਾਅ ਦੇਖਿਆ,ਬੱਲੇ ਤੋਂ ਦੌੜਾਂ ਨਹੀਂ ਆ ਰਹੀਆਂ ਸਨ,ਪਰ ਮੈਂ ਹੁਣ ਉਸ ਪੜਾਅ ਤੋਂ ਬਾਹਰ ਹਾਂ,ਇਸ ਵਿੱਚੋਂ ਨਿਕਲਣ ਵਿੱਚ ਦੋ ਲੋਕ ਮੇਰੇ ਨਾਲ ਖੜ੍ਹੇ ਸਨ।
ਵਿਰਾਟ ਕੋਹਲੀ ਨੇ ਇਸ ਗੱਲਬਾਤ ‘ਚ ਕਿਹਾ, ”ਦਿਲਚਸਪ ਗੱਲ ਇਹ ਹੈ ਕਿ ਮੇਰੀ ਸਭ ਤੋਂ ਵੱਡੀ ਤਾਕਤ ਪਤਨੀ ਅਨੁਸ਼ਕਾ ਸ਼ਰਮਾ ਤੋਂ ਇਲਾਵਾ ਮੇਰੇ ਬਚਪਨ ਦੇ ਕੋਚ,ਪਰਿਵਾਰ ਅਤੇ ਮਹਿੰਦਰ ਸਿੰਘ ਧੋਨੀ ਹਨ,ਇਨ੍ਹਾਂ ਲੋਕਾਂ ਨੇ ਇਸ ਦੌਰਾਨ ਮੈਨੂੰ ਉਤਸ਼ਾਹਿਤ ਕੀਤਾ,ਵਿਰਾਟ ਕੋਹਲੀ ਨੇ ਅੱਗੇ ਕਿਹਾ, ” ਮਹਿੰਦਰ ਧੋਨੀ ਭਾਈ ਨਾਲ ਸੰਪਰਕ ਕਰਨਾ ਮੁਸ਼ਕਲ ਹੈ,ਜੇਕਰ ਤੁਸੀਂ ਆਮ ਦਿਨਾਂ ‘ਤੇ ਕਾਲ ਕਰਦੇ ਹੋ, ਤਾਂ 99% ਸੰਭਾਵਨਾ ਹੈ ਕਿ ਉਹ ਤੁਹਾਡੀ ਕਾਲ ਨਹੀਂ ਚੁੱਕਣਗੇ,ਪਰ ਉਨ੍ਹਾਂ ਨੇ ਮੇਰੇ ਨਾਲ ਸੰਪਰਕ ਕੀਤਾ ਉਹ ਵੀ ਦੋ ਵਾਰ,ਇਹ ਮੇਰੇ ਲਈ ਬਹੁਤ ਖਾਸ ਸੀ।
ਮਹਿੰਦਰ ਸਿੰਘ ਧੋਨੀ ਨੇ ਮੈਨੂੰ ਮੈਸੇਜ ਕੀਤਾ ਅਤੇ ਕਿਹਾ ਕਿ ਤੁਹਾਨੂੰ ਇੱਕ ਮਜ਼ਬੂਤ ਵਿਅਕਤੀ ਵਜੋਂ ਦੇਖਿਆ ਗਿਆ,ਲੋਕ ਇਹ ਪੁੱਛਣਾ ਭੁੱਲ ਜਾਂਦੇ ਹਨ ਕਿ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ? ਮਹਿੰਦਰ ਸਿੰਘ ਧੋਨੀ ਦੇ ਇਨ੍ਹਾਂ ਸ਼ਬਦਾਂ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ,ਕਿਉਂਕਿ ਲੋਕਾਂ ਨੇ ਮੈਨੂੰ ਹਮੇਸ਼ਾ ਆਤਮ-ਵਿਸ਼ਵਾਸ ਨਾਲ ਭਰਪੂਰ ਵਿਅਕਤੀ ਵਜੋਂ ਦੇਖਿਆ ਹੈ ਅਤੇ ਜੋ ਇਕੱਲੇ-ਇਕੱਲੇ ਹਰ ਸਥਿਤੀ ਨਾਲ ਨਜਿੱਠ ਸਕਦਾ ਹੈ ਅਤੇ ਸਾਨੂੰ ਰਸਤਾ ਦਿਖਾ ਸਕਦਾ ਹੈ,ਜਿਸ ਵਿੱਚੋਂ ਮੈਂ ਲੰਘ ਰਿਹਾ ਸੀ,ਮਾਹੀ ਭਾਈ ਉਥੋਂ ਚਲਾ ਗਿਆ ਸੀ,ਸ਼ਾਇਦ ਇਸੇ ਲਈ ਉਸਨੇ ਮੈਨੂੰ ਅਜਿਹਾ ਕਿਹਾ ਹੈ।