NEW DELHI,(PUNJAB TODAY NEWS CA):- ਭਾਰਤੀ ਹਵਾਈ ਸੈਨਾ (Indian Air Force) ਨੇ ਗਰੁੱਪ ਕੈਪਟਨ ਸ਼ਾਲੀਜਾ ਧਾਮੀ (Group Captain Shalija Dhami) ਨੂੰ ਪੱਛਮੀ ਸੈਕਟਰ ਵਿੱਚ ਫਰੰਟਲਾਈਨ ਫਾਈਟਰ ਯੂਨਿਟ (Frontline Fighter Unit) ਦਾ ਕਮਾਂਡਰ ਨਿਯੁਕਤ ਕੀਤਾ ਹੈ,ਉਹ ਹਵਾਈ ਸੈਨਾ ਵਿੱਚ ਲੜਾਕੂ ਯੂਨਿਟ ਦੀ ਪਹਿਲੀ ਮਹਿਲਾ ਕਮਾਂਡਰ ਹੋਵੇਗੀ,ਅੰਤਰਰਾਸ਼ਟਰੀ ਮਹਿਲਾ ਦਿਵਸ ਤੋਂ ਠੀਕ ਇੱਕ ਦਿਨ ਪਹਿਲਾਂ ਗਰੁੱਪ ਕੈਪਟਨ ਸ਼ਾਲੀਜਾ ਧਾਮੀ ਨੂੰ ਇਹ ਵੱਡੀ ਜ਼ਿੰਮੇਵਾਰੀ ਮਿਲੀ ਹੈ,ਹਰਕੇਸ਼ ਧਾਮੀ ਅਤੇ ਦੇਵ ਕੁਮਾਰੀ ਲਈ ਇਹ ਬਹੁਤ ਖੁਸ਼ੀ ਦਾ ਪਲ ਰਿਹਾ ਹੈ,ਦੋਵੇਂ ਆਪਣੀ ਧੀ ਦੀ ਇਸ ਕਾਮਯਾਬੀ ਨੂੰ ਲੈ ਕੇ ਕਾਫੀ ਖੁਸ਼ ਹਨ।
ਦੁਨੀਆ ਦੇ ਲਈ, ਸ਼ਾਲੀਜਾ ਭਲੇ ਹੀ ਇਤਿਹਾਸ ਰਚਣ ਵਾਲੀ ਭਾਰਤੀ ਹਵਾਈ ਸੈਨਾ ਦੀ ਸੀਨੀਅਰ ਅਧਿਕਾਰੀ ਹੋ ਸਕਦੀ ਹੈ,ਪਰ ਉਸ ਦੇ ਮਾਪਿਆਂ ਲਈ,ਉਹ ਅਜੇ ਵੀ ਉਹਨਾਂ ਦੀ ਛੋਟੀ ਧੀ ਹੈ, ਜਿਸ ਨੂੰ ਉਹ ਪਿਆਰ ਨਾਲ ਬੱਬਲ ਕਹਿੰਦੇ ਹਨ,ਦਿ ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦੇ ਹੋਏ ਪਿਤਾ ਹਰਕੇਸ਼ ਧਾਮੀ ਨੇ ਕਿਹਾ, “ਸਾਨੂੰ ਉਸ ‘ਤੇ ਬਹੁਤ ਮਾਣ ਹੈ,ਮੈਨੂੰ ਇਸ ਸਮੇਂ ਭਾਵਨਾ ਨੂੰ ਬਿਆਨ ਕਰਨ ਲਈ ਸਹੀ ਸ਼ਬਦ ਨਹੀਂ ਮਿਲ ਰਹੇ ਹਨ।”
ਧੀ ਦੀ ਕਾਮਯਾਬੀ ਤੋਂ ਖੁਸ਼ ਹਨ ਮਾਪੇ
ਉਨ੍ਹਾਂ ਨੇ ਅੱਗੇ ਕਿਹਾ,” ਉਸ ਨੂੰ ਮਹਿਲਾ ਦਿਵਸ ਦੇ ਖਾਸ ਮੌਕੇ ‘ਤੇ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ,ਜਿਸ ਕਰਕੇ ਇਹ ਪ੍ਰਾਪਤੀ ਉਸ ਲਈ ਹੋਰ ਵੀ ਖਾਸ ਹੋ ਗਈ ਹੈ,ਮੈਨੂੰ ਉਮੀਦ ਹੈ ਕਿ ਉਹ ਹਜ਼ਾਰਾਂ ਹੋਰ ਔਰਤਾਂ ਨੂੰ ਪ੍ਰੇਰਿਤ ਕਰੇਗੀ,”ਹਰਕੇਸ਼ ਨੇ ਆਪਣੀ ਬੇਟੀ ਦੀ ਕਾਮਯਾਬੀ ਦਾ ਸਿਹਰਾ ਆਪਣੀ ਮਿਹਨਤ ਨੂੰ ਦਿੱਤਾ,”ਅਸੀਂ ਉਸ ਨੂੰ ਕਦੇ ਵੀ ਕੁਝ ਕਰਨ ਤੋਂ ਨਹੀਂ ਰੋਕਿਆ ਅਤੇ ਕਦੇ ਉਸ ਦੀ ਪਸੰਦ ਵਿੱਚ ਦਖਲ ਨਹੀਂ ਦਿੱਤਾ,ਇਸ ਤੋਂ ਇਲਾਵਾ ਸਾਡਾ ਕੋਈ ਯੋਗਦਾਨ ਨਹੀਂ ਹੈ,ਇਹ ਸਭ ਉਸ ਦੀ ਮਿਹਨਤ ਅਤੇ ਸਮਰਪਣ ਹੈ,”