
MOHLAI,(PUNJAB TODAY NEWS CA):- ਕੋਲਕਾਤਾ-ਪੰਜਾਬ ਵਿਚਾਲੇ ਮੋਹਾਲੀ ‘ਚ ਖੇਡਿਆ ਜਾ ਰਿਹਾ ਮੈਚ ਮੀਂਹ ਕਾਰਨ ਰੁਕ ਗਿਆ ਹੈ। ਕੋਲਕਾਤਾ ਨੂੰ ਜਿੱਤ ਲਈ 24 ਗੇਂਦਾਂ ਵਿੱਚ 46 ਦੌੜਾਂ ਦੀ ਲੋੜ ਹੈ। ਮੀਂਹ ਤੇਜ਼ ਹੋ ਗਿਆ ਹੈ,ਜਿਸ ਕਾਰਨ ਮੈਚ ਰੋਕ ਦਿੱਤਾ ਗਿਆ।ਸੈਮ ਕੁਰਨ ਨੇ ਪੰਜਾਬ ਕਿੰਗਜ਼ ਨੂੰ ਵੱਡੀ ਸਫਲਤਾ ਦਿਵਾਈ। ਕੋਲਕਾਤਾ ਦਾ ਛੇਵਾਂ ਵਿਕਟ ਡਿੱਗਿਆ। ਆਂਦਰੇ ਰਸੇਲ 19 ਗੇਂਦਾਂ ਵਿੱਚ 35 ਦੌੜਾਂ ਬਣਾ ਕੇ ਆਊਟ ਹੋ ਗਏ। ਕੋਲਕਾਤਾ ਨੂੰ ਜਿੱਤ ਲਈ ਅਜੇ 31 ਗੇਂਦਾਂ ‘ਚ 62 ਦੌੜਾਂ ਦੀ ਲੋੜ ਹੈ।ਕੋਲਕਾਤਾ ਨਾਈਟ ਰਾਈਡਰਜ਼ ਦਾ ਪੰਜਵਾਂ ਵਿਕਟ ਡਿੱਗਿਆ। ਰਿੰਕੂ ਸਿੰਘ 4 ਗੇਂਦਾਂ ‘ਤੇ 4 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਓਵਰ ਦੀ ਪਹਿਲੀ ਹੀ ਗੇਂਦ ‘ਤੇ ਰਾਹੁਲ ਚਾਹਰ ਨੇ ਆਊਟ ਕੀਤਾ।ਕੋਲਕਾਤਾ ਨਾਈਟ ਰਾਈਡਰਜ਼ ਦਾ ਤੀਜਾ ਵਿਕਟ ਡਿੱਗਿਆ। ਗੁਰਬਾਜ 16 ਗੇਂਦਾਂ ਵਿੱਚ 22 ਦੌੜਾਂ ਬਣਾ ਕੇ ਆਊਟ ਹੋ ਗਿਆ। ਨਾਥਨ ਐਲਿਸ ਨੇ ਉਸ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਕੇਕੇਆਰ ਦਾ ਸਕੋਰ – 29-3