
PUNJAB TODAY NEWS CA:- BCCI ਦੀ ਸਾਲਾਨਾ ਕੰਟ੍ਰੈਕਟ ਸੂਚੀ ਵਿੱਚ ਟੀਮ ਇੰਡੀਆ (Team India) ਦੇ ਕਈ ਖਿਡਾਰੀ ਬਾਹਰ ਹੋ ਗਏ ਹਨ,ਜਿਸ ਤੋਂ ਬਾਅਦ ਇਹ ਖਦਸਾ ਲਗਾਇਆ ਜਾ ਰਿਹਾ ਹੈ ਕਿ ਖਿਡਾਰੀਆਂ ਦੇ ਕਰੀਅਰ ‘ਤੇ ਬ੍ਰੇਕ ਲੱਗ ਸਕਦਾ ਹੈ,ਪਰ ਪਿਛਲੇ ਕੁਝ ਮਹੀਨਿਆਂ ‘ਚ ਔਸਤ ਪ੍ਰਦਰਸ਼ਨ ਤੋਂ ਬਾਅਦ ਟੀਮ ਤੋਂ ਬਾਹਰ ਚੱਲ ਰਹੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ BCCI ਨੇ ਰਾਹਤ ਦਿੱਤੀ ਹੈ,ਦਰਅਸਲ BCCI ਦੀ ਸਾਲਾਨਾ ਕੰਟ੍ਰੈਕਟ ਸੂਚੀ ‘ਚ ਸ਼ਿਖਰ ਧਵਨ ਦਾ ਨਾਮ ਸ਼ਾਮਲ ਹੈ,ਜਿਸਦਾ ਮਤਲਬ ਹੈ ਕਿ ਉਨ੍ਹਾਂ ਨੂੰ ਯਕੀਨੀ ਤੌਰ ‘ਤੇ ਅੱਗੇ ਮੌਕੇ ਮਿਲਣਗੇ।
BCCI ਵੱਲੋਂ ਜਾਰੀ ਕੰਟ੍ਰੈਕਟ ਸੂਚੀ ਵਿੱਚ ਭੁਵਨੇਸ਼ਵਰ ਕੁਮਾਰ,ਇਸ਼ਾਂਤ ਸ਼ਰਮਾ,ਅਜਿੰਕਿਆ ਰਹਾਣੇ ਅਤੇ ਮਯੰਕ ਅਗਰਵਾਲ ਵਰਗੇ ਖਿਡਾਰੀਆਂ ਦੇ ਨਾਂ ਨਹੀਂ ਹਨ,ਇਸ ਤੋਂ ਸਪੱਸ਼ਟ ਹੈ ਕਿ ਹੁਣ ਉਹ ਕਿਸੇ ਵੀ ਫਾਰਮੈਟ ਵਿੱਚ ਟੀਮ ਦਾ ਹਿੱਸਾ ਨਹੀਂ ਹਨ,ਅਜਿਹੇ ‘ਚ ਜੇਕਰ ਬੋਰਡ ਨੇ ਸ਼ਿਖਰ ਧਵਨ ਨੂੰ ਸੂਚੀ ‘ਚ ਸ਼ਾਮਲ ਕੀਤਾ ਹੈ ਤਾਂ ਇਹ ਸਾਫ ਹੈ ਕਿ ਹੁਣ ਚੋਣਕਾਰ ਉਨ੍ਹਾਂ ਨੂੰ ਮੌਕਾ ਦੇਣਗੇ,ਸ਼ਿਖਰ ਧਵਨ ਦਾ ਨਾਂ BCCI ਵੱਲੋਂ ਜਾਰੀ ਖਿਡਾਰੀਆਂ ਦੀ ਸਾਲਾਨਾ ਕੰਟ੍ਰੈਕਟ ਸੂਚੀ ਵਿੱਚ ਸੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਪਿਛਲੇ ਸਾਲ ਵੀ ਉਨ੍ਹਾਂ ਦਾ ਨਾਂ ਇਸ ਸੂਚੀ ਵਿੱਚ ਰੱਖਿਆ ਗਿਆ ਸੀ,ਪਿਛਲੇ ਕੁਝ ਸਾਲਾਂ ਤੋਂ ਸ਼ਿਖਰ ਧਵਨ ਵਨਡੇ ਟੀਮ ਦਾ ਹੀ ਹਿੱਸਾ ਹਨ, ਇਸ ਲਈ ਉਨ੍ਹਾਂ ਨੂੰ ਇਸ ਤੋਂ ਬਿਹਤਰ ਸ਼੍ਰੇਣੀ ‘ਚ ਜਗ੍ਹਾ ਨਹੀਂ ਦਿੱਤੀ ਜਾ ਸਕਦੀ,ਆਈਸੀਸੀ ਵਨਡੇ ਵਿਸ਼ਵ ਕੱਪ (ICC ODI World Cup) ਤੋਂ ਪਹਿਲਾਂ ਧਵਨ ਇੰਡੀਅਨ ਪ੍ਰੀਮੀਅਰ ਲੀਗ (Dhawan Indian Premier League) ਵਿੱਚ ਖੇਡਣਗੇ ਅਤੇ ਜੇਕਰ ਉਹ ਚੰਗਾ ਪ੍ਰਦਰਸ਼ਨ ਕਰਦੇ ਹਨ ਤਾਂ ਉਹ ਚੋਣਕਾਰਾਂ ਦਾ ਧਿਆਨ ਆਪਣੇ ਵੱਲ ਖਿੱਚ ਸਕਦੇ ਹਨ।