spot_img
Friday, May 3, 2024
spot_img
spot_imgspot_imgspot_imgspot_img
Homeਪੰਜਾਬਬਠਿੰਡਾ ਮਿਲਟਰੀ ਸਟੇਸ਼ਨ ਫਾਇਰਿੰਗ,ਅੱਜ ਤੜਕੇ 4.35 ਵਜੇ ਦੇ ਕਰੀਬ ਗੋਲੀਬਾਰੀ ਦੀ ਘਟਨਾ...

ਬਠਿੰਡਾ ਮਿਲਟਰੀ ਸਟੇਸ਼ਨ ਫਾਇਰਿੰਗ,ਅੱਜ ਤੜਕੇ 4.35 ਵਜੇ ਦੇ ਕਰੀਬ ਗੋਲੀਬਾਰੀ ਦੀ ਘਟਨਾ ਵਿੱਚ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ

Punjab Today News Ca:-

Bathinda,(Punjab Today News Ca):- ਮਿਲਟਰੀ ਸਟੇਸ਼ਨ (Military Station) ‘ਚ ਫਾਇਰਿੰਗ ਦੌਰਾਨ 4 ਲੋਕਾਂ ਦੀ ਮੌਤ,ਆਰਮੀ ਨੇ ਸਟੇਸ਼ਨ ਕੀਤਾ ਸੀਲ,ਸਵੇਰੇ ਕਰੀਬ ਸਾਢੇ ਚਾਰ ਵਜੇ ਹੋਈ ਫਾਇਰਿੰਗ,ਗੋਲੀਬਾਰੀ ‘ਚ 4 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ,ਬਠਿੰਡਾ ਮਿਲਟਰੀ ਸਟੇਸ਼ਨ (Bathinda Military Station) ਦੇ ਅੰਦਰ ਅੱਜ ਤੜਕੇ 4.35 ਵਜੇ ਦੇ ਕਰੀਬ ਗੋਲੀਬਾਰੀ ਦੀ ਘਟਨਾ ਵਿੱਚ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ,ਸਟੇਸ਼ਨ ਕਵਿੱਕ ਰਿਐਕਸ਼ਨ ਟੀਮਾਂ ਨੂੰ ਸਰਗਰਮ ਕਰ ਦਿੱਤਾ ਗਿਆ ਸੀ ਅਤੇ ਖੇਤਰ ਨੂੰ ਘੇਰ ਲਿਆ ਗਿਆ ਸੀ ਅਤੇ ਸੀਲ ਕਰ ਦਿੱਤਾ ਗਿਆ ਸੀ,ਸਰਚ ਆਪਰੇਸ਼ਨ ਜਾਰੀ ਹੈ।

ਪੁਲਿਸ ਤੇ ਫੌਜ ਦੀਆਂ ਟੀਮਾਂ ਮਿਲ ਕੇ ਜਾਂਚ ਕਰਨਗੀਆਂ,ਅਜੇ ਇਸ ਘਟਨਾ ਨੂੰ ਅੱਤਵਾਦੀ ਹਮਲਾ ਨਹੀਂ ਕਿਹਾ ਜਾ ਰਿਹਾ ਹੈ,ਆਰਮੀ ਕੈਂਟ (Army Cantt) ਦੇ ਅੰਦਰ ਫੌਜੀਆਂ ਦੇ ਪਰਿਵਾਰ ਵੀ ਰਹਿੰਦੇ ਹਨ,ਘਟਨਾ ਮਗਰੋਂ ਫੌਜ ਨੇ ਸਾਰਿਆਂ ਨੂੰ ਘਰਾਂ ਵਿੱਚ ਰਹਿਣ ਲਈ ਕਿਹਾ ਹੈ,ਕੈਂਟ ਅੰਦਰ ਦੇ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ,ਦੱਸ ਦੇਈਏ ਕਿ ਬਠਿੰਡਾ ਕੈਂਟ ਏਸ਼ੀਆ ਦੀ ਸਭ ਤੋਂ ਵੱਡ ਫੌਜੀ ਛਾਉਣੀ ਹੈ,ਇਸ ਮਿਲਟਰੀ ਸਟੇਸ਼ਨ ਦੀ ਬਾਊਂਡਰੀ ਕਰੀਬ 45 ਕਿਲੋਮੀਟਰ ਦੀ ਹੈ,ਇਥੇ ਦਾ ਇਮਿਊਨੇਸ਼ਨ ਡਿਪੂ ਦੇਸ਼ ਦੇ ਸਭ ਤੋਂ ਵੱਡੇ ਡਿਪੂਆਂ ਵਿੱਚੋਂ ਇੱਕ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments