
Canada,(Punjab Today News Ca):- ਕੈਨੇਡਾ ਵਿਚ ਪੰਜਾਬੀ ਨੌਜਵਾਨ ਨੇ ਉੱਥੇ ਰਹਿੰਦੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕਰ ਦਿੱਤਾ ਹੈ,ਦਰਅਸਲ ਜ਼ਿਲ੍ਹਾ ਲੁਧਿਆਣਾ ਦੇ ਰਾਏਕੋਟ ਸ਼ਹਿਰ (Raikot City) ਦਾ ਅਰਪਣ ਖੰਨਾ ਕੈਨੇਡਾ ਦੇ ਓਂਟਾਰੀਓ ਸੂਬੇ ਦੀ ਆਕਸਫੋਰਡ ਸੀਟ (Oxford Seat) ਤੋਂ ਜ਼ਿਮਨੀ ਚੋਣ ਜਿੱਤ ਕੇ ਸੰਸਦ ਮੈਂਬਰ ਬਣਿਆ ਹੈ,ਇਹ ਸੀਟ ਕੰਜ਼ਰਵੇਟਿਵ ਪਾਰਟੀ (Conservative Party) ਦੇ ਸੰਸਦ ਮੈਂਬਰ ਡੇਵ ਮੈਲੇਂਜੀ (Member of Parliament Dave Malenji) ਦੇ ਸੇਵਾਮੁਕਤ ਹੋਣ ਤੋਂ ਬਾਅਦ ਖ਼ਾਲੀ ਹੋਈ ਸੀ।
ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ (Conservative Party) ਦੇ ਅਰਪਣ ਖੰਨਾ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਦੀ ਲਿਬਰਲ ਪਾਰਟੀ ਦੇ ਉਮੀਦਵਾਰ ਡੇਵਿਡ ਹਿਲਡਰਲੀ ਨੂੰ 13574 ਵੋਟਾਂ ਦੇ ਮੁਕਾਬਲੇ 16144 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਹੈ,ਰਾਏਕੋਟ ਦੇ ਅਰਪਣ ਖੰਨਾ ਦੇ ਪਿਤਾ ਸੁਭਾਸ਼ ਖੰਨਾ ਕਈ ਦਹਾਕੇ ਪਹਿਲਾਂ ਕੈਨੇਡਾ ਵਿਚ ਗਏ ਸੀ।
ਇਸ ਸੀਟ ਲਈ ਅਰਪਣ ਖੰਨਾ ਤੋਂ ਇਲਾਵਾ ਲਿਬਰਲ ਪਾਰਟੀ ਦੇ ਡੇਵਿਡ ਹਿਲਡਰਲੇ,ਗ੍ਰੀਨ ਪਾਰਟੀ ਦੇ ਚੈਰਲੀ ਬੇਕਰ,ਐਨਡੀਪੀ ਦੇ ਕੋਡੀ ਗੋਟ ਮੈਦਾਨ ਵਿੱਚ ਸਨ,ਅਰਪਣ ਖੰਨਾ ਦੀ ਟੱਕਰ ਲਿਬਰਲ ਪਾਰਟੀ (Liberal Party) ਦੇ ਉਮੀਦਵਾਰ ਡੇਵਿਡ ਹਿਲਡਰਲੇ ਨਾਲ ਸੀ,ਜਿਸ ਨੂੰ ਉਸ ਨੇ 2570 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ।