Amritsar,3 Aug 2023,(Punjab Today News Ca):- ਬ੍ਰਿਟਿਸ਼ ਐਮ.ਪੀ. ਤਨਮਨਜੀਤ ਸਿੰਘ ਢੇਸੀ (British MP Tanmanjit Singh Dhesi) ਨੂੰ ਅੰਮ੍ਰਿਤਸਰ ਏਅਰਪੋਰਟ ਤੇ ਰੋਕੇ ਜਾਣ ਦੀ ਖ਼ਬਰ ਹੈ। ਹਾਲਾਂਕਿ ਵੈਰੀਫਿਕੇਸ਼ਨ ਤੋਂ ਬਾਅਦ ਢੇਸੀ ਨੂੰ ਰਵਾਨਾ ਕਰ ਦਿੱਤਾ ਗਿਆ। ਗੈਰ ਸਰਕਾਰੀ ਸੂਤਰਾਂ ਤੋਂ ਮੁਤਾਬਿਕ, ਐਮ.ਪੀ.ਢੇਸੀ ਦੇ ਓਸੀਆਈ ਕਾਰਡ ਕੈਂਸਲ (OCI Card Cancel) ਹੋਣ ਬਾਰੇ ਅੰਮ੍ਰਿਤਸਰ ਏਅਰਪੋਰਟ (Amritsar Airport) ਦੇ ਅਧਿਕਾਰੀਆਂ ਵਲੋਂ ਕਿਹਾ ਗਿਆ,ਜਿਸ ਤੋਂ ਬਾਅਦ ਬ੍ਰਿਟਿਸ਼ ਐਮ.ਪੀ. ਤਨਮਨਜੀਤ ਸਿੰਘ ਢੇਸੀ ਅਤੇ ਏਅਰਪੋਰਟ ਦੇ ਅਧਿਕਾਰੀਆਂ ਵਿਚਾਲੇ ਗੱਲਬਾਤ ਹੋਈ। ਓਸੀਆਈ ਕਾਰਡ ਵੈਲਡ ਹੈ, ਇਸ ਦਾ ਜਿਕਰ ਢੇਸੀ ਕਰਦੇ ਨਜ਼ਰੀਂ ਆਏ। ਬ੍ਰਿਟਿਸ਼ ਐਮ.ਪੀ. ਤਨਮਨਜੀਤ ਸਿੰਘ ਢੇਸੀ ਵਲੋਂ ਓਸੀਆਈ ਕਾਰਡ ਬਾਰੇ ਬ੍ਰਿਟਿਸ਼ ਅੰਬੈਂਸੀ ਵਿਚ ਗੱਲਬਾਤ ਕੀਤੀ ਗਈ, ਜਿਸ ਤੋਂ ਬਾਅਦ ਅੰਮ੍ਰਿਤਸਰ ਏਅਰਪੋਰਟ ਤੇ ਵੈਰੀਫਿਕੇਸ਼ਨ ਹੋਈ ਅਤੇ ਢੇਸੀ ਨੂੰ ਅੱਗੇ ਰਵਾਨਾ ਕਰ ਦਿੱਤਾ ਗਿਆ। ਹਾਲਾਂਕਿ, ਇਸ ਸਾਰੇ ਮਾਮਲੇ ‘ਤੇ ਤਨਮਨਜੀਤ ਸਿੰਘ ਢੇਸੀ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ।