spot_img
Saturday, May 18, 2024
spot_img
spot_imgspot_imgspot_imgspot_img
HomeਪੰਜਾਬChandigarh News: ਤੇਲ ਵਿਕਰੀ 'ਤੇ ਲਗਾਈਆਂ ਪਾਬੰਦੀਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਵਾਪਸ ਲਈਆਂ

Chandigarh News: ਤੇਲ ਵਿਕਰੀ ‘ਤੇ ਲਗਾਈਆਂ ਪਾਬੰਦੀਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਵਾਪਸ ਲਈਆਂ

Punjab Today News Ca:-

Chandigarh,03 Jan,(Punjab Today News Ca):- ਫਿਊਲ ਟੈਂਕਰ ਡਰਾਈਵਰਾਂ ਦੀ ਹੜਤਾਲ ਕਾਰਨ ਯੂਟੀ ਚੰਡੀਗੜ੍ਹ (UT Chandigarh) ਵਿਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ‘ਤੇ ਲਗਾਈਆਂ ਗਈਆਂ ਅਸਥਾਈ ਪਾਬੰਦੀਆਂ ਦੇ ਆਦੇਸ਼ਾਂ ਦੇ ਮੱਦੇਨਜ਼ਰ ਹੁਣ ਆਮ ਬਾਲਣ ਸਪਲਾਈ ਸਫ਼ਲਤਾਪੂਰਵਕ ਬਹਾਲ ਹੋ ਗਈ ਹੈ,ਜ਼ਿਲ੍ਹਾ ਮੈਜਿਸਟਰੇਟ ਚੰਡੀਗੜ੍ਹ, (District Magistrate Chandigarh) ਜਿਨ੍ਹਾਂ ਨੇ ਪਹਿਲਾਂ ਤੇਲ ਲੈਣ-ਦੇਣ ਦੀ ਸੀਮਾ ਤੈਅ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ,ਤੇ ਹੁਣ ਉਹਨਾਂ ਨੇ ਉਪਰੋਕਤ ਪਾਬੰਦੀਆਂ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਿਆ ਹੈ,ਤੇਲ ਮਾਰਕੀਟਿੰਗ ਕੰਪਨੀਆਂ (Oil Marketing Companies) ਅਤੇ ਪੰਜਾਬ-ਹਰਿਆਣਾ ਸੂਬਿਆਂ ਦੇ ਤਾਲਮੇਲ ਯਤਨਾਂ ਸਦਕਾ ਯੂਟੀ ਚੰਡੀਗੜ੍ਹ (UT Chandigarh) ਨੂੰ ਤੇਲ ਦੀ ਸਪਲਾਈ ਮੁੜ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਸਫ਼ਲ ਰਹੀਆਂ ਹਨ,ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ‘ਤੇ ਪਹਿਲਾਂ ਲਗਾਈਆਂ ਗਈਆਂ ਸੀਮਾਵਾਂ,ਜਿਸ ਵਿਚ ਦੋ ਪਹੀਆ ਵਾਹਨਾਂ ਲਈ ਵੱਧ ਤੋਂ ਵੱਧ 2 ਲੀਟਰ ਅਤੇ ਚਾਰ ਪਹੀਆ ਵਾਹਨਾਂ ਲਈ 5 ਲੀਟਰ ਪ੍ਰਤੀ ਲੈਣ-ਦੇਣ ਸ਼ਾਮਲ ਸੀ,ਹੁਣ ਲਾਗੂ ਨਹੀਂ ਹੈ,ਫਿਊਲ ਸਟੇਸ਼ਨ ਆਪਰੇਟਰਾਂ (Fuel Station Operators) ਨੂੰ ਆਮ ਕੰਮਕਾਜ ਦੁਬਾਰਾ ਸ਼ੁਰੂ ਕਰਨ ਲਈ ਉਤਸ਼ਾਹਤ ਕੀਤਾ ਜਾਂਦਾ ਹੈ ਅਤੇ ਹੁਣ ਪਹਿਲਾਂ ਲਗਾਈਆਂ ਗਈਆਂ ਪਾਬੰਦੀਆਂ ਖਤਮ ਹੋ ਗਈਆਂ ਹਨ। 

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments