
Chandigarh,08 Jan,(Punjab Today News Ca):- ਪੰਜਾਬ ਸਰਕਾਰ (Punjab Govt) ਨੇ ਆਪਣੇ ਮੰਤਰੀਆਂ ਨੂੰ ਨਵੀਆਂ ਕਾਰਾਂ ਦਿੱਤੀਆਂ ਹਨ,10 ਮੰਤਰੀਆਂ ਨੂੰ ਪਹਿਲੀ ਵਾਰ ਇਕ-ਇਕ ਇਨੋਵਾ ਕ੍ਰਿਸਟਾ ਤੇ ਬੋਲੈਰੋ ਟੌਪ ਮਾਡਲ ਗੱਡੀ ਦਿੱਤੀ ਗਈ ਹੈ,20 ਗੱਡੀਆਂ ਕਰੋੜਾਂ ਦੀ ਲਾਗਤ ਨਾਲ ਖਰੀਦੀਆਂ ਗਈਆਂ ਹਨ,ਸਰਕਾਰ ਦਾ ਤਰਕ ਹੈ ਕਿ ਮੰਤਰੀਆਂ ਕੋਲ ਪੁਰਾਣੀਆਂ ਗੱਡੀਆਂ ਹਨ,ਉਹ ਕਿਤੇ ਵੀ ਜਵਾਬ ਦੇ ਦਿੰਦੀਆਂ ਸਨ,ਇਸ ਕਾਰਨ ਇਹ ਫੈਸਲਾ ਲਿਆ ਗਿਆ ਹੈ,10 ਗੱਡੀਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਲਾਲ ਚੰਦ ਕਟਾਰੂਚੱਕ, ਲਾਲਜੀਤ ਸਿੰਘ ਭੁੱਲਰ, ਬ੍ਰਹਮਸ਼ੰਕਰ ਜਿੰਪਾ, ਚੇਤਨ ਸਿੰਘ ਜੌੜਾਮਾਜਰਾ, ਡਾ. ਬਲਬੀਰ ਸਿੰਘ, ਬਲਕਾਰ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਗੁਰਮੀਤ ਸਿੰਘ ਖੁੱਡੀਆਂ ਤੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਅਲਾਟ ਕੀਤੀ ਗਈ ਹੈ,ਮੰਤਰੀ ਨੂੰ ਸਟਾਫ ਕਾਰ ਵਜੋਂ ਇਨੋਵਾ ਕ੍ਰਿਸਟਾ (Innova Crista) ਤੇ ਸਕਿਓਰਿਟੀ ਸਟਾਫ ਲਈ ਬਲੈਰੋ ਦਿੱਤੀ ਗਈ ਹੈ,ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister Harpal Singh Cheema) ਤੇ ਕੈਬਨਿਟ ਮੰਤਰੀ ਬਲਜੀਤ ਕੌਰ (Cabinet Minister Baljit Kaur) ਨੂੰ ਪਹਿਲਾਂ ਹੀ ਫਾਰਚੂਨਰ ਕਾਰ ਦਿੱਤੀ ਗਈ ਸੀ,ਜਦੋਂ ਕਿ ਮੰਤਰੀ ਬੈਂਸ ਤੇ ਅਨਮੋਲ ਗਗਨ ਮਾਨ ਆਪਣੀ ਨਿੱਜੀ ਕਾਰ ਦੀ ਵਰਤੋਂ ਕਰਦੇ ਹਨ,ਇਕ ਮੰਤਰੀ ਨੇ ਦੱਸਿਆ ਪੁਰਾਣੀ ਗੱਡੀਆਂ 4 ਲੱਖ ਕਿਲੋਮੀਟਰ ਤੋਂ ਵੱਧ ਚੱਲ ਚੁੱਕੀਆਂ ਹਨ,ਅਜਿਹੇ ਵਿਚ ਅਕਸਰ ਉਨ੍ਹਾਂ ਵਿਚ ਖਰਾਬੀ ਆਉਂਦੀ ਰਹਿੰਦੀ ਹੈ,ਸਰਕਾਰ ਵੱਲੋਂ ਮੰਤਰੀਆਂ ਦੀਆਂ ਪੁਰਾਣੀਆਂ ਗੱਡੀਆਂ ਨੂੰ ਕੰਡਮ ਨਹੀਂ ਐਲਾਨਿਆ ਗਿਆ ਹੈ ਸਗੋਂ ਇਨ੍ਹਾਂ ਦਾ ਇਸਤੇਮਾਲ ਵਿਭਾਗੀ ਅਫਸਰ ਕਰਨਗੇ,ਟਰਾਂਸਪੋਰਟ ਵਿਭਾਗ ਨੇ ਪੁਰਾਣੀਆਂ ਗੱਡੀਆਂ ਪੰਜਾਬ ਰੋਡਵੇਜ਼ (Punjab Roadways) ਦੇ ਜਨਰਲ ਮੈਨੇਜਰ ਤੇ ਟਰਾਂਸਪੋਰਟ ਵਿਭਾਗ (Department of Transport) ਦੇ ਜ਼ਿਲ੍ਹਿਆਂ ਵਿਚ ਸਥਿਤ ਟਰਾਂਸਪੋਰਟ ਅਫਸਰਾਂ ਨੂੰ ਅਲਾਟ ਕੀਤੀ ਹੈ,ਇਨ੍ਹਾਂ ਵਿਚ ਇਨੋਵਾ ਤੇ ਜਿਪਸੀਆਂ ਹਨ,ਪੰਜਾਬ ਸਰਕਾਰ (Punjab Govt) ਨੇ ਦੋ ਸਾਲ ਪਹਿਲਾਂ ਮੰਤਰੀਆਂ ਤੇ ਵਿਧਾਇਕਾਂ ਨੂੰ ਗੱਡੀਆਂ ਦੇਣ ਲਈ 18 ਕਰੋੜ ਦਾ ਪ੍ਰਸਤਾਵ ਪਾਸ ਕੀਤਾ ਸੀ,ਇਸ ਵਿਚ ਮੰਤਰੀਆਂ ਨੂੰ ਫਾਰਚੂਨਰ (Fortuner) ਤੇ ਵਿਧਾਇਕਾਂ ਨੂੰ ਇਨੋਵਾ ਕ੍ਰਿਸਟਾ ਗੱਡੀਆਂ (Innova Crista Vehicles) ਦਿੱਤੀਆਂ ਜਾਣੀਆਂ ਸਨ,ਹਾਲਾਂਕਿ ਉਸ ਸਮੇਂ ਮੁੱਖ ਮੰਤਰੀ ਮਾਨ ਨੇ ਇਸ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਸੀ,ਪਰ ਹੁਣ ਜਦੋਂ ਗੱਡੀਆਂ ਜਵਾਬ ਦੇਣ ਲੱਗੀਆਂ ਹਨ ਤੇ ਉਨ੍ਹਾਂ ਦੀ ਰਿਪੇਅਰ ਤੋਂ ਲੈ ਕੇ ਹੋਰ ਖਰਚ ਵਧ ਗਏ ਹਨ,ਅਜਿਹੇ ਵਿਚ ਸਰਕਾਰ ਨੇ ਇਸ ਦਿਸ਼ਾ ਵਿਚ ਕਦਮ ਚੁੱਕਿਆ ਹੈ।