Chandigarh, 26 February 2024,(Punjab Today News Ca):- ਕੌਮਾਂਤਰੀ ਪੱਧਰ ਉਤੇ ਪੰਜਾਬ ਦੇ ਖਿਡਾਰੀਆਂ ਵੱਲੋਂ ਨਿੱਤ ਦਿਨ ਦਿਖਾਏ ਜਾ ਰਹੇ ਬਿਹਤਰ ਪ੍ਰਦਰਸ਼ਨ ਦੇ ਚੱਲਦਿਆਂ ਤੀਰਅੰਦਾਜ਼ੀ, ਹਾਕੀ ਤੇ ਬੈਡਮਿੰਟਨ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ,ਬਗਦਾਦ (ਇਰਾਕ) ਵਿਖੇ ਚੱਲ ਰਹੇ ਤੀਰਅੰਦਾਜ਼ੀ ਦੇ ਏਸ਼ੀਆ ਕੱਪ ਵਿੱਚ ਪੰਜਾਬ ਦੀਆਂ ਦੋ ਤੀਰਅੰਦਾਜ਼ ਖਿਡਾਰਨਾਂ ਸਿਮਰਨਜੀਤ ਕੌਰ ਤੇ ਪ੍ਰਨੀਤ ਕੌਰ ਨੇ ਤਿੰਨ ਸੋਨੇ ਤੇ ਦੋ ਚਾਂਦੀ ਦੇ ਤਮਗ਼ੇ ਜਿੱਤੇ,ਅਬੋਹਰ (Abohar) ਦੀ ਸਿਮਰਨਜੀਤ ਕੌਰ ਨੇ ਰਿਕਰਵ ਦੇ ਮਿਕਸ ਟੀਮ ਅਤੇ ਮਹਿਲਾ ਟੀਮ ਵਿੱਚ ਦੋ ਸੋਨ ਤਮਗ਼ੇ ਅਤੇ ਵਿਅਕਤੀਗਤ ਵਰਗ ਵਿੱਚ ਇਕ ਚਾਂਦੀ ਦਾ ਤਮਗ਼ਾ ਜਿੱਤਿਆ,ਇਸੇ ਤਰ੍ਹਾਂ ਮਾਨਸਾ ਦੀ ਪ੍ਰਨੀਤ ਕੌਰ ਨੇ ਕੰਪਾਊਂਡ ਦੇ ਵਿਅਕਤੀਗਤ ਵਰਗ ਵਿੱਚ ਸੋਨੇ ਅਤੇ ਟੀਮ ਵਰਗ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ।