PUNJAB TODAY NEWS CA:- ਪੰਜਾਬੀ ਸੰਗੀਤਕ ਐਲਬਮਾਂ ਵਿੱਚ ਅਦਾਕਾਰੀ ਸਦਕਾ ਚੰਗੀ ਪਛਾਣ ਬਣਾ ਚੁੱਕੀ ਤਨਵੀ ਨਾਗੀ ਨੇ ਹੁਣ ਪੰਜਾਬੀ ਫ਼ਿਲਮਾਂ ਵੱਲ ਕਦਮ ਵਧਾਇਆ ਹੈ। ਫ਼ਿਲਮ ‘ਨੀਂ ਮੈਂ ਸੱਸ ਕੁੱਟਣੀ’ ਵਿੱਚ ਤਨਵੀ ਨਾਗੀ ਬਤੌਰ ਨਾਇਕਾ ਮਹਿਤਾਬ ਵਿਰਕ ਨਾਲ ਨਜ਼ਰ ਆਵੇਗੀ। ਨਾਗੀ ਨੇ ਦੱਸਿਆਂ ਕਿ ਬਤੌਰ ਹੀਰੋਇਨ ਇਹ ਉਸਦੀ ਪਹਿਲੀ ਫ਼ਿਲਮ ਹੈ ਜਿਸ ਵਿਚ ਉਸਨੇ ਸੀਰਤ ਨਾਂ ਦੀ ਮੈਡੀਕਲ ਦੀ ਪੜਾਈ ਕਰਦੀ ਕੁੜੀ ਦਾ ਕਿਰਦਾਰ ਨਿਭਾਂਇਆ ਹੈ ਜਿਸਨੂੰ ਆਪਣੇ ਨਾਲ ਪੜ੍ਹਦੇ ਮੁੰਡੇ ਮਹਿਤਾਬ ਵਿਰਕ ਨਾਲ ਪਿਆਰ ਹੋ ਜਾਂਦਾ ਹੈ। ਜਦ ਇਹ ਪਿਆਰ ਵਿਆਹੁਤਾ ਜ਼ਿੰਦਗੀ ਵਿੱਚ ਤਬਦੀਲ ਹੁੰਦਾ ਹੈ ਤਾਂ ਨੂੰਹ ਸੱਸ ਦਾ ਤਕਰਾਰ ਭਰਿਆ ਮੁਕਾਬਲਾ ਸੁਰੂ ਹੁੰਦਾ ਹੈ।
ਇਹ ਫ਼ਿਲਮ ਜਿੱਥੇ ਦੋ ਦਿਲਾਂ ਵਿਚਲੇ ਪਿਆਰ ਦੀ ਕਹਾਣੀ ਹੈ ਉੱਥੇ ਨੂੰਹ ਸੱਸ ਦੀ ਖੱਟੀ ਮਿੱਠੀ ਨੋਕ ਝੋਕ ਵਾਲੀ ਪਰਿਵਾਰਕ ਕਾਮੇਡੀ ਦਾ ਵੀ ਸੁਮੇਲ ਹੈ। ਬਨਵੈਤ ਫ਼ਿਲਮਜ਼ ਅਤੇ ਸਚਿਨ-ਅੰਕੁਸ਼ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੀ ਕਹਾਣੀ ਰਾਜੂਵਰਮਾ ਨੇ ਲਿਖੀ ਹੈ ਤੇ ਪ੍ਰਵੀਨ ਕੁਮਾਰ ਨੇ ਇਸ ਨੂੰ ਡਾਇਰੈਕਟ ਕੀਤਾ ਹੈ। ਇਹ ਫ਼ਿਲਮ ਸਾਡੇ ਪਰਿਵਾਰਕ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੀ ਕਾਮੇਡੀ ਭਰਪੂਰ ਡਰਾਮਾ ਫ਼ਿਲਮ ਹੈ ਜੋ ਮਨੋਰੰਜਨ ਦੇ ਨਾਲ ਨਾਲ ਵੱਡੀ ਨਸੀਹਤ ਵੀ ਦੇਵੇਗੀ ਕਿ ਧੀਆਂ ਦੇ ਮਾਪਿਆਂ ਨੂੰ ਕਦੇ ਲੈਕਚਰ ਲਾ ਕੇ ਨਿੱਕਲੀ (ਨਛੱਤਰ ਗਿੱਲ), ਮੇਰੇ ਬਾਰੇ (ਗੈਰੀ ਸੰਧੂ), ਜੱਟਾਂ ਦਾ ਪੁੱਤ ਮਾੜਾ ਹੋ ਗਿਆ (ਨਿੰਜਾ), ਨੀਲੇ ਨੈਣ (ਫ਼ਿਰੋਜ਼ ਖਾਂਨ, ਕਮਾਲ ਖਾਂਨ, ਮਾਸ਼ਾ ਅਲੀ), ਨੌਟੀ ਮੁੰਡਾ (ਮਹਿਤਾਬ ਵਿਰਕ) ਆਦਿ ਗੀਤਾਂ ਵਿੱਚ ਕੰਮ ਕੀਤਾ।
ਆਪਣੇ ਫ਼ਿਲਮੀ ਸਫ਼ਰ ਦੇ ਆਗਾਜ਼ ਬਾਰੇ ਉਸਨੇ ਦੱਸਿਆ ਕਿ ਉਹ ਇਸ ਖੇਤਰ ਵਿੱਚ ਇੱਕ ਵੱਖਰੀ ਪਛਾਣ ਬਣਾਉਣਾ ਚਾਹੁੰਦੀ ਹੈ ਜਿਸ ਲਈ ਉਸਨੇ ਬਕਾਇਦਾ ਐਕਟਿੰਗ ਦੀਆਂ ਬਾਰੀਕੀਆਂ ਨੂੰ ਸਿੱਖਿਆ ਹੈ। ਫ਼ਿਲਮ ਦੀ ਸੂਟਿੰਗ ਦੌਰਾਨ ਸਾਰੇ ਹੀ ਸੀਨੀਅਰ ਕਲਾਕਾਰਾਂ ਦਾ ਬਹੁਤ ਸਹਿਯੋਗ ਮਿਲਿਆ ਅਤੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ। ਪਿਆਰ-ਵਿਆਹ ਚ ਬੱਝੀ ਰੁਮਾਂਟਿਕ ਲਾਇਫ਼ ਅਤੇ ਨੂੰਹ ਸੱਸ ਦੀ ਨੋਕਝੋਕ ਅਧਾਰਤ ਇਸ ਫ਼ਿਲਮ ਵਿੱਚ ਮਹਿਤਾਬ ਵਿਰਕ, ਤਨਵੀ ਨਾਗੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਅਨੀਤਾ ਦੇਵਗਣ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਨਿਸ਼ਾ ਬਾਨੋ, ਅਕਿਸ਼ਤਾ ਸ਼ਰਮਾ,ਤਰਸੇਮ ਪੌਲ,ਦਿਲਾਵਰ ਸਿੱਧੂ,ਮਨਜੀਤ ਕੌਰ ਔਲਖ, ਸੰਨੀ ਗਿੱਲ, ਰਵਿੰਦਰ ਮੰਡ, ਡੌਲੀ ਸਿੰਘ ਅਤੇ ਸਤਿੰਦਰ ਕੌਰ ਸਮੇਤ ਕੁਝ ਨਵੇਂ ਚਿਹਰਿਆਂ ਨੇ ਅਹਿਮ ਕਿਰਦਾਰ ਨਿਭਾਏ ਹਨ। ਉਸਨੂੰ ਆਸ ਹੈ ਕਿ ਮਿਊਜ਼ਿਕ ਵੀਡਿਓ ਵਾਂਗ ਫ਼ਿਲਮੀ ਪਰਦੇ ਵੀ ਦਰਸ਼ਕ ਉਸ ਭਰਵਾਂ ਪਿਆਰ ਦੇਣਗੇ।
