spot_img
Thursday, February 22, 2024
spot_img
spot_imgspot_imgspot_imgspot_img
Homeਮਨੌਰੰਜਨਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ ਸਿੰਗਾ ਨੇ ਲਾਈਵ ਹੋ ਕੇ ਲਗਾਇਆ ਵੱਡਾ...

ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ ਸਿੰਗਾ ਨੇ ਲਾਈਵ ਹੋ ਕੇ ਲਗਾਇਆ ਵੱਡਾ ਦੋਸ਼

Punjab Today News Ca:-

Chandgiarh,21 Dec,(Punjab Today News Ca):- ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ ਸਿੰਗਾ ਨੇ ਵੱਡਾ ਦੋਸ਼ ਲਗਾਇਆ ਹੈ,ਉਨ੍ਹਾਂ ਨੇ ਲਾਈਵ ਹੋ ਕੇ ਕਿਹਾ ਕਿ ਅਗਸਤ ਵਿਚ ਉਨ੍ਹਾਂ ਖਿਲਾਫ ਥਾਣਾ ਸਿਟੀ ਕਪੂਰਥਲਾ ਤੇ ਅਜਨਾਲਾ ਵਿਚ ਗਨ ਕਲਚਰ ਨੂੰ ਪ੍ਰਮੋਟ ਕਰਨ ਦੇ ਮਾਮਲੇ ਵਿਚ ਕੇਸ ਕੀਤਾ ਗਿਆ ਜਿਸ ਨੂੰ ਰਫਾ-ਦਫਾ ਕਰਨ ਲਈ ਉਨ੍ਹਾਂ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਗਈ,ਪੈਸੇ ਨਾ ਦੇਣ ‘ਤੇ ਸਟੇਜ ਤੋਂ ਉਠਾ ਲਿਜਾਣ ਦੀ ਧਮਕੀ ਦਿੱਤੀ ਗਈ,ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।

ਦੱਸ ਦੇਈਏ ਕਿ ਪੰਜਾਬੀ ਗਾਇਕ ਸਿੰਗਾ (Punjabi Singer Singa) ਦਾ ਨਵਾਂ ਗਾਣਾ ਸਟਿਲ ਅਲਾਈਵ ਲਾਂਚ ਹੋਇਆ ਸੀ। ਭੀਮਰਾਓ ਯੁਵਾ ਫੋਰਸ ਦੇ ਪ੍ਰਧਾਨ ਅਮਨਦੀਪ ਸਹੋਤਾ ਵਾਸੀ ਮੁਹੱਲਾ ਸ਼ਹਿਰੀਆਂ ਨੇ ਕਪੂਰਥਲਾ ਸਿਟੀ ਥਾਣੇ (Kapurthala City Police Station) ਵਿਚ ਸ਼ਿਕਾਇਤ ਦਿੱਤੀ ਜਿਸ ਵਿਚ ਕਿਹਾ ਕਿ ਗਾਣੇ ਵਿਚ ਗੰਨ ਕਲਚਰ ਨੂੰ ਪ੍ਰਮੋਟ ਕਰਨ ਦੇ ਨਾਲ ਹੀ ਅਸ਼ਲੀਲਤਾ ਫੈਲਾਈ ਗਈ ਹੈ,ਸ਼ਿਕਾਇਤ ‘ਤੇ ਪੁਲਿਸ ਨੇ ਪੰਜਾਬੀ ਗਾਇਕ ਸਿੰਗਾ ਸਣੇ 5 ਲੋਕਾਂ ਨੇ ਧਾਰਾ 294 ਤੇ 120 ਬੀ ਤਹਿਤ ਕੇਸ ਦਰਜ ਕੀਤਾ ਸੀ।

ਪੁਲਿਸ ਕੋਲ ਦਰਜ ਸ਼ਿਕਾਇਤ ਵਿਚ ਦੱਸਿਆਕਿ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ ਸਿੰਗਾ ਵਾਸੀ ਪਿੰਡ ਜਾਗਨੀਵਾਲ ਹੁਸ਼ਿਆਰਪੁਰ ਹਥਿਆਰਾਂ ਦੇ ਗਾਣਿਆਂ ਨੂੰ ਪ੍ਰਮੋਟ ਕਰਕੇ ਪੰਜਾਬੀ ਨੌਜਵਾਨਾਂ ਨੂੰ ਗਲਤ ਰਸਤੇ ‘ਤੇ ਜਾਣ ਲਈ ਉਕਸਾ ਰਿਹਾ ਹੈ,ਹੁਣ ਉਸ ਨੇ ਫਿਰ ਤੋਂ ਆਪਣੀ ਟੀਮ ਪ੍ਰੋਡਿਊਸਰ ਬੀਕੇ ਸਿੰਘ, ਡਾਇਰੈਕਟਰ ਅਮਨਦੀਪ ਸਿੰਘ, ਡੀਓਪੀ ਵਰੁਣ ਵਰਮਾ ਉਰਫ ਸੋਨੂੰ ਗਿੱਲ ਤੇ ਐਡੀਟਰ ਜਤਿਨ ਅਰੋੜਾ ਨਾਲ ਮਿਲ ਕੇ ਇਕ ਨਵਾਂ ਗਾਣਾ ਸਟਿਲ ਅਲਾਈਵ ਲਾਂਚ ਕੀਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular