MANSA,(PUNJAB TODAY NEWS CA):- 28 ਸਾਲਾਂ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ (28 year old Punjabi Singer Shubhdeep Singh Sidhu Alias Sidhu Moose Wala) ਨੂੰ ਹੰਝੂ ਭਰੀਆਂ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ,ਸਿੱਧੂ ਮੂਸੇਵਾਲਾ (Sidhu Moose Wala) ਦੇ ਆਪਣੇ ਖੇਤਾਂ ਵਿੱਚ ਉਨ੍ਹਾਂ ਨੂੰ ਮੁਖਾਗਨੀ ਦਿੱਤੀ ਗਈ,ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਲੋਕਾਂ ਨੇ ਅਪਣੇ ਚਹੇਤੇ ਗਾਇਕ ਨੂੰ ਨਮ ਅੱਖਾਂ ਨਾਲ ਵਿਦਾਈ ਦਿੱਤੀ,ਅਪਣੇ ਇਕਲੌਤੇ ਪੁੱਤ ਦੀਆਂ ਅੰਤਿਮ ਰਸਮਾਂ ਸਮੇਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।
ਪਿਤਾ ਨੇ ਮੂਸੇਵਾਲਾ ਸਟਾਈਲ ਵਿੱਚ ਪੱਟ ‘ਤੇ ਥਾਪੀ ਮਾਰ ਕੇ ਪੁੱਤ ਨੂੰ ਅੰਤਿਮ ਵਿਦਾਈ ਦਿੱਤੀ,ਸਿੱਧੂ ਮੂਸੇਵਾਲਾ (Sidhu Moose Wala)ਦੇ ਪਿਤਾ ਨੇ ਪੱਗ ਲਾ ਕੇ ਉਥੇ ਮੌਜੂਦ ਲੋਕਾਂ ਦਾ ਸ਼ੁਕਰੀਆ ਕੀਤਾ ਕਿ ਉਨ੍ਹਾਂ ਨੇ ਉਨ੍ਹਾਂ ਦੇ ਪੁੱਤ ਨੂੰ ਇੰਨਾ ਪਿਆਰ ਦਿੱਤਾ,ਸਿੱਧੂ ਮੂਸੇਵਾਲਾ (Sidhu Moose Wala) ਦੀ ਅੰਤਿਮ ਯਾਤਰਾ ਦੌਰਾਨ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ (Father Balkaur Singh) ਵਿਲਖ-ਵਿਲਖ ਕੇ ਰੋਏ ਕਿ ਉਨ੍ਹਾਂ ਨੂੰ ਹੌਂਸਲਾ ਦੇਣਾ ਵੀ ਮੁਸ਼ਕਲ ਹੋ ਗਿਆ,ਸਿੱਧੂ ਮੂਸੇਵਾਲਾ ਦੇ ਮਾਤਾ ਨੇ ਆਖ਼ਰੀ ਵਾਰ ਅਪਣੇ ਪੁੱਤ ਦਾ ਜੂੜਾ ਕੀਤਾ ਅਤੇ ਪਿਤਾ ਨੇ ਸਿਰ ’ਤੇ ਲਾਲ ਦਸਤਾਰ ਸਜਾਈ ਹੈ।
ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਉਸ ਦੇ ਅਪਣੇ ਖੇਤ ਵਿਚ ਹੋਇਆ,ਸਿੱਧੂ ਖੇਤੀ ਨੂੰ ਬਹੁਤ ਪਿਆਰ ਕਰਦਾ ਸੀ,ਜਿਸ ਕਰ ਕੇ ਸ਼ਮਸ਼ਾਨਘਾਟ ਦੀ ਬਜਾਏ ਉਸ ਦਾ ਅੰਤਿਮ ਸੰਸਕਾਰ ਉਸ ਦੇ ਖੇਤ ਵਿਚ ਕੀਤਾ ਗਿਆ,5911 ਟਰੈਕਟਰ ਨੂੰ ਖ਼ਾਸ ਤੌਰ ‘ਤੇ ਸਜਾਇਆ ਗਿਆ,5911 ’ਤੇ ਹੀ ਸਿੱਧੂ ਮੂਸੇਵਾਲਾ(Sidhu Moose Wala) ਦੀ ਅੰਤਿਮ ਯਾਤਰਾ ਕੱਢੀ ਗਈ,ਸਿੱਧੂ ਮੂਸੇਵਾਲਾ ਦੇ ਅੰਤਿਮ ਦਰਸ਼ਨ ਲਈ ਪੰਜਾਬੀ ਗਾਇਕ ਕਲਾਕਾਰ ਐਮੀ ਵਿਰਕ,ਅਫ਼ਸਾਨਾ ਖਾਨ ਅਤੇ ਸੋਨੀਆ ਮਾਨ ਤੋਂ ਇਲਾਵਾ ਹੋਰ ਕਈ ਕਲਾਕਾਰ ਪਹੁੰਚੇ।
ਸਿੱਧੂ ਮੂਸੇਵਾਲਾ ਅੰਤਿਮ ਯਾਤਰਾ ਦੌਰਾਨ ਮੂਸੇਵਾਲਾ ਦੇ ਸਿਰ ‘ਤੇ ਸਿਹਰਾ ਸਜਾਇਆ ਗਿਆ