Ontario,(PUNJAB TODAY NEWS CA):- ਓਨਟਾਰੀਓ (Ontario) ਦੇ ਉੱਘੇ ਡਾਕਟਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ Covid-19 ਸਬੰਧੀ ਮਾਸਕ ਦੀ ਲਾਜ਼ਮੀ ਸ਼ਰਤ (Mandatory condition of The Mask) ਨੂੰ ਇਸ ਵੀਕੈਂਡ (Weekend) ਖ਼ਤਮ ਕਰ ਦਿੱਤਾ ਜਾਵੇਗਾ,ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ· ਕੀਰਨ ਮੂਰ (Chief Medical Officer of Health Dr. Kieran Moore) ਨੇ ਬੁੱਧਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਆਖਿਆ ਕਿ 11 ਜੂਨ, 2022 ਤੋਂ ਰਾਤੀਂ 12:00 ਵਜੇ ਮਾਸਕ ਸਬੰਧੀ ਨਿਯਮ ਖ਼ਤਮ ਕਰ ਦਿੱਤਾ ਜਾਵੇਗਾ।
ਉਨ੍ਹਾਂ ਆਖਿਆ ਕਿ ਓਨਟਾਰੀਓ (Ontario) ਵਿੱਚ Covid-19 ਦੇ ਹਾਲਾਤ ਵਿੱਚ ਹੋ ਰਹੇ ਸੁਧਾਰ ਤੇ ਵੈਕਸੀਨੇਸ਼ਨ (Vaccination) ਦੀ ਬਿਹਤਰ ਦਰ ਕਾਰਨ ਹੁਣ ਪਬਲਿਕ ਟਰਾਂਜਿ਼ਟ ਸਮੇਤ ਹੋਰਨਾਂ ਥਾਂਵਾਂ ਉੱਤੇ ਮਾਸਕ ਲਾਉਣ ਦੀ ਲੋੜ ਮਹਿਸੂਸ ਨਹੀਂ ਕੀਤੀ ਜਾ ਰਹੀ,ਇੱਥੇ ਦੱਸਣਾ ਬਣਦਾ ਹੈ ਕਿ ਲਾਂਗ ਟਰਮ ਕੇਅਰ (Long Term Care) ਤੇ ਰਿਟਾਇਰਮੈਂਟ ਹੋਮਜ਼ (Retirement Homes) ਵਿੱਚ ਮਾਸਕ ਪਾਉਣੇ ਜਾਰੀ ਰੱਖੇ ਜਾਣਗੇ।
ਇਸ ਦੌਰਾਨ ਟੋਰਾਂਟੋ (Ontario) ਦੇ ਕਈ ਵੱਡੇ ਹਸਪਤਾਲਾਂ ਨੇ ਆਖਿਆ ਹੈ ਕਿ ਇਸ ਨਿਯਮ ਨੂੰ ਖ਼ਤਮ ਕੀਤੇ ਜਾਣ ਦੇ ਬਾਵਜੂਦ ਉਹ ਮਾਸਕ (Mask) ਲਾਉਣ ਦੀ ਨੀਤੀ ਵਿੱਚ ਕੋਈ ਤਬਦੀਲੀ ਨਹੀਂ ਕਰਨਗੇ।