NEW MUBMAI,(PUNJAB TODAY NEWS CA):- ਕਾਮੇਡੀਅਨ ਕਿੰਗ ਕਪਿਲ ਸ਼ਰਮਾ (Comedian King Kapil Sharma) ਨੇ ਕੈਨੇਡਾ (Canada) ’ਚ ਆਪਣੇ ਲਾਈਵ ਸ਼ੋਅ (Live Show) ਲਗਾਇਆ,ਲੱਖਾਂ ਦੀ ਗਿਣਤੀ ’ਚ ਲੋਕ ਉਨ੍ਹਾਂ ਦਾ ਸ਼ੋਅ ਦੇਖਣ ਪਹੁੰਚੇ,ਸ਼ੋਅ (Show) ’ਚ ਇਕੱਠੀ ਹੋਈ ਭੀੜ ਤੋਂ ਪਤਾ ਲੱਗਦਾ ਹੈ ਕਿ ਕਪਿਲ ਸ਼ਰਮਾ ਭਾਰਤੀਆਂ ਦੇ ਨਾਲ-ਨਾਲ ਵਿਦੇਸ਼ ’ਚ ਵੀ ਵੱਡੀ ਗਿਣਤੀ ਲੋਕਾਂ ਦਾ ਹਰਮਨ ਪਿਆਰਾ ਹੈ,ਇਸ ਵਿਚਾਲੇ ਕਾਮੇਡੀਅਨ ਕਪਿਲ ਸ਼ਰਮਾ ਨੇ ਕੈਨੇਡਾ ਦੇ ਪੁਲਿਸ (Police) ਅਧਿਕਾਰੀਆਂ ਨਾਲ ਆਪਣੀ ਸੈਲਫੀ ਸਾਂਝੀ ਕੀਤੀ।

ਇਸ ਸੈਲਫੀ ’ਤੇ ਲੋਕ ਵੀ ਮਜ਼ੇਦਾਰ ਕੁਮੈਂਟਸ ਕਰ ਰਹੇ ਹਨ ਜੋ ਕਿ ਵਾਇਰਲ (Viral) ਵੀ ਹੋ ਰਹੇ ਹਨ,ਉਨ੍ਹਾਂ ਦੀ ਇਕ ਸੈਲਫੀ ’ਚ ਕਪਿਲ ਸ਼ਰਮਾ, ਹੈਮਿਲਟਨ ਪੁਲਿਸ ਡਿਪਾਰਟਮੈਂਟ (Hamilton Police Department) ਦੇ ਅਫਸਰਾਂ ਨਾਲ ਸੈਲਫੀ (Selfie) ਲੈਂਦੇ ਨਜ਼ਰ ਆਏ,ਇਸ ਤਸਵੀਰ ਨੂੰ ਸਾਂਝਾ ਕਰਦਿਆਂ ਇਕ ਯੂਜ਼ਰ (User) ਨੇ ਹਾਸੇ ਭਰੇ ਅੰਦਾਜ਼ ’ਚ ਕਪਿਲ ਸ਼ਰਮਾ (Kapil Sharma) ਦੀ ਤਾਰੀਫ਼ ਕੀਤੀ,ਯੂਜ਼ਰ (User) ਨੇ ਲਿਖਿਆ, ‘‘ਕਪਿਲ ਸ਼ਰਮਾ (Kapil Sharma) ਥੋੜ੍ਹਾ ਸੰਭਾਲ ਕੇ, ਅਮਰੀਕੀ ਜੇਲ ’ਚ ਇਲੈਕਟ੍ਰਾਨਿਕ (Electronic) ਚੱਕੀ ਹੁੰਦੀ ਹੈ, ਢੇਰ ਸਾਰਾ ਪਿਆਰ,ਤੁਸੀਂ ਇੰਝ ਹੀ ਦੁਨੀਆ ਨੂੰ ਹਮੇਸ਼ਾ ਹਸਾਉਂਦੇ ਰਹੋ,’’ ਯੂਜ਼ਰ (User) ਦੇ ਇਸ ਟਵੀਟ ’ਤੇ ਕਪਿਲ ਸ਼ਰਮਾ (Kapil Sharma) ਨੇ ਉਸ ਦਾ ਧੰਨਵਾਦ ਕੀਤਾ।