AMRISAR,(PUNJAB TODAY NEWS CA):- ਪ੍ਰਸਿੱਧ ਗ਼ਜ਼ਲ ਗਾਇਕ ਭੁਪਿੰਦਰ ਸਿੰਘ (Famous Ghazal Singer Bhupinder Singh) ਦਾ ਸੋਮਵਾਰ ਨੂੰ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ,ਉਹ 82 ਸਾਲ ਦੇ ਸਨ, ਭੁਪਿੰਦਰ ਦੀ ਪਤਨੀ ਮਿਤਾਲੀ ਨੇ ਦੱਸਿਆ ਕਿ ਉਹਨਾਂ ਦਾ ਅੰਤਿਮ ਸਸਕਾਰ ਅੱਜ ਕੀਤਾ ਜਾਵੇਗਾ,ਉਹਨਾਂ ਨੂੰ ਪੇਟ ਦੀ ਬੀਮਾਰੀ ਸੀ, ਗਾਇਕੀ ਦੀ ਦੁਨੀਆਂ ਵਿਚ ਆਪਣਾ ਵਖਰਾ ਸਥਾਨ ਰੱਖਣ ਵਾਲੇ ਭੁਪਿੰਦਰ ਸਿੰਘ ਅਸਲ ਵਿਚ ਗਾਇਕ ਨਹੀਂ ਬਣਨਾ ਚਾਹੁੰਦੇ ਸੀ,ਉਨ੍ਹਾਂ ਨੇ 2016 ‘ਚ ਦਿੱਤੇ ਇੰਟਰਵਿਊ ‘ਚ ਇਸ ਗੱਲ ਦਾ ਜ਼ਿਕਰ ਕੀਤਾ ਸੀ।
ਉਹਨਾਂ ਕਿਹਾ ਸੀ ਕਿ ਘਰ ਵਿਚ ਇੰਨਾ ਸੰਗੀਤ ਸੀ ਕਿ ਮੈਨੂੰ ਡਰ ਸੀ ਕਿ ਮੈਂ ਵੱਖਰਾ ਕੀ ਕਰ ਸਕਾਂਗਾ ਅਤੇ ਮੈਨੂੰ ਇੱਜ਼ਤ ਨਹੀਂ ਮਿਲੇਗੀ,ਇਕ ਮੀਡੀਆ ਹਾਊਸ (Media House) ਨੂੰ ਦਿੱਤੇ ਇੰਟਰਵਿਊ ‘ਚ ਉਨ੍ਹਾਂ ਨੇ ਦੱਸਿਆ ਸੀ- ‘ਮੇਰੇ ਘਰ ‘ਚ ਇੰਨਾ ਜ਼ਿਆਦਾ ਮਿਊਜ਼ਿਕ ਸੀ ਕਿ ਮੈਂ ਕਦੇ ਵੀ ਸੰਗੀਤ ਨਾਲ ਜੁੜਨਾ ਨਹੀਂ ਚਾਹੁੰਦਾ ਸੀ,ਮੇਰੇ ਪਿਤਾ ਨੱਥਾ ਸਿੰਘ ਅੰਮ੍ਰਿਤਸਰ ਵਿਚ ਸੰਗੀਤ ਦੇ ਪ੍ਰੋਫੈਸਰ (Professor) ਸਨ,ਮੇਰਾ ਵੱਡਾ ਭਰਾ ਛੋਟੀ ਉਮਰ ਤੋਂ ਹੀ ਸਾਜ਼ ਵਜਾਉਂਦਾ ਸੀ,ਮੈਨੂੰ ਲੱਗਦਾ ਸੀ ਕਿ ਜੇ ਮੈਂ ਸੰਗੀਤ ਨਾਲ ਜੁੜ ਗਿਆ ਤਾਂ ਮੈਨੂੰ ਕਦੇ ਸਨਮਾਨ ਨਹੀਂ ਮਿਲੇਗਾ।
ਭੁਪਿੰਦਰ ਸਿੰਘ ਦੇ ਗਾਇਕ ਵਜੋਂ ਮਸ਼ਹੂਰ ਗੀਤ
ਆਨੇ ਸੇ ਉਸਕੇ ਆਏ ਬਹਾਰ, ਫਿਲਮ – ਜੀਨੇ ਕੀ ਰਾਹ (1996)
ਕਿਸੀ ਨਜ਼ਰ ਕੋ ਤੇਰਾ ਇੰਤਜ਼ਾਰ ਅੱਜ ਬੀ ਹੈ, ਫਿਲਮ – ਐਤਬਾਰ (1985)
ਥੋੜ੍ਹੀ ਜ਼ਮਾਨ ਥੋੜ੍ਹਾ ਆਸਮਾਨ, ਫਿਲਮ- ਸਿਤਾਰਾ (1980)
ਬੀਤੀ ਨਾ ਬਿਤਾਈ ਰੈਨਾ, ਫਿਲਮ – ਪਰਿਚੈ (1972)
ਦਿਲ ਢੂੰਡਤਾ ਹੈ, ਫਿਲਮ – ਮੌਸਮ (1975)
ਨਾਮ ਗੁਮ ਜਾਏਗਾ, ਫਿਲਮ – ਕਿਨਾਰਾ (1977)
ਏਕ ਅਕੇਲਾ ਇਸ ਸ਼ਹਿਰ ਮੇ, ਫਿਲਮ – ਘਰੌਂਡਾ (1977)
ਹਜ਼ੂਰ, ਇਸ ਕਦਰ ਭੀ ਨਾ ਇਤਨਾ ਕਰ ਚਲੇ, ਫਿਲਮ – ਮਾਸੂਮ (1983)
ਕਰੋਗੇ ਯਾਦ ਤੋ ਹਰ ਬਾਤ ਯਾਦ ਆਏਗੀ, ਫਿਲਮ – ਬਾਜ਼ਾਰ (1982)
ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ, ਫਿਲਮ – ਅਹਿਸਤਾ ਅਹਿਸਤਾ (1981)