
PATIALA,(PUNJAB TODAY NEWS CA):- ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ (Famous Punjabi Singer Daler Mehndi) ਪੰਜਾਬ ਤੇ ਹਰਿਆਣਾ ਹਾਈਕੋਰਟ (Punjab And Haryana High Court) ਪਹੁੰਚ ਗਏ ਹਨ,ਦਲੇਰ ਨੇ ਕਬੂਤਰਬਾਜ਼ੀ ਮਾਮਲੇ ‘ਚ ਦੋ ਸਾਲ ਦੀ ਸਜ਼ਾ ਵਿਰੁੱਧ ਅਪੀਲ ਕੀਤੀ ਹੈ,ਦਲੇਰ ਨੇ ਹਾਈਕੋਰਟ ਤੋਂ ਸਜ਼ਾ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ,ਇਸ ਵੇਲੇ ਦਲੇਰ ਪਟਿਆਲਾ ਕੇਂਦਰੀ ਜੇਲ੍ਹ (Patiala Central Jail) ਵਿੱਚ ਹੈ,ਜਿਥੇ ਉਹ ਰੋਡ ਰੇਜ ਕੇਸ ਵਿੱਚ ਇੱਕ ਸਾਲ ਦੀ ਸਜ਼ਾ ਕੱਟ ਰਹੇ ਸਾਬਕਾ ਕ੍ਰਿਕਟਰ ਕਾਂਗਰਸੀ ਆਗੂ ਨਵਜੋਤ ਸਿੱਧੂ (Former cricketer Congress leader Navjot Sidhu) ਨਾਲ ਉਸੇ ਬੈਰਕ ਵਿੱਚ ਬੰਦ ਹੈ।
ਦਲੇਰ ਮਹਿੰਦੀ ਪਹਿਲਾਂ ਸ਼ੋਅ ਕਰਨ ਲਈ ਵਿਦੇਸ਼ ਜਾਂਦੇ ਸਨ,ਇਸ ਦੌਰਾਨ ਦੋਸ਼ ਲਾਇਆ ਗਿਆ ਕਿ ਉਨ੍ਹਾਂ ਦੀ ਟੀਮ ਦੇ ਨਾਲ 10 ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਮੈਂਬਰ ਬਣਾ ਕੇ ਅਮਰੀਕਾ ਭੇਜਿਆ ਗਿਆ,ਜਿਸ ਬਦਲੇ ਰੁਪਏ ਲਏ ਗਏ,ਇਸ ਨੂੰ ਕਬੂਰਤਬਾਜ਼ੀ ਯਾਨੀ ਮਨੁੱਖੀ ਸਮੱਗਲਿੰਗ ਕਰਾਰ ਦੇ ਕੇ 2003 ਵਿੱਚ ਦਲੇਰ ਦੇ ਭਰਾ ਸ਼ਮਸ਼ੇਰ ਸਿੰਘ ‘ਤੇ ਕੇਸ ਦਰਜ ਹੋਇਆ,ਜਾਂਚ ਦੌਰਾਨ ਦਲੇਰ ਮਹਿੰਦੀ ਦਾ ਨਾਂ ਵੀ ਸਾਹਮਣੇ ਆਇਆ ਸੀ।
ਇਸ ਮਾਮ ਲੇ ਵਿੱਚ 2018 ਵਿੱਚ ਪਟਿਆਲਾ ਦੀ ਹੇਠਲੀ ਅਦਾਲਤ ਨੇ ਦਲੇਰ ਮਹਿੰਦੀ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ,ਇਸ ਦੇ ਖਿਲਾਫ ਦਲੇਰ ਨੇ ਪਟਿਆਲਾ ਸੈਸ਼ਨ ਕੋਰਟ (Patiala Sessions Court) ਵਿੱਚ ਅਪੀਲ ਕੀਤੀ ਸੀ,5 ਦਿਨ ਪਹਿਲਾਂ ਪਟਿਆਲਾ ਦੀ ਸੈਸ਼ਨ ਕੋਰਟ (Court of Session) ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ,ਜਿਸ ਤੋਂ ਬਾਅਦ ਦਲੇਰ ਨੂੰ ਗ੍ਰਿਫਤਾਰ ਕਰਕੇ ਸਜ਼ਾ ਭੁਗਤਣ ਲਈ ਪਟਿਆਲਾ ਜੇਲ੍ਹ (Patiala Jail) ਭੇਜ ਦਿੱਤਾ ਗਿਆ।
ਦਲੇਰ ਮਹਿੰਦੀ ਨੂੰ ਪਟਿਆਲਾ ਜੇਲ੍ਹ (Patiala Jail) ਵਿੱਚ ਨਵਜੋਤ ਸਿੱਧੂ (Navjot Sidhu) ਦੀ ਬੈਰਕ ਵਿੱਚ ਰੱਖਿਆ ਗਿਆ ਹੈ,ਜਿੱਥੇ ਉਨ੍ਹਾਂ ਨੂੰ ਜੇਲ੍ਹ ਮੁਨਸ਼ੀ ਦਾ ਕੰਮ ਸੌਂਪਿਆ ਗਿਆ ਹੈ,ਜੇਲ੍ਹ ਸਟਾਫ਼ (Jail Staff) ਉਨ੍ਹਾਂ ਨੂੰ ਰੋਜ਼ਾਨਾ ਰਜਿਸਟਰ ਦੇਣਗੇ,ਜਿਸ ਦਾ ਕੰਮ ਉਹ ਵਾਪਸ ਕਰਨਗੇ,ਸਿੱਧੂ ਵਾਂਗ ਉਹ ਵੀ ਬੈਰਕਾਂ ਦੇ ਅੰਦਰੋਂ ਕੰਮ ਕਰਨਗੇ।