NEW DELHI,(PUNJAB TODAY NEWS CA):- ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਇਸ ਵੇਲੇ ਦਿੱਲੀ ਵਿੱਚ ਹਨ,ਰਾਜ ਸਭਾ ਮੈਂਬਰ (Rajya Sabha Member) ਬਣਨ ਤੋਂ ਬਾਅਦ ਅੱਜ ਉਹ ਪਹਿਲੀ ਵਾਰ ਸੈਸ਼ਨ ਵਿੱਚ ਹਿੱਸਾ ਲੈਣ ਜਾ ਰਹੇ ਹਨ,ਰਾਜ ਸਭਾ ਦੇ ਸ਼ੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ (Gurdwara Sri Bangla Sahib) ਵਿਖੇ ਨਤਮਸਤਕ ਹੋਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Shri Guru Granth Sahib Ji) ਦੇ ਚਰਨਾਂ ਵਿਚ ਹਾਜ਼ਰੀ ਭਰੀ,ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਨੇ ਅਰਦਾਸ ਕੀਤੀ ਕਿ ਜਿਹਨਾਂ ਮਸਲਿਆਂ ‘ਤੇ ਅਜੇ ਤੱਕ ਧਿਆਨ ਨਹੀ ਦਿੱਤਾ ਗਿਆ ਉਨ੍ਹਾਂ ‘ਤੇ ਧਿਆਨ ਦਿਵਾਇਆ ਜਾਵੇ ਤੇ ਹਵਾ ਪਾਣੀ ਧਰਤੀ ਸਣੇ ਪੰਜਾਬ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਉੁਠਾਇਆ ਜਾਵੇ,ਪਾਰਲੀਮੈਂਟ (Parliament) ਦਾ ਮਾਨਸੂਨ ਸੈਸ਼ਨ (Monsoon Session) ਦੋ ਦਿਨ ਪਹਿਲਾਂ ਤੋਂ ਸ਼ੁਰੂ ਹੋ ਚੁੱਕਾ ਹੈ,ਅੱਜ ਦਾ ਸੈਸ਼ਨ ਵਿਰੋਧੀ ਧਿਰ ਦੇ ਨੇਤਾਵਾਂ ਦੇ ਵਿਰੋਧ ਤੋਂ ਬਾਅਦ 2 ਵਜੇ ਤੱਕ ਮੁਲਤਵੀ ਕੀਤਾ ਗਿਆ ਹੈ।