CHANDIGHAR,(PUNJAB TODAY NEWS CA):- ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਮੁਹੱਲਾ ਕਲੀਨਿਕ (Mohalla Clinic) 15 ਅਗਸਤ ਤੋਂ ਸ਼ੁਰੂ ਹੋਣਗੇ,ਮੁੱਢਲੇ ਤੌਰ ’ਤੇ 75 ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ,ਉਨ੍ਹਾਂ ਨੂੰ ਪਾਰਟੀ ਨਾਲ ਜੋੜਦਿਆਂ ਉਨ੍ਹਾਂ ਦਾ ਨਾਂ ‘ਆਮ ਆਦਮੀ ਕਲੀਨਿਕ’ (Aam Aadmi Clinic) ਰੱਖਿਆ ਗਿਆ ਹੈ,ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ,ਕਿ ਸਰਕਾਰ ਬਣਨ ਉੱਤੇ ਦਿੱਲੀ ਦੀ ਤਰਜ ਉੱਤੇ ਮੁਹੱਲਾ ਕਲੀਨਕ ਬਣਾਏ ਜਾਣਗੇ,ਮਾਨ ਸਰਕਾਰ ਪੰਜਾਬ 15 ਅਗਸਤ ਤੋਂ 75 ਕਲੀਨਿਕ ਸ਼ੁਰੂ ਕਰਨ ਜਾ ਰਹੀ ਹੈ,ਤੁਹਾਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਵਿੱਚ ਜਿਹੜੇ ਸੇਵਾ ਕੇਂਦਰ (Service Center) ਬੰਦ ਹੋਏ ਸਨ ਉਨ੍ਹਾਂ ਨੂੰ ਮੁਹੱਲਾ ਕਲੀਨਿਕ (Mohalla Clinic) ਦਾ ਰੂਪ ਦਿੱਤਾ ਗਿਆ ਹੈ।