Friday, March 24, 2023
spot_imgspot_imgspot_imgspot_img
Homeਮਨੌਰੰਜਨਹਾਲੀਵੁੱਡ ਰੈਪਰ ਡਰੇਕ ਨੇ ਸਿੱਧੂ ਮੂਸੇਵਾਲਾ ਨੂੰ ਸ਼ੋਅ ਦੌਰਾਨ ਦਿੱਤੀ ਸ਼ਰਧਾਂਜਲੀ,ਲਾਈਵ ਸ਼ੋਅ...

ਹਾਲੀਵੁੱਡ ਰੈਪਰ ਡਰੇਕ ਨੇ ਸਿੱਧੂ ਮੂਸੇਵਾਲਾ ਨੂੰ ਸ਼ੋਅ ਦੌਰਾਨ ਦਿੱਤੀ ਸ਼ਰਧਾਂਜਲੀ,ਲਾਈਵ ਸ਼ੋਅ ਤੋਂ ਤਸਵੀਰਾਂ ਸਾਹਮਣੇ ਆਈਆਂ

PUNJAB TODAY NEWS CA:-

PUNJAB TODAY NEWS CA:- ਹਾਲੀਵੁੱਡ ਰੈਪਰ ਡਰੇਕ (Hollywood Rapper Drake) ਦਾ ਨਾਂ ਪੂਰੀ ਦੁਨੀਆ ’ਚ ਚੱਲਦਾ ਹੈ,ਰੈਪਰ ਡਰੇਕ (Rapper Drake) ਦੇ ਲਾਈਵ ਸ਼ੋਅ (Live Show) ਤੋਂ ਤਸਵੀਰਾਂ ਸਾਹਮਣੇ ਆਈਆਂ ਹਨ,ਜਿਸ ’ਚ ਸਿੱਧੂ ਮੂਸੇਵਾਲਾ (Sidhu Moosewala) ਨੂੰ ਸ਼ਰਧਾਂਜਲੀ ਦੇਣ ਲਈ ਤਸਵੀਰ ‘ਤੇ ਨਾਂ ਵਾਲੀ ਟੀ-ਸ਼ਰਟ (T-Shirt) ਪਹਿਨੇ ਦੇਖਿਆ ਗਿਆ,ਹਾਲੀਵੁੱਡ ਰੈਪਰ ਡਰੇਕ (Hollywood Rapper Drake) ਦੇ ਇੰਸਟਾਗ੍ਰਾਮ ਦੀ ਗੱਲ ਕਰੀਏ ਤਾਂ ਡਰੇਕ ਦੇ 118 ਮਿਲੀਅਨ ਫਾਲੋਅਰਜ਼ ਹਨ,ਯਾਨੀ ਕਿ 11 ਕਰੋੜ 80 ਲੱਖ ਤੋਂ ਵੀ ਵੱਧ ਫਾਲੋਅਰਜ਼ ਹਨ।

ਦਰਅਸਲ ਡਰੇਕ ਦਾ ਬੀਤੇ ਦਿਨੀਂ ਟੋਰਾਂਟੋਂ ਵਿਖੇ ਲਾਈਵ ਸ਼ੋਅ (Live Show) ਸੀ,ਇਸ ਸ਼ੋਅ ਦੌਰਾਨ ਡਰੇਕ ਨੂੰ ਸਿੱਧੂ ਮੂਸੇਵਾਲਾ (Sidhu Moosewala) ਦੀ ਤਸਵੀਰ ਤੇ ਨਾਂ ਵਾਲੀ ਟੀ-ਸ਼ਰਟ (T-Shirt) ਪਹਿਨੇ ਦੇਖਿਆ ਗਿਆ,ਡਰੇਕ ਦੀ ਟੀ-ਸ਼ਰਟ (T-Shirt) ’ਤੇ ਸਿੱਧੂ ਮੂਸੇਵਾਲਾ (Sidhu Moosewala) ਦੀ ਉਹੀ ਤਸਵੀਰ ਹੈ।

ਜੋ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਵਲੋਂ ਟੈਟੂ ’ਚ ਬਣਵਾਈ ਗਈ ਹੈ.ਤਸਵੀਰ ਨਾਲ ਸਿੱਧੂ ਮੂਸੇਵਾਲਾ (Sidhu Moosewala) ਦੇ ਜਨਮ ਤੇ ਮੌਤ ਦਾ ਸਾਲ 1993-2022 ਲਿਖਿਆ ਹੋਇਆ ਹੈ,ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਵੀ ਡਰੇਕ ਨੇ ਸਿੱਧੂ ਮੂਸੇਵਾਲਾ ਦੀ ਤਸਵੀਰ ਸੋਸ਼ਲ ਮੀਡੀਆ (Social Media) ’ਤੇ ਸਾਂਝੀ ਕੀਤੀ ਸੀ,ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਫੈਨਜ਼ (Fans) ਨੂੰ ਡੂੰਘਾ ਸਦਮਾ ਲੱਗਾ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular