CHANDIGARH,(PUNJAB TODAY NEWS CA):- ਰਾਸ਼ਟਰਮੰਡਲ ਖੇਡਾਂ 2022 (Commonwealth Games 2022) ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ,ਹਰਜਿੰਦਰ ਕੌਰ (Harjinder Kaur) ਨੇ ਕੁੱਲ 212 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਮਗਾ ਜਿੱਤਿਆ,ਉਸ ਨੇ ਇਹ ਤਗਮਾ 71 ਕਿਲੋ ਵਰਗ ਵਿੱਚ ਜਿੱਤਿਆ।
ਇਸ ਦੇ ਨਾਲ ਹੀ ਰਾਸ਼ਟਰਮੰਡਲ ਖੇਡਾਂ 2022 (Commonwealth Games 2022) ਵਿੱਚ ਭਾਰਤ ਦਾ ਇਹ 9ਵਾਂ ਤਮਗਾ ਹੈ,ਹਰਜਿੰਦਰ ਕੌਰ ਨਾਭਾ (Nabha) ਦੇ ਨੇੜਲੇ ਪਿੰਡ ਮੈਹਸ (Village Mahes) ਦੀ ਜੰਮਪਲ ਹੈ,ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Hon) ਨੇ ਉਸ ਨੂੰ ਕਾਂਸੀ ਤਮਗਾ ਜਿੱਤਣ ਲਈ ਵਧਾਈ ਦਿੱਤੀ।

ਉਨ੍ਹਾਂ ਕਿਹਾ ਕਿ ਹਰਜਿੰਦਰ ਤੁਸੀਂ ਪੰਜਾਬ ਦੀ ਬੱਚੀਆਂ ਲਈ ਪ੍ਰੇਰਣਾਸਰੋਤ ਬਣੋਗੇ,ਤੁਹਾਡੇ ਮਾਪੇ ਅਤੇ ਕੋਚ ਸਾਹਿਬਾਨ ਨੂੰ ਵੀ ਵਧਾਈਆਂ ਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ,ਚੱਕਦੇ ਇੰਡੀਆ,ਹਰਜਿੰਦਰ ਕਲੀਨ ਐਂਡ ਜਰਕ ‘ਚ ਆਪਣੀਆਂ ਕੋਸ਼ਿਸ਼ਾਂ ਪੂਰੀਆਂ ਕਰਕੇ ਚੌਥੇ ਸਥਾਨ ‘ਤੇ ਰਹੀ ਸੀ,ਪਰ ਨਾਈਜੀਰੀਆ (Nigeria) ਦੀ ਜੋਏ ਕਲੀਨ ਐਂਡ ਜਰਕ (Joe Clean And Jerk) ‘ਚ ਆਪਣੀਆਂ ਤਿੰਨੋਂ ਕੋਸ਼ਿਸ਼ਾਂ ‘ਚ ਲਿਫਟ ਨਹੀਂ ਕਰ ਸਕੀ,ਇਸ ਤਰ੍ਹਾਂ ਹਰਜਿੰਦਰ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ,ਇਸ ਤੋਂ ਪਹਿਲਾਂ ਸੋਮਵਾਰ ਨੂੰ ਭਾਰਤ ਨੇ ਜੂਡੋ ਵਿੱਚ ਦੋ ਤਮਗੇ ਜਿੱਤੇ ਸਨ।
ਸੁਸ਼ੀਲਾ ਦੇਵੀ ਨੇ ਚਾਂਦੀ ਦਾ ਤਗਮਾ ਅਤੇ ਵਿਜੇ ਯਾਦਵ ਨੇ ਕਾਂਸੀ ਦਾ ਤਗਮਾ ਜਿੱਤਿਆ,ਭਾਰਤ ਨੂੰ ਕੁੱਲ ਨੌਂ ਤਮਗਿਆਂ ਵਿੱਚੋਂ ਵੇਟਲਿਫਟਿੰਗ (Weightlifting) ਵਿੱਚ ਸੱਤ ਤਮਗੇ ਮਿਲੇ ਹਨ,ਔਰਤਾਂ ਦੇ ਵੇਟਲਿਫਟਿੰਗ (Weightlifting) ਵਿੱਚ ਮੀਰਾਬਾਈ ਚਾਨੂ ਨੇ ਸੋਨ,ਬਿੰਦਿਆਰਾਣੀ ਦੇਵੀ (Bindyarani Devi) ਨੇ ਚਾਂਦੀ ਅਤੇ ਹਰਜਿੰਦਰ ਕੌਰ ਨੇ ਆਪੋ-ਆਪਣੇ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ,ਇਸ ਦੇ ਨਾਲ ਹੀ ਪੁਰਸ਼ਾਂ ਵਿੱਚ ਅਚਿੰਤਾ ਸ਼ਿਉਲੀ ਅਤੇ ਜੇਰੇਮੀ ਲਾਲਰਿਨੁੰਗਾ (Jeremy Lalrinunga) ਨੇ ਆਪਣੇ-ਆਪਣੇ ਭਾਰ ਵਰਗ ਵਿੱਚ ਸੋਨ,ਸੰਕੇਤ ਸਰਗਰ ਨੇ ਚਾਂਦੀ ਅਤੇ ਗੁਰੂਰਾਜਾ ਪੁਜਾਰੀ (Gururaja Pujari) ਨੇ ਕਾਂਸੀ ਦਾ ਤਮਗਾ ਜਿੱਤਿਆ।