NEW DELHI,(PUNJAB TODAY NEWS CA):- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਦਿੱਲੀ (Delhi) ਦੇ ਪਹਿਲੇ ਵਰਚੁਅਲ ਸਕੂਲ (First Virtual School) ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ,ਇਸ ਵਰਚੁਅਲ ਸਕੂਲ ਵਿੱਚ ਕਲਾਸਾਂ ਪੂਰੀ ਤਰ੍ਹਾਂ ਆਨਲਾਈਨ ਹੋਣਗੀਆਂ,ਵਿਦਿਆਰਥੀ ਆਪਣੇ ਘਰ ਤੋਂ ਹੀ ਪੂਰੀ ਪੜ੍ਹਾਈ ਕਰ ਸਕਣਗੇ,ਇਸ ਸਕੂਲ ਦਾ ਨਾਮ ‘ਦਿੱਲੀ ਮਾਡਲ ਵਰਚੁਅਲ ਸਕੂਲ’ (Delhi Model Virtual School) ਹੋਵੇਗਾ,ਸ਼ੁਰੂਆਤ ਵਿੱਚ ਇਸ ਵਿੱਚ ਜਮਾਤ 9 ਤੋਂ 12 ਤੱਕ ਦੀ ਪੜ੍ਹਾਈ ਹੋਵੇਗੀ।
ਇਸ ਮੌਕੇ CM ਕੇਜਰੀਵਾਲ ਨੇ ਕਿਹਾ ਕਿ ਕਈ ਕੁੜੀਆਂ ਨੂੰ ਉਨ੍ਹਾਂ ਦੇ ਮਾਪੇ ਪੜ੍ਹਾਉਂਦੇ ਨਹੀਂ ਹਨ,ਅਜਿਹੇ ਵਿੱਚ ਕੁੜੀਆਂ ਘਰ ਬੈਠੇ ਹੀ ਸਿੱਖਿਆ ਲੈ ਸਕਣਗੀਆਂ,ਕੋਰੋਨਾ ਕਾਲ (Corona Time) ਵਿੱਚ ਵਰਚੁਅਲ ਕਲਾਸਾਂ (Virtual Classes) ਲੱਗਦੀਆਂ ਸਨ, ਉੱਥੋਂ ਹੀ ਪ੍ਰੇਰਨਾ ਲੈ ਕੇ ਵਰਚੁਅਲ ਸਕੂਲ ਸ਼ੁਰੂ ਕੀਤੇ ਜਾ ਰਹੇ ਹਨ,ਸਕੂਲ ਵਿੱਚ ਫਿਜ਼ੀਕਲ ਕਲਾਸਾਂ ਦਾ ਆਪਸ਼ਨ ਨਹੀਂ ਹੋਵੇਗਾ,ਸਾਰੀਆਂ ਕਲਾਸਾਂ ਸਿਰਫ਼ ਆਨਲਾਈਨ (Online) ਹੋਣਗੀਆਂ ਜਿਨ੍ਹਾਂ ਦੀ ਰਿਕਾਰਡਿੰਗ (Recording) ਵੀ ਹੋਵੇਗੀ,ਵਿਦਿਆਰਥੀ ਰਿਕਾਰਡ ਕੀਤੀਆਂ ਕਲਾਸਾਂ ਬਾਅਦ ਵਿੱਚ ਵੀ ਦੇਖ ਸਕਣਗੇ।
ਸਕੂਲ ਵਿੱਚ ਪਹਿਲੇ ਸੈਸ਼ਨ ਦੇ ਲਈ 9ਵੀਂ ਕਲਾਸ ਦੇ ਲਈ ਐਪਲੀਕੇਸ਼ਨ (Application) ਅੱਜ ਤੋਂ ਸ਼ੁਰੂ ਕੀਤੇ ਜਾ ਰਹੇ ਹਨ,ਜਿਹੜੇ ਵਿਦਿਆਰਥੀ ਸਕੂਲ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਉਹ www.dmbs.ac.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ,ਦੇਸ਼ ਭਰ ਵਿੱਚ ਕਿਸੇ ਵੀ ਰਾਜ ਦੇ ਬੱਚੇ ਇਸ ਵਰਚੁਅਲ ਸਚੋਲ (Virtual School) ਵਿੱਚ ਐਡਮਿਸ਼ਨ (Admission) ਲੈ ਸਕਣਗੇ।
ਦੱਸ ਦੇਈਏ ਕਿ ਆਨਲਾਈਨ ਕਲਾਸਾਂ ਵਾਲੇ ਇਸ ਸਕੂਲ ਵਿੱਚ ਇੱਕ ਡਿਜ਼ੀਟਲ ਲਾਇਬ੍ਰੇਰੀ (Digital Library) ਵੀ ਹੋਵੇਗੀ,ਕਲਾਸਾਂ ਰਿਕਾਰਡ ਕੀਤੀਆਂ ਜਾਣਗੀਆਂ ਜਿਨ੍ਹਾਂ ਨੂੰ ਬੱਚੇ 24 ਘੰਟਿਆਂ ਵਿੱਚ ਕਦੇ ਵੀ ਦੇਖ ਸਕਣਗੇ,ਬੱਚਿਆਂ ਨੂੰ ਕਿਸੇ ਵੀ ਵਰਚੁਅਲ ਕਲਾਸ ਨਾਲ ਜੁੜਨ ਦੀ ਆਜ਼ਾਦੀ ਰਹੇਗੀ,ਕੋਰਸ,ਐਡਮਿਸ਼ਨ ਅਤੇ ਕਲਾਸਾਂ ਦੀ ਪੂਰੀ ਜਾਣਕਾਰੀ ਜਲਦ ਹੀ ਐਡਮਿਸ਼ਨ ਪੋਰਟਲ (Admission Portal) ‘ਤੇ ਜਾਰੀ ਕੀਤੀ ਜਾਵੇਗੀ।