spot_img
Thursday, March 28, 2024
spot_img
spot_imgspot_imgspot_imgspot_img
HomeਮਨੌਰੰਜਨPunjabi Film Industry ਦੇ ਮਸ਼ਹੂਰ ਨਿਰਦੇਸ਼ਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ,ਖੁਦ...

Punjabi Film Industry ਦੇ ਮਸ਼ਹੂਰ ਨਿਰਦੇਸ਼ਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ,ਖੁਦ ਨੂੰ Goldie ਦੱਸ ਕੇ ਮੰਗੀ ਫਿਰੌਤੀ

PUNJAB TODAY NEWS CA:-

PUNJAB TODAY NEWS CA:- ਪੰਜਾਬੀ ਗਾਇਕਾਂ ਨੂੰ ਧਮਕੀਆਂ ਮਿਲਣ ਦਾ ਸਿਲਸਲਾ ਲਗਾਤਾਰ ਵੱਧ ਰਿਹਾ ਹੈ,ਗੈਂਗਸਟਰਾਂ (Gangsters) ਵੱਲੋਂ ਪੰਜਾਬੀ ਗਾਇਕਾਂ ਨੂੰ ਜਬਰੀ ਵਸੂਲੀ ਲਈ ਧਮਕੀਆਂ ਦੇਣ ਦੀਆਂ ਖ਼ਬਰਾਂ ਪਹਿਲਾਂ ਵੀ ਆਈਆਂ ਹਨ,ਹੁਣ ਪੰਜਾਬੀ ਫਿਲਮ ਇੰਡਸਟਰੀ (Punjabi Film Industry) ਦੇ ਮਸ਼ਹੂਰ ਨਿਰਦੇਸ਼ਕ ਮੋਹਿਤ ਬਨਵੈਤ (Famous Director Mohit Banwait) ਤੋਂ ਇਕ ਕਰੋੜ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ,ਫਿਰੌਤੀ ਲੈਣ ਵਾਲੇ ਨੇ ਖ਼ੁਦ ਨੂੰ ਗੋਲਡੀ ਬਰਾੜ (Goldie Brar) ਦੱਸਦਿਆਂ ਕਿਹਾ ਕਿ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਦਾ ਕਰੀਬੀ ਹੈ,ਉਸ ਨੇ ਫਿਰੌਤੀ ਨਾ ਦੇਣ ‘ਤੇ ਮਸ਼ਹੂਰ ਨਿਰਦੇਸ਼ਕ ਮੋਹਿਤ ਬਨਵੈਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਆਰੋਪੀ ਨੇ ਨਿਰਦੇਸ਼ਕ ਨੂੰ ਫੋਨ ‘ਤੇ ਉਸ ਦੇ ਘਰ ਦੇ ਨੰਬਰ ਤੋਂ ਲੈ ਕੇ ਗੱਡੀਆਂ ਤੱਕ ਦੇ ਨੰਬਰ ਲਿਖ ਕੇ ਭੇਜੇ ਹਨ,ਨਾਲ ਹੀ ਮਸ਼ਹੂਰ ਨਿਰਦੇਸ਼ਕ ਮੋਹਿਤ ਬਨਵੈਤ (Famous Director Mohit Banwait) ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ,ਉਸ ਦੀ ਸ਼ਿਕਾਇਤ ’ਤੇ ਥਾਣਾ ਸਦਰ ਦੀ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ,ਇਸ ਦੇ ਨਾਲ ਹੀ ਪੁਲਿਸ (Police) ਵੱਲੋਂ ਸਾਰਾ ਰਿਕਾਰਡ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਪਾਲਮ ਪਿੰਡ (Palam Village) ਦੇ ਰਹਿਣ ਵਾਲੇਮ ਸ਼ਹੂਰ ਨਿਰਦੇਸ਼ਕ ਮੋਹਿਤ ਬਨਵੈਤ (Mohit Banwait) ਨੇ ਦੱਸਿਆ ਕਿ ਉਹ ਫਿਲਮ ਨਿਰਮਾਤਾ ਹੈ,ਅਚਾਨਕ ਉਸ ਦੇ ਮੋਬਾਈਲ ‘ਤੇ ਕਾਲ ਆਈ,ਕਾਲਰ ਨੇ ਕਿਹਾ ਕਿ ਉਹ ਗੋਲਡੀ ਬਰਾੜ (Goldie Brar) ਬੋਲ ਰਿਹਾ ਹੈ,ਨਾਲ ਹੀ ਕਿਹਾ ਕਿ ਜੇਕਰ ਉਹ ਆਪਣੀ ਜਾਨ ਦੀ ਸੁਰੱਖਿਆ ਚਾਹੁੰਦਾ ਹੈ ਤਾਂ ਉਸ ਨੂੰ ਇਕ ਕਰੋੜ ਰੁਪਏ ਦੇਣੇ ਪੈਣਗੇ।

ਇਸ ਤੋਂ ਬਾਅਦ ਜਦੋਂ ਉਸ ਨੇ ਫੋਨ ਕੱਟ ਦਿੱਤਾ ਤਾਂ ਕੁਝ ਦੇਰ ਬਾਅਦ ਉਸ ਦੇ ਵਟਸਐਪ (WhatsApp) ‘ਤੇ ਇਕ ਨੰਬਰ ਤੋਂ ਮੈਸੇਜ ਆਇਆ,ਇਸ ਵਿੱਚ ਉਸ ਦੇ ਘਰ ਦਾ ਨੰਬਰ ਅਤੇ ਗੱਡੀ ਦਾ ਨੰਬਰ ਲਿਖਿਆ ਹੋਇਆ ਸੀ,ਇਸ ਦੇ ਨਾਲ ਹੀ ਉਸ ਨੂੰ ਰਿਕਾਰਡਿੰਗ (Recording) ਰਾਹੀਂ ਧਮਕੀਆਂ ਵੀ ਦਿੱਤੀਆਂ ਗਈਆਂ,ਉਨ੍ਹਾਂ ਪੁਲਿਸ (Police) ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਪ੍ਰੇਸ਼ਾਨੀ ਨਾ ਝੱਲਣੀ ਪਵੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments