Chandigarh, 24 September 2022 ,(Punjab Today News Ca):- ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ (Farmer Leader Gurnam Singh Charuni) ਨੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਅੱਗੇ ਜਿੱਦੀ ਸਰਕਾਰ ਨੇ ਗੋਡੇ ਟੇਕ ਦਿੱਤੇ ਹਨ,ਜੋ ਕਿ ਸਾਡੇ ਸਾਥੀਆਂ ਦੀ ਜਿੱਤ ਹੈ,ਸਰਕਾਰ ਮੰਡੀਆਂ (Government Markets) ਵਿਚ ਧਾਨ ਦੀ ਖਰੀਦ ਕਰਨ ਅਤੇ ਢੁਆਈ ਲਈ ਮੰਨ ਗਈ ਹੈ,ਕਾਬਿਲੇਗੌਰ ਹੈ ਕਿ ਕਿਸਾਨਾਂ ਨੇ ਹਰਿਆਣਾ ਵਿਚ ਧਾਨ ਦੀ ਖਰੀਦ ਨਾ ਹੋਣ ਦੇ ਰੋਸ ਵਜੋਂ ਨੈਸ਼ਨਲ ਹਾਈਵੇ ਕੁਰੁਕਸ਼ੇਤਰ ਸ਼ਾਹਬਾਦ ਮਾਰਗ (National Highway Kurukshetra Shahbad Marg) ਨੂੰ ਜਾਮ ਕਰ ਦਿੱਤਾ ਸੀ,ਸਰਕਾਰ ਨਾਲ ਕਿਸਾਨਾਂ ਦੇ ਹੋਏ ਫੈਸਲੇ ਤੋਂ ਬਾਅਦ ਨੈਸ਼ਨਲ ਹਾਈਵੇ (National Highway) ਤੋਂ ਜਾਮ ਹਟਾਇਆ ਜਾਵੇਗਾ।